ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ

ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ

ਕਪੂਰਥਲਾ: ਪੰਜਾਬ ਦੇ ਚਾਰ ਵਿਧਾਨਸਭਾ ਖੇਤਰਾਂ ‘ਚ ਜ਼ਿਮਨੀ ਚੋਣਾਂ ਦੇ ਦੌਰਾਨ ਸਿਆਸੀ ਪਾਰਾ ਚੜਿਆ ਹੋਇਆ ਹੈ। ਅਜਿਹੇ ‘ਚ ਹਰ ਪਾਰਟੀ ਵੋਟਰਾਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਅਤੇ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਪਾਪੜ ਬੇਲ ਰਹੇ ਹਨ। ਹਾਲ ਹੀ ‘ਚ ਤਾਜ਼ਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਸਟੇਜ ‘ਤੇ ਠੁਮਕੇ ਲਗਵਾਣੇ ਪਏ।

ਫਗਵਾੜਾ ਦੇ ਓਨਕਾਰ ਨਗਰ ‘ਚ ਜ਼ਿਆਦਾਤਰ ਪਰਵਾਸੀ ਭਾਰਤੀ ਰਹਿਮਦੇ ਹਨ। ਜਿਸ ਦੇ ਚਲਦੇ ਉਮੀਦਵਾਰ ਬਲਵਿੰਦਰ ਨੇ ਭੋਜਪੁਰੀ ਫੇਮਸ ਗਾਇਕਾ ਖੁਸ਼ਬੂ ਤਿਵਾਰੀ ਨੂੰ ਬੁਲਾਇਆ ਅਤੇ ਉਸ ਦੌਰਾਨ ਸਟੇਜ ‘ਤੇ ਡਾਂਸਰਸ ਤੋਂ ਠੁਮਕੇ ਲੱਗਵਾਏ। ਇਸ ਸਟੇਜ ‘ਤੇ ਮੁਖ ਮਹਿਮਾਨ ਵੱਜੋਂ ਕੈਬਿਨਟ ਮੰਤਰੀ ਸ਼ਾਮ ਸੁੰਦਰ ਅਰੋੜਾ ਮੌਜੂਦ ਸੀ। ਜਿਨ੍ਹਾਂ ਤੋਂ ਚੋਣਾਂ ‘ਚ ਲੜਣ ਦੇ ਮੁੱਦਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਪਿਛਲੇ ਢਾਈ ਸਾਲ ਦੇ ਵਿਕਾਸ ਕੰਮਾਂ ਦੀ ਗੱਲ ਕੀਤੀ।

ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਸਟੇਜ ‘ਤੇ ਲਗਵਾਏ ਠੁਮਕਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਸਵਾਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਮਨਿਆ ਕਿ ਇਹ ਗਲਤ ਹੈ।

Leave a Reply

Your email address will not be published. Required fields are marked *

%d bloggers like this: