Sun. Sep 15th, 2019

ਕਾਂਗਰਸੀ ਕੋਂਸਲਰ ਦੇ ਪਤੀ ਦੀ ਸ਼ਰ੍ਹੇਆਮ ਚੌਂਕ ਵਿੱਚ ਹੱਤਿਆ

ਕਾਂਗਰਸੀ ਕੋਂਸਲਰ ਦੇ ਪਤੀ ਦੀ ਸ਼ਰ੍ਹੇਆਮ ਚੌਂਕ ਵਿੱਚ ਹੱਤਿਆ

ਜੰਡਿਆਲਾ ਗੁਰੂ 24 ਅਗਸਤ ਵਰਿੰਦਰ ਸਿੰਘ :- ਬੀਤੀ ਸ਼ੁਕਰਵਾਰ ਰਾਤ ਕਰੀਬ 9 ਵਜੇ ਜੰਡਿਆਲਾ ਗੁਰੂ ਦੇ ਮੁੱਖ ਵਾਲਮੀਕੀ ਚੋਂਕ ਵਿੱਚ ਕਾਂਗਰਸੀ ਕੋਂਸਲਰ ਕੰਵਲਜੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਕਿੰਦਾ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਇਸ ਘਟਨਾ ਤੋਂ ਬਾਅਦ ਜੰਡਿਆਲਾ ਗੁਰੂ ਨੂੰ ਪੁਲਿਸ ਛਾਵਨੀ ਵਿੱਚ ਬਦਲ ਦਿੱਤਾ ਗਿਆ ਕਿਉਂਕਿ ਕਾਂਗਰਸੀ ਕੋਂਸਲਰ ਦੇ ਪਤੀ ਦੀ ਹੱਤਿਆ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਜੰਡਿਆਲਾ ਗੁਰੂ ਦੇ ਆਪਣੇ ਆਪ ਨੂੰ ਕਾਂਗਰਸੀ ਲੀਡਰ ਅਖਵਾਉਂਦੇ ਦੱਸੇ ਜਾ ਰਹੇ ਹਨ ।

   ਮੌਕੇ ਤੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਐਸ ਪੀ ਡੀ ਹਰਪਾਲ ਸਿੰਘ , ਤੋਂ ਇਲਾਵਾ ਪੂਰੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੀ ਪੁਲਿਸ ਫੋਰਸ ਪਹੁੰਚੀ ਹੋਈ ਸੀ । ਮਿਰਤਕ ਦੀ ਲਾਸ਼ ਨੂੰ ਦੇਰ ਰਾਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਜਮਾਂ ਕਰਵਾ ਦਿੱਤਾ ਗਿਆ ਅਤੇ ਪੁਲਿਸ ਵਲੋਂ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ । ਕਿਹਾ ਜਾ ਰਿਹਾ ਹੈ ਕਿ ਇਸ ਲੜਾਈ ਪਿੱਛੇ ਜੰਡਿਆਲਾ ਗੁਰੂ ਦੀ ਕਾਂਗਰਸੀ ਧੜੇਬੰਦੀ ਦੀ ਸਿਆਸੀ ਰੰਜਿਸ਼ ਹੈ ।

Leave a Reply

Your email address will not be published. Required fields are marked *

%d bloggers like this: