ਕਾਂਗਰਸ ‘ਤੇ ਆਪ ਦੇ ਸਿਆਸੀ ਡਰਾਮਿਆਂ ਤੋਂ ਲੋਕ ਭਲੀ ਭਾਂਤ ਜਾਣੂ : ਸਾਂਪਲਾ

ss1

ਕਾਂਗਰਸ ‘ਤੇ ਆਪ ਦੇ ਸਿਆਸੀ ਡਰਾਮਿਆਂ ਤੋਂ ਲੋਕ ਭਲੀ ਭਾਂਤ ਜਾਣੂ : ਸਾਂਪਲਾ
“ ਅਸੀਂ ਬੋਲਾਂਗੇ ਸੱਚ ” ਨਾਟਕ ਦਾ ਸਫ਼ਲ ਮੰਚਨ

fdk-2ਫਰੀਦਕੋਟ, 20 ਸਤੰਬਰ ( ਜਗਦੀਸ਼ ਬਾਂਬਾ ) ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸੂਬੇ ਅੰਦਰ ਆਗਮੀ ਵਿਧਾਨ ਸਭਾ ਚੋਣਾਂ 2017 ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਤੀਜੀ ਵਾਰ ਜਿੱਤ ਹਾਸਿਲ ਕਰਕੇ ਇਤਿਹਾਸ ਰਚੇਗਾ। ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਦਰਬਾਰ ਗੰਜ ਕੰਪਲੈਕਸ ਵਿਖੇ ਕਰਵਾਏ ਗਏ ਡਰਾਮਾ ਫੈਸਟੀਵਲ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਸਾਂਪਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਆਪਸੀ ਰਿਸ਼ਤਾ ਬਹੁਤ ਮਜ਼ਬੂਤ ਹੈ ਅਤੇ ਪੰਜਾਬ ਦੇ ਲੋਕਾਂ ਦਾ ਗਠਜੋੜ ਸਰਕਾਰ ਵੱਲੋਂ ਪਿਛਲੇ ਸਾਢੇ 9 ਸਾਲਾਂ ਦੌਰਾਨ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਵਿੱਚ ਅਥਾਹ ਵਿਸ਼ਵਾਸ਼ ਹੈ। ਕਾਂਗਰਸ ਵੱਲੋਂ ਪ੍ਰਚਾਰ ਬੱਸਾਂ ਸ਼ੁਰੂ ਕੀਤੇ ਐਲਾਨ ਬਾਰੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਆਸੀ ਨਕਸ਼ੇ ਤੋਂ ਪੂਰੇ ਮੁਲਕ ਵਿਚੋਂ ਮਿਟਦੀ ਜਾ ਰਹੀ ਹੈ ਅਤੇ ਅੰਤਿਮ ਸਾਹਾਂ ਤੇ ਪੁੱਜੀ ਕਾਂਗਰਸ ਨੂੰ ਕਿਸੇ ਪ੍ਰਕਾਰ ਦਾ ਪ੍ਰਚਾਰ ਨਹੀਂ ਬਚਾ ਸਕਦਾ। ਉਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਦੀ ਲਾਲਸਾ ਤਹਿਤ ਕੀਤੇ ਜਾ ਰਹੇ ਸਿਆਸੀ ਡਰਾਮਿਆਂ ਤੋਂ ਲੋਕ ਭਲੀ-ਭਾਂਤ ਜਾਣੂ ਹਨ। ਸ਼ਮਾਂ ਰੋਸ਼ਨ ਕਰਕੇ ਡਰਾਮਾ ਫੈਸਟੀਵਲ ਦੀ ਸ਼ੁਰੂਅਤ ਕਰਨ ਸਮੇਂ ਆਪਣੇ ਸੰਬੋਧਨ ਵਿੱਚ ਸ੍ਰੀ ਸਾਂਪਲਾ ਨੇ ਕਿਹਾ ਕਿ 12ਵੀਂ ਸਦੀ ਦਾ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਨਾਂ ਕਿਹਾ ਕਿ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਸਮਾਜ ਨੂੰ ਬੇਹਤਰ ਬਨਾਉਣ ਅਤੇ ਮਨੁੱਖ ਨੂੰ ਉੱਚੇ ਤੇ ਸੁੱਚੇ ਆਦਰਸ਼ਾਂ ‘ਤੇ ਚੱਲਣ ਲਈ ਸੁਨੇਹਾ ਦਿੰਦੀਆਂ ਹਨ। ਦੋ ਰੋਜ਼ਾ ਫੈਸਟੀਵਲ ਦੇ ਪਹਿਲੇ ਦਿਨ ਸਮਾਜਿਕ ਬੁਰਾਈਆਂ ‘ਤੇ ਗੁਰਚੇਤ ਚਿੱਤਰਕਾਰ ਵੱਲੋਂ ਖੇਡਿਆ ਗਿਆ ਨਾਟਕ “ ਅਸੀਂ ਬੋਲਾਂਗੇ ਸੱਚ” ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਮੌਕੇ ਫਰੀਦਕੋਟ ਸਭਿਆਚਾਰਕ ਸੁਸਾਇਟੀ ਵੱਲੋਂ ਸ੍ਰੀ ਸਾਂਪਲਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਦੀਪ ਮਲਹੋਤਰਾ ਨੇ ਕੇਂਦਰ ਰਾਜ ਮੰਤਰੀ ਨੂੰ ਜੀ ਆਇਆ ਆਖਿਆ। ਇਸ ਮੌਕੇ ਵਿਧਾਇਕ ਕੋਟਕਪੂਰਾ ਸ. ਮਨਤਾਰ ਸਿੰਘ ਬਰਾੜ, ਸ. ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ, ਜ਼ਿਲਾ ਪੁਲਿਸ ਮੁਖੀ ਸ. ਦਰਸ਼ਨ ਸਿੰਘ ਮਾਨ, ਭਾਜਪਾ ਜ਼ਿਲਾ ਪ੍ਰਧਾਨ ਸ੍ਰੀਮਤੀ ਸੁਨੀਤਾ ਗਰਗ , ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਸ੍ਰੀ ਕੇਸ਼ਵ ਹਿੰਗੋਨੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਪਰਵੀਨ ਕੁਮਾਰ, ਐਸ ਡੀ ਐਮ ਫਰੀਦਕੋਟ, ਸ. ਹਰਦੀਪ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ. ਹਰਜੀਤ ਸਿੰਘ ਭੋਲੂਵਾਲਾ, ਸ੍ਰੀ ਜਸਬੀਰ ਜੱਸੀ, ਰੋਸ਼ਨ ਲਾਲ ਗੋਇਲ ਸਕੱਤਰ ਰੈਡ ਕਰਾਸ ਅਤੇ ਪ੍ਰਬੰਧਕੀ ਕਮੇਟੀ ਦੇ ਅਧਿਕਾਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *