Sat. Apr 20th, 2019

ਕਾਂਗਰਸ ਅਤੇ ‘ਆਪ’ ‘ਚ ਸੌੜੇ ਕਿਰਦਾਰ ਵਾਲੇ ਲੋਕਾਂ ਦਾ ਬੋਲਬਾਲਾ : ਪ੍ਰੋ. ਚੰਦੂਮਾਜਰਾ

ਕਾਂਗਰਸ ਅਤੇ ‘ਆਪ’ ‘ਚ ਸੌੜੇ ਕਿਰਦਾਰ ਵਾਲੇ ਲੋਕਾਂ ਦਾ ਬੋਲਬਾਲਾ : ਪ੍ਰੋ. ਚੰਦੂਮਾਜਰਾ

ਚੰਡੀਗੜ੍ਹ, 24 ਦਸੰਬਰ (ਪ੍ਰਿੰਸ): ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੋਚ ਪੱਖੋਂ ਹੀ ਮਾੜੇ ਨਹੀਂ, ਸਗੋਂ ਕਿਰਦਾਰ ਪੱਖੋਂ ਵੀ ਸੌੜੇ ਹਨ । ਉਹ ਪਾਰਟੀ ਨੂੰ ਵੀ ਆਪਣਾ ਪਰਿਵਾਰ ਨਹੀਂ ਸਮਝਦੇ ਅਤੇ ਆਪਣੇ ਹੀ ਵਰਕਰਾਂ ਦਾ ਸੋਸ਼ਣ ਕਰਦੇ ਹਨ । ਦੂਜੇ ਪਾਸੇ ਅਕਾਲੀ ਦਲ ਪੂਰੇ ਸੂਬੇ ਨੂੰ ਆਪਣਾ ਪਰਿਵਾਰ ਮੰਨ ਕੇ ਸਾਰੇ ਪੰਜਾਬੀਆਂ ਦਾ ਘਰ ਦੇ ਜੀਆਂ ਵਾਂਗ ਖਿਆਲ ਰੱਖਦਾ ਹੈ ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਹੇ। ਉਹ ਘਨੌਰ ਹਲਕੇ ਤੋਂ ਕਾਂਗਰਸ ਮਹਿਲਾ ਆਗੂ ਬਲਵਿੰਦਰ ਕੌਰ ਨਰੜੂ ਦੁਆਰਾ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਲਾਏ ਜਿਸਮਾਨੀ ਸੋਸ਼ਣ ਦੇ ਦੋਸ਼ਾਂ ਬਾਰੇ ਟਿੱਪਣੀ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਅੰਦਰ ਮਹਿਲਾ ਆਗੂ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ । ਅਜਿਹੀ ਪਾਰਟੀ ਤੋਂ ਸੂਬੇ ਦੀ ਭਲਾਈ ਵਾਸਤੇ ਆਸ ਕਿਵੇਂ ਰੱਖੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸੀ ਮਹਿਲਾ ਆਗੂ ਦੁਆਰਾ ਲਾਏ ਦੋਸ਼ਾਂ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਚੁੱਪੀ ਵੱਟਣਾ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸ ਅੰਦਰ ਔਰਤਾਂ ਦੇ ਸਨਮਾਨ ਦੀ ਰਾਖੀ ਨੂੰ ਲੈ ਕੇ ਹਾਈਕਮਾਨ ਵੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਾਂਗਰਸੀ ਮਹਿਲਾ ਆਗੂ ਮਾਲਤੀ ਥਾਪਰ ਨੇ ਮੋਗਾ ਦੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਅਤੇ ਉਸ ਦੇ ਬੇਟੇ ਕਮਲਜੀਤ ਬਰਾੜ ਉਤੇ ਅਸ਼ਲੀਲ ਟਿੱਪਣੀਆਂ ਅਤੇ ਗਾਲੀ-ਗਲੋਚ ਦੇ ਦੋਸ਼ ਲਗਾਏ ਸਨ, ਉਸ ਸਮੇਂ ਵੀ ਹਾਈਕਮਾਨ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ । ਬੀਬੀ ਨਰੜੂ ਵੱਲੋਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਿਲ ਹੋਣ ‘ਤੇ ਅਫਸੋਸ ਜ਼ਾਹਿਰ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਬੀਬੀ ਨਰੜੂ ਦਾ ਕਾਂਗਰਸ ਨੂੰ ਛੱਡਣਾ ਇਕ ਦਲੇਰਾਨਾ ਕਦਮ ਹੈ ਪਰ ਉਨ੍ਹਾਂ ਨੇ ਕਾਹਲੀ ‘ਚ ‘ਆਪ’ ਵਿਚ ਸ਼ਾਮਿਲ ਹੋ ਕੇ ਇਕ ਵੱਡੀ ਗਲਤੀ ਕਰ ਲਈ ਹੈ, ਕਿਉਂਕਿ ਔਰਤਾਂ ਨੂੰ ਸਨਮਾਨ ਦੇਣ ਦੇ ਮਾਮਲੇ ਵਿਚ ‘ਆਪ’ ਦਾ ਰਿਕਾਰਡ ਕਾਂਗਰਸ ਵਰਗਾ ਹੀ ਹੈ ।

Share Button

Leave a Reply

Your email address will not be published. Required fields are marked *

%d bloggers like this: