Fri. Apr 19th, 2019

ਕਾਂਗਰਸ ਝੂਠੀਆਂ ‘ਤੇ ਬੇ-ਬੁਨਿਆਦ ਖਬਰਾ ਲਗਾ ਕੇ ਲੋਕ ਨੂੰ ਗੁੰਮਰਾਹ ਕਰਨਾ ਬੰਦ ਕਰੇ : ਪ੍ਰਭਜੋਤ ਸਿੰਘ

ਕਾਂਗਰਸ ਝੂਠੀਆਂ ‘ਤੇ ਬੇ-ਬੁਨਿਆਦ ਖਬਰਾ ਲਗਾ ਕੇ ਲੋਕ ਨੂੰ ਗੁੰਮਰਾਹ ਕਰਨਾ ਬੰਦ ਕਰੇ : ਪ੍ਰਭਜੋਤ ਸਿੰਘ
ਸਿਆਸੀ ਆਗੂ ਨਾਲ ਫੋਟੋ ਖਿਚਾਉਣ ਦਾ ਮਤਲਬ ਸਮਰੱਥਣ ਨਹੀ ਹੁੰਦਾ

ਫ਼ਰੀਦਕੋਟ, 22 ਦਸੰਬਰ ( ਜਗਦੀਸ਼ ਬਾਂਬਾ ) ਸਥਾਨਕ ਭੋਲੂਵਾਲਾ ਰੋਡ ‘ਤੇ ਗੋਬਿੰਦ ਨਗਰ ਦੇ ਵਾਸੀਆ ਦੀਆਂ ਸਮੱਸਿਆਵਾ ਸੁੱਨਣ ਬੀਤੇਂ ਦਿਨੀਂ ਪੁੱਜੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਮਹੁੱਲੇ ਦੀ ਸਮੱਸਿਆਵਾਂ ਦੀ ਗੱਲਬਾਤ ਕਰ ਰਹੇ ਕੁੱਝ ਨੋਜਵਾਨਾਂ ਦੀਆਂ ਫੋਟੋਆ ਖਿੱਚ ਕੇ ਕਾਂਗਰਸ ਵੱਲੋਂ ਪ੍ਰੈਸ ਬਿਆਨ ਜਾਰੀ ਕਰਨਾ ਕਿ ਅਕਾਲੀ ਦਲ ‘ਤੇ ਆਪ ਨੂੰ ਅਲਵਿਦਾ ਕਹਿ ਕੇ ਅਨੇਂਕਾ ਪ੍ਰੀਵਾਰ ਕਾਂਗਰਸ ਵਿੱਚ ਸਾਮਿਲ,ਅਤਿ ਨਿੰਦਣਯੋਗ ਗੱਲ ਹੈ ਕਿਉਂਕਿ ਇਸ ਨਾਲ ਸਿਆਸੀ ਲੀਡਰਾ ਨਾਲ ਮਿੱਲ ਵਰਤਨ ਰੱਖਣ ਵਾਲੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਪ੍ਰਭਜੋਤ ਸਿੰਘ ਸਮੇਤ ਸੈਮੱਲ ਸਿੰਘ,ਖੁਸ਼ਵਿੰਦਰ ਸਿੰਘ, ਲਵਪ੍ਰੀਤ ਸਿੰਘ, ਰਘੁਬੀਰ ਸਿੰਘ, ਹਰਜਿੰਦਰ ਸਿੰਘ,ਜੈਮੱਲ ਸਿੰਘ, ਲਖਵਿੰਦਰ ਸਿੰਘ ਆਦਿ ਨੇ ਕਰਦਿਆ ਕਿਹਾ ਕਿ ਬੀਤੇਂ ਦਿਨੀਂ ਭੋਲੂਵਾਲਾ ਰੋਡ ‘ਤੇ ਗੋਬਿੰਦ ਨਗਰ ਵਿੱਚ ਕਾਂਗਰਸੀ ਉਮੀਦਵਾਰ ਸਮੇਤ ਉਨਾਂ ਦੇ ਸਮਰੱਥਕ ਮਹੁੱਲੇ ਦੀਆਂ ਬੁਨਿਆਦੀ ਸਹੂਲਤਾ ਨੂੰ ਲੈ ਕੇ ਤਰਸ ਰਹੇ ਲੋਕਾਂ ਦੀ ਸਾਰ ਲੈਣ ਲਈ ਪੁੱਜੇ ਤਾਂ ਅਨੇਂਕਾ ਨੋਜਵਾਨਾਂ ਨੇ ਉਨਾਂ ਨੂੰ ਮਹੁੱਲੇ ਵਿੱਚ ਰਹਿੰਦੇ ਵਿਕਾਸ ਕਾਰਜਾ ਤੋਂ ਜਾਣੂ ਕਰਵਾਇਆ ਪ੍ਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਗੱਲਬਾਤ ਕਰ ਰਹੇ ਨੌਜਵਾਨਾਂ ਦੀ ਫੋਟੋ ਕਾਂਗਰਸੀ ਉਮੀਦਵਾਰ ਨਾਲ ਖਿੱਚ ਕੇ ਇਹ ਕਹਿ ਦੇਣਾ ਕਿ ”40 ਪਰਿਵਾਰ ਆਪ ‘ਤੇ ਅਕਾਲੀ ਦਲ ਨੂੰ ਛੱਡਕੇ ਕਾਂਗਰਸ ਵਿੱਚ ਸਾਮਿਲ” ਕਿੰਨੇ ਦੁੱਖ ਦੀ ਗੱਲ ਹੈ ਕਿਉਂਕਿ ਜੋ ਵੀ ਨੌਜਵਾਨ ਕਾਂਗਰਸੀ ਉਮੀਦਵਾਰ ਨਾਲ ਮਹੁੱਲੇ ਦੀਆਂ ਸਮੱਸਿਆਵਾ ਸਬੰਧੀ ਗੱਲ ਬਾਤ ਕਰ ਰਹੇ ਸਨ ਉਨਾਂ ਵਿਚੋਂ ਬਹੁਤੇ ਧਾਰਮਿਕ,ਸਭਿਆਚਾਰਕ ‘ਤੇ ਸਮਾਜਿਕ ਕੰਮਾਂ ਨੂੰ ਲੈ ਕੇ ਲੋਕ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੇ ਪ੍ਰੰਤੂ ਸਿਆਸੀ ਪਾਰਟੀ ਦੇ ਆਗੂ ਵੱਲੋਂ ਇਹ ਕਹਿ ਦੇਣਾ ਕਿ ਸਮਰੱਥਣ ਦੇ ਦਿੱਤਾ ਬਿਲਕੁੱਲ ਹੀ ਝੂਠ ਦਾ ਬੁਲੰਦਾ ਹੈ ਕਿਉਂਕਿ ਇਨਾਂ ਨੌਜਵਾਨਾਂ ਦਾ ਕੰਮ ਸਿਆਸੀ ਪਾਰਟੀਆ ਨਾਲ ਗਠਜੋੜ ਕਰਨਾ ਬਲਕਿ ਧਾਰਮਿਕਾ ਕੰਮਾਂ ਵਿੱਚ ਵੱਧ ਚੜ ਕੇ ਸਮੂਹਲੀਅਤ ਕਰਨਾ ਹੈ । ਇਸ ਲਈ ਇਕਜੁੱਟ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹੀਆ ਖਬਰਾਂ ਪ੍ਰੈਸ ਵਿੱਚ ਦੇਣ ਤੋਂ ਪਹਿਲਾਂ ਤੱਥਾ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਾਅ ਵਿਵਾਦ ਤੋਂ ਬਚਿਆ ਜਾ ਸਕੇ ।

Share Button

Leave a Reply

Your email address will not be published. Required fields are marked *

%d bloggers like this: