ਕਾਂਗਰਸ ਐਸਸੀ ਡਿਪਾਰਟਮੈਂਟ ਨੇ ਮੋਟਰਸਾਇਕਲ ਰੈਲੀ ਦਾ ਆਯੋਜਨ ਕਰ ਖੋਲੀ ਜਨਤਾ ਦੇ ਸਾਹਮਣੇ ਗਠਬੰਧਨ ਸਰਕਾਰ ਦੇ ਝੂਠੇ ਵਿਕਾਸ ਦੇ ਦਾਅਵੀਆਂ ਦੀ ਪੋਲ

ਕਾਂਗਰਸ ਐਸਸੀ ਡਿਪਾਰਟਮੈਂਟ ਨੇ ਮੋਟਰਸਾਇਕਲ ਰੈਲੀ ਦਾ ਆਯੋਜਨ ਕਰ ਖੋਲੀ ਜਨਤਾ ਦੇ ਸਾਹਮਣੇ ਗਠਬੰਧਨ ਸਰਕਾਰ ਦੇ ਝੂਠੇ ਵਿਕਾਸ ਦੇ ਦਾਅਵੀਆਂ ਦੀ ਪੋਲ

ਪਿੱਛਲੀ ਕਾਂਗਰਸ ਸਰਕਾਰ ’ ਚ ਸ਼ੁਰੂ ਹੋਏ ਵਿਕਾਸ ਦੇ ਪ੍ਰੌਜੇਕਟ ਗਠਬੰਦਨ ਸਰਕਾਰ ਦੇ 9 ਸਾਲ ਬਾਅਦ ਵੀ ਅਧੂਰੇ : ਦੀਪਕ ਹੰਸ

21-16

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਡਿਪਾਰਟਮੈਂਟ ਨੇ ਰਾਜ ਸਰਕਾਰ ਦੇ ਝੂਠੇ ਵਿਕਾਸ ਦੇ ਦਾਅਵਿਆਂ ਤੋਂ ਜਨਤਾ ਨੂੰ ਜਾਣੂ ਕਰਵਾਉਣ ਲਈ ਪੋਲ-ਖੋਲ ਮੋਟਸਾਇਕਲ ਰੈਲੀ ਦਾ ਆਯੋਜਨ ਕਰਕੇ ਮਹਾਂਨਗਰ ਲੁਧਿਆਣਾ ਦੇ ਗੱਲੀ ਮੁਹੱਲੀਆਂ ਵਿੱਚ ਦਸਤਕ ਦੇ ਕੇ ਆਮ ਨਾਗਰਿਕਾਂ ਨੂੰ ਝੂਠੇ ਵਿਕਾਸ ਦੇ ਦਾਅਵੀਆਂ ਦੇ ਪ੍ਰਤੀ ਜਾਗਰੁਕ ਕੀਤਾ । ਐਸਸੀ ਡਿਪਾਰਟਮੈਂਟ ਦੇ ਪ੍ਰਦੇਸ਼ ਕਨਵੀਨਰ ਦੀਪਕ ਹੰਸ ਦੀ ਅਗਵਾਈ ਵਿੱਚ ਮਾਤਾ ਰਾਣੀ ਚੌਂਕ ਤੋਂ ਸ਼ੁਰੂ ਹੋਈ ਪੋਲ-ਖੋਲ ਮੋਟਰਸਾਇਕਲ ਰੈਲੀ ਮੀਨਾ ਬਾਜ਼ਾਰ ਚੌਂਕ, ਟਾਉਨ ਹਾਲ ਰੋਡ, ਗਿਰਜਾ ਘਰ ਚੌਂਕ, ਚੌੜਾ ਬਾਜ਼ਾਰ, ਅਕਾਲ ਮਾਰਕੀਟ, ਘੰਟਾਘਰ ਚੌਂਕ, ਨਾਲੀ ਮੁਹੱਲਾ, ਦੀਪਕ ਸਿਨੇਮਾ ਰੋਡ , ਦੋਮੋਰਿਆ ਪੁੱਲ, ਗੋਲ ਮਾਰਕੀਟ, ਛਾਉਣੀ ਮੁਹੱਲਾ, ਚਾਂਦ ਸਿਨੇਮਾ, ਸਲੇਮ ਟਾਬਰੀ ਦੇ ਰਸਤੇ ਜਲੰਧਰ ਬਾਈਪਾਸ ਚੌਂਕ ਸਥਿਤ ਸਥਾਨਕ ਲੋਕਾਂ ਨੂੰ ਗਠਬੰਧਨ ਸਰਕਾਰ ਦੇ ਝੂਠੇ ਵਿਕਾਸ ਦੇ ਦਾਅਵੀਆਂ ਤੋਂ ਜਾਣੂ ਕਰਵਾਇਆ । ਐਸਸੀ ਡਿਪਾਰਟਮੈਂਟ ਦੇ ਸੂਬਾ ਕਨਵੀਨਰ ਦੀਪਕ ਹੰਸ ਨੇ ਪਿੱਛਲੀ ਕਾਂਗਰਸ ਸਰਕਾਰ ਦੇ ਸ਼ਾਸਣਕਾਲ ਵਿੱਚ ਸ਼ੁਰੂ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਦਰਜਨ ਤੋਂਜ਼ਿਆਦਾ ਵਿਕਾਸ ਦੇ ਅਜਿਹੇ ਪ੍ਰੌਜੈਕਟ ਗਠਬੰਧਨ ਸਰਕਾਰ ਦੇ ਸਾਢੇ 9 ਸਾਲ ਦਾ ਕਾਰਜਕਾਲ ਗੁਜ਼ਰਨ ਤੇ ਹੁਣ ਵੀ ਅਧੂਰੇ ਹਨ । ਜਿਸਦੀ ਜਾਣਕਾਰੀ ਐਸਸੀ ਡਿਪਾਰਟਮੈਂਟ ਨੇ ਜਨਤਾ ਤੱਕ ਪੰਹੁਚਾਉਣ ਦਾ ਫੈਸਲਾ ਕਰਕੇ ਅੱਜ ਪਹਿਲੀ ਪੋਲ ਖੋਲ ਮੋਟਰਸਾਇਕਲ ਰੈਲੀ ਦਾ ਆਯੋਜਨ ਕੀਤਾ ਹੈ । ਇਸੇ ਤਰ੍ਹਾਂ ਦੀਆਂ ਰੈਲੀਆਂ ਦਾ ਆਯੋਜਨ ਲੁਧਿਆਣਾ ਦੇ ਹਰ ਵਿਧਾਨਸਭਾ ਹਲਕੇ ਵਿੱਚ ਕਰਕੇ ਗਠਬੰਧਨ ਸਰਕਾਰ ਦੇ ਝੂਠੇ ਵਿਕਾਸ ਦੀ ਪੋਲ ਜਨਤਾ ਦੇ ਸਾਹਮਣੇ ਖੋਲੀ ਜਾਵੇਗੀ । ਇਸ ਮੌਕੇ ਤੇ ਨਰੇਸ਼ ਨਾਹਰ, ਪਿੰਨੀ ਹੰਸ, ਪੰਜਾਬ ਸਿੰਘ, ਕਿਸ਼ੋਰ ਘਈ, ਰਾਕੇਸ਼ ਸੌਦੇ, ਬੌਬੀ ਬੈਂਸ, ਰਾਜੂ ਨਈਅਰ, ਚੰਦ ਗਿਲ, ਸੰਨੀ ਹੰਸ, ਰਾਹੁਲ ਭਜਨੀ, ਵਰਿੰਦਰ ਵੀਰੁ, ਕਾਲੀ ਹੰਸ, ਅਨਿਲ, ਰਾਜੂ ਸਿੰਘਾਨਿਆ, ਪੀਯੂਸ਼ ਜੈਨ, ਸਾਹਿਲ ਭੂੰਬਕ, ਨਿਤੀਸ਼ ਮੂੰਗ, ਸ਼ਿਵ ਪਾਸੀ, ਬਿੱਟੂ ਸਹੋਤਾ, ਸੁਧੀਰ ਮੂੰਗ, ਕਰਨ ਸਹੋਤਾ, ਬੰਟੀ ਗਿਲ , ਪੰਕਜ ਸਹੋਤਾ, ਗੌਤਮ ਨਾਹਰ, ਸੁਨੀਲ ਕੁਮਾਰ , ਦੀਪੂ ਅਰੋੜਾ, ਵਿਨੋਦ ਕੁਮਾਰ , ਈਸ਼ੂ ਹੰਸ, ਅਕਾਸ਼ ਸਾਹਿਲ ਅਤੇ ਪ੍ਰਦੀਪ ਹੰਸ ਸਹਿਤ ਹੋਰ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *

%d bloggers like this: