ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਡ ਅਕਾਰੀ ਪੋਸਟਰ ਜਾਰੀ ਕੀਤੇ

ss1

ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਡ ਅਕਾਰੀ ਪੋਸਟਰ ਜਾਰੀ ਕੀਤੇ
ਪੰਜਾਬ ਦੇ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ–ਦਰਸ਼ਨ ਸਾਹੋਕੇ

2-9
ਤਪਾ ਮੰਡੀ, 1 ਜੁਲਾਈ (ਨਰੇਸ਼ ਗਰਗ, ਸੋਮ ਨਾਥ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਦੀ ਲੋਕ ਪ੍ਰਿਆ ਸਰਕਾਰ ਬਣਾਉਣ ਲਈ ਹੇਠਲੇ ਪੱਧਰ ਤੇ ਵਰਕਰਾਂ ਨੇ ਕਮਰਕੱਸੇ ਕਸ ਲਏ ਹਨ। ਇਸੇ ਲੜੀ ਤਹਿਤ ਅੱਜ ਸਥਾਨਕ ਮੰਡੀ ਦੇ ਬਾਜ਼ਾਰਾ, ਗਲੀਆਂ ਤੇ ਮੁਹੱਲਿਆਂ ਵਿੱਚ ਘਰ-ਘਰ ਜਾਕੇ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਨਕਾਮੀਆਂ ਅਤੇ ਕਾਂਗਰਸ ਪਾਰਟੀ ਵੱਲੋਂ 2017 ‘ਚ ਸਾਰੇ ਵਰਗਾਂ ਲਈ ਬਹੁਪੱਖੀ ਨੀਤੀਆਂ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ ਦਰਸ਼ਨ ਸਿੰਘ ਸਾਹੋਕੇ ਦੀ ਅਗਵਾਈ ‘ਚ ਵਰਕਰਾਂ ਦੇ ਜਥੇ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਵੱਡ ਅਕਾਰੀ ਤਸਵੀਰ ਵਾਲੇ ਪੋਸਟਰ ਜਿੰਨਾਂ ਉਪਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਉਮੀਦ ਵਜੋਂ ਪੇਸ ਕੀਤਾ ਗਿਆ ਹੈ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਸਾਹੋਕੇ ਨੇ ਕਿਹਾ ਕਿ ਪੰਜਾਬ ਦੀ ਜਨਤਾ ਪੰਜਾਬ ਸਰਕਾਰ ਵੱਲੋਂ ਸਾਰੇ ਫਰੰਟਾਂ ਤੋਂ ਫੇਲ ਹੋਣ ਕਰਕੇ ਬੇਹੱਦ ਦੁਖੀ ਹੈ। ਲੱਕ ਤੋੜਵੀਂ ਮਹਿੰਗਾਈ ਨੇ ਸਾਰੇ ਵਰਗਾਂ ਦਾ ਕਚੂੰਮਰ ਕੱਢਿਆ ਪਿਆ ਹੈ। ਇਸ ਲਈ ਦੁਖੀ ਜਨਤਾ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਸੁਨਿਹਰੀ ਰਾਜ ਨੂੰ ਯਾਦ ਕਰਨ ਲੱਗ ਪਈ ਹੈ। ਕੈਪਟਨ ਸਾਹਿਬ ਨੂੰ ਲੈਕੇ ਪੰਜਾਬ ਦੀ ਜਨਤਾ ‘ਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ 2017 ‘ਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਈ ‘ਚ ਕਾਂਗਰਸ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਹਨ।
ਇਸ ਸਮੇਂ ਉਨਾਂ ਨਾਲ ਸਿਟੀ ਪ੍ਰਧਾਨ ਨਰਿੰਦਰ ਕੁਮਾਰ ਨਿੰਦੀ, ਅਮਨਦੀਪ ਸਿੰਘ ਸਾਹੋਕੇ, ਦੇਵ ਰਾਜ ਸ਼ਰਮਾ, ਪ੍ਰੇਮ ਕੁਮਾਰ ਸਾਂਤ, ਪ੍ਰਮਜੀਤ ਸਿੰਘ ਫੌਜੀ, ਅੰਕੁਸ ਪਵਾਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *