Tue. Sep 24th, 2019

‘ਕਾਂਗਰਸ’ ਤੇ ‘ਆਪ’ ਪਾਰਟੀਆਂ ਪੰਜਾਬ ਸੂਬੇ ਦੇ ਲੋਕਾਂ ਦੀ ਕਦੇ ਵੀ ਭਲਾਈ ਨਹੀਂ ਸੋਚ ਸਕਦੀਆਂ- ਚੇਅਰਮੈਨ ਸੰਧੂ

‘ਕਾਂਗਰਸ’ ਤੇ ‘ਆਪ’ ਪਾਰਟੀਆਂ ਪੰਜਾਬ ਸੂਬੇ ਦੇ ਲੋਕਾਂ ਦੀ ਕਦੇ ਵੀ ਭਲਾਈ ਨਹੀਂ ਸੋਚ ਸਕਦੀਆਂ- ਚੇਅਰਮੈਨ ਸੰਧੂ

ਬਰਨਾਲਾ, 12 ਦਸੰਬਰ (ਪ.ਪ.): ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਕੋਈ ਆਧਾਰ ਨਹੀਂ ਹੈ ਕਿਉਂਕਿ ਦੋ ਫਾੜ ਹੋਈ ਕਾਂਗਰਸ ਦੇ ਵਰਕਰ ਆਪਣੇ-ਆਪਣੇ ਲੀਡਰ ਨੂੰ ਚਮਕਾਉਣ ਲੱਗੇ ਹੋਏ ਹਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ‘ਤੇ ਆਪਣਾ ਪੱਖ ਪੰਜਾਬ ਵਾਸੀਆਂ ਦੇ ਹੱਕ ਵਿੱਚ ਜ਼ਾਹਰ ਨਹੀਂ ਕਰ ਪਾ ਰਹੀ, ਇਸ ਲਈ ਸੂਬੇ ਦੇ ਲੋਕ ਅਜਿਹੀਆਂ ਪਾਰਟੀਆਂ ਤੋਂ ਪੰਜਾਬ ਸੂਬੇ ਦੀ ਭਲਾਈ ਲਈ ਉਮੀਦ ਨਹੀਂ ਰੱਖਣਗੇ । ਇਹ ਪ੍ਰਗਟਾਵਾ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਨੇ ਪਿੰਡ ਭੂਰੇ ਵਿਖੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਜਾਰੀ ਕੀਤੀ 21 ਲੱਖ ਰੁਪਏ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ 8 ਲੱਖ 60 ਹਜ਼ਾਰ ਰੁਪਏ ਦਾ ਚੈੱਕ ਦੇਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਤੇ ਜਿਲਾ ਪ੍ਰਧਾਨ ਸ਼ਹਿਰੀ ਸੰਜੀਵ ਕੁਮਾਰ ਸ਼ੋਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗੱਠਜੋੜ ਦੇ ਰਾਜ ਅੰਦਰ ਸੂਬਾ ਮੁੜ ਵਿਕਾਸ ਦੀਆਂ ਲੀਹਾਂ ‘ਤੇ ਚੱਲ ਰਿਹਾ ਹੈ ਤੇ ਇਸੇ ਵਿਕਾਸ ਦੇ ਸਿਰ ‘ਤੇ ਹੀ ਸ਼੍ਰੋਮਣੀ ਅਕਾਲੀ ਦਲ–ਭਾਜਪਾ 2017 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ‘ਚ ਮੁੜ ਸਤਾ ‘ਤੇ ਕਾਬਜ਼ ਹੋਵੇਗੀ। ਪ੍ਰਧਾਨ ਸੰਜੀਵ ਕੁਮਾਰ ਸ਼ੋਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਵਿਚ ਹਰ ਪੱਖ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਾਰਨ ਵਿਰੋਧੀ ਪਾਰਟੀਆਂ ਦੀ ਰਾਤਾਂ ਦੀ ਨੀਂਦ ਖਰਾਬ ਹੋ ਪਈ ਹੈ ਜਿਸ ਕਾਰਨ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣਾਂ ਲੜਨ ਲਈ ਕੋਈ ਖਾਸ ਮੁੱਦਾ ਵਿਖਾਈ ਨਹੀਂ ਦੇ ਰਿਹਾ। ਸੰਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਰੇ ਪਿੰਡ ਤੋਂ ਇਲਾਵਾ ਪਿੰਡ ਭੱਠਲਾਂ ਤੇ ਭੈਣੀ ਮਹਿਰਾਜ ਦੀ ਪੰਚਾਇਤ ਨੂੰ ਵੀ 9 ਲੱਖ 50 ਹਜ਼ਾਰ ਦੇ ਚੈੱਕ ਤਕਸੀਮ ਕੀਤੇ ਗਏ ਹਨ।
ਇਸ ਮੌਕੇ ਸਰਕਲ ਪ੍ਰਧਾਨ ਜਥੇ. ਮੱਖਣ ਸਿੰਘ ਧਨੌਲਾ, ਹਲਕਾ ਕੋਆਰਡੀਨੇਟਰ ਬੀਰਇੰਦਰਪਾਲ ਸਿੰਘ ਲੱਕੀ, ਲਾਲ ਸਿੰਘ ਸਰਪੰਚ ਭੂਰੇ, ਪਰਮਜੀਤ ਕੌਰ ਕੱਟੂ ਆਗੂ ਇਸਤਰੀ ਵਿੰਗ, ਬਿੱਕਰ ਸਿੰਘ ਪੰਚ, ਸਾਬਕਾ ਸਰਪੰਚ ਸਰੂਪ, ਜਥੇ. ਜਗਤਾਰ ਸਿੰਘ, ਅਸਮਨਦੀਪ ਸਿੰਘ ਭੂਰੇ ਕਲੱਬ ਪ੍ਰਧਾਨ, ਮਹਿੰਦਰਪਾਲ ਸਿੰਘ ਇਕਾਈ ਪ੍ਰਧਾਨ, ਭਜਨ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਸੱਜਣ ਸਿੰਘ, ਰਜਿੰਦਰ ਸਿੰਘ, ਬਹਾਦਰ ਸਿੰਘ, ਕਿਸ਼ਨ ਸਿੰਘ ਪੰਚ, ਗਗਨਦੀਪ ਸਿੰਘ, ਸਿੰਦਰ ਕੌਰ ਸਰਪੰਚ ਕੱਟੂ ਆਦਿ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਤੇ ਅਕਾਲੀ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: