ਕਾਂਗਰਸ ਇੰਚਾਰਜ ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵੱਲ ਝਾਤ ਮਾਰੇ ਅਕਾਲੀ ਦਲ-ਬੀਬੀ ਬਾਲੀਆ

ss1

ਕਾਂਗਰਸ ਇੰਚਾਰਜ ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵੱਲ ਝਾਤ ਮਾਰੇ ਅਕਾਲੀ ਦਲ-ਬੀਬੀ ਬਾਲੀਆ

3-26 (1)
ਤਪਾ ਮੰਡੀ, 2 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਕਾਂਗਰਸ ਦੀ ਨਵ-ਨਿਯੁਕਤ ਇੰਚਾਰਜ ਮੈਡਮ ਆਸਾ ਕੁਮਾਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਸਵਾਲ ਤੇ ਤਿੱਖੇ ਹਮਲੇ ਕਰਦਿਆਂ ਸੀਨੀਅਰ ਕਾਂਗਰਸ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਅੱਜ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸਲ ‘ਚ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਦੀ ਚੜਤ ਤੋਂ ਘਬਰਾ ਗਿਆ ਹੈ, ਕੈਪਟਨ ਦੀ ਹਰਮਨ ਪਿਆਰਤਾ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹਾਰ ਸਪੱਸਟ ਨਜ਼ਰ ਆ ਰਹੀ ਹੈ। ਇਸ ਕਰਕੇ ਮੁੱਦਾ ਹੀਣ ਅਕਾਲੀ-ਭਾਜਪਾ ਗਠਜੋੜ ਪੰਜਾਬ ਇੰਚਾਰਜ ਆਸਾ ਕੁਮਾਰੀ ਤੇ ਬੇ-ਬੁਨਿਆਦ ਦੋਸ਼ ਲਗਾਕੇ ਜਨਤਾ ਨੂੰ ਗੁੰਮਰਾਹ ਕਰਨ ਤੇ ਉੱਤਰ ਆਏ ਹਨ।
ਆਪਣਾ ਪ੍ਰਤੀਕਰਮ ਜਾਰੀ ਰੱਖਦਿਆਂ ਬੀਬੀ ਬਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਾਬਕਾ ਤੇ ਮੋਜੂਦਾ ਮੰਤਰੀਆਂ ਵੱਲ ਵੇਖਣਾ ਚਾਹੀਦਾ ਹੈ, ਜਿੰਨਾਂ ਨੂੰ ਬਕਾਇਦਾ ਮਾਨਯੋਗ ਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਉਪਰੰਤ ਸਜਾ ਯਾਫਤਾ ਹੋਣ ਕਰਕੇ ਜ਼ੇਲ ਦੀ ਹਵਾ ਖਾ ਚੁੱਕੇ ਹਨ। ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਬਦੀ ਹਮਲੇ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਖੁਦ ਕਾਂਗਰਸੀ ਆਗੂ ਕਮਲ ਨਾਥ ਦੇ ਘਰ ਕਿੰਨੇ ਵਾਰ ਚਾਹ-ਪਾਣੀ ਪੀਕੇ ਆਉਂਦੇ ਰਹੇ ਨੇ, ਪਰ ਹਾਈਕਮਾਡ ਵੱਲੋਂ ਪੰਜਾਬ ਇੰਚਾਰਜ ਦੀ ਨਿਯੁਕਤੀ ਦੇ ਕੋਹਰਾਮ ਮਚਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਸੱਚ ਝੂਠ ਜਾਣਦੀ ਹੈ ਤੇ ਇਹ ਵੀ ਸਮਝਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੋਨੋਂ ਵੋਟਾਂ ਵਟੋਰਨ ਲਈ ਚੋਣਾਂ ਸਾਹਮਣੇ ਵੇਖਕੇ ਜੂਨ ਚੌਰਾਸੀ ਦੇ ਮੁੱਦੇ ਅਤੇ ਪੰਥ ਦੀ ਗੱਲ ਪ੍ਰਚਾਰਣ ਲੱਗ ਪੈਂਦੇ ਹਨ। ਉਨਾਂ ਸ੍ਰ ਬਾਦਲ ਨੂੰ ਸੁਆਲ ਕੀਤਾ ਕਿ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀਆਂ ਨਲਾਇਕੀਆਂ ਕਾਰਨ ਪੰਜਾਬ ਦੀ ਜਨਤਾ ਦੁਖੀ ਹੈ ਤੇ ਬਾਦਲ ਸਾਹਿਬ ਹੁਣ ਤੁਸੀਂ ਭਾਵੁਕਿ ਮੱਦੇ ਉਛਾਲ ਕੇ ਜਨਤਾ ਨੂੰ ਵਾਰ-ਵਾਰ ਮੂਰਖ ਨਹੀਂ ਬਣਾ ਸਕਦੇ। ਹੁਣ ਲੋਕ 2017 ‘ਚ ਤਹਾਨੂੰ ਹਰਾਕੇ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ।

Share Button

Leave a Reply

Your email address will not be published. Required fields are marked *