Mon. Sep 23rd, 2019

ਕਾਂਗਰਸੀ ਆਗੂ ਕਿੰਦਾ ਕਤਲ ਕਾਂਡ ਵਿਚ ਆਇਆ ਨਵਾਂ ਮੋੜ

ਕਾਂਗਰਸੀ ਆਗੂ ਕਿੰਦਾ ਕਤਲ ਕਾਂਡ ਵਿਚ ਆਇਆ ਨਵਾਂ ਮੋੜ

ਜੰਡਿਆਲਾ ਗੁਰੂ 11 ਸਤੰਬਰ ਵਰਿੰਦਰ ਸਿੰਘ :- ਬੀਤੇ ਸਾਲ ਨੌਜਵਾਨ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਕਿੰਦਾ ਜੋ ਕਿ ਕਾਂਗਰਸੀ ਕੋਂਸਲਰ ਕੰਵਲਜੀਤ ਕੌਰ ਦੇ ਪਤੀ ਸਨ, ਨੂੰ ਸ਼ਰ੍ਹੇਆਮ ਸ਼ਹਿਰ ਦੇ ਇਕ ਚੋਂਕ ਵਿਚ ਦੇਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲ ਕਾਂਡ ਵਿਚ ਲਗਾਤਾਰ ਆ ਰਹੇ ਬਦਲਾਵਾਂ ਵਿਚ ਇਕ ਨਵਾਂ ਮੋੜ ਆ ਗਿਆ । ਮਿਲੀ ਜਾਣਕਾਰੀ ਮੁਤਾਬਕ ਮਾਨਯੋਗ ਪੁਸ਼ਪਿੰਦਰ ਸਿੰਘ ਐਡੀਸ਼ਨਲ ਸ਼ੈਸ਼ਨ ਜੱਜ ਦੀ ਕੋਰਟ ਵਿਚ ਹਾਜਰ ਹੋਣ ਲਈ ਪਰਚੇ ਨਾਲ ਸਬੰਧਤ ਮੁੱਖ ਗਵਾਹ ਅਤੇ ਬਿਆਨਕਰਤਾ ਵਿਜੈ ਕੁਮਾਰ ਮਲਹੋਤਰਾ ਅਤੇ ਕਤਲ ਮੌਕੇ ਹਾਜਰ ਉਸਦੇ ਲੜਕੇ ਨੂੰ ਅਦਾਲਤ ਵਿਚ ਬਿਆਨ ਜਾਰੀ ਕਰਨ ਲਈ ਸੰਮਨ ਜਾਰੀ ਕੀਤੇ ਗਏ ਸਨ । ਜਾਣਕਾਰੀ ਮੁਤਾਬਕ ਵਿਜੈ ਕੁਮਾਰ ਨੇ ਪਰਚੇ ਵਿਚ ਦਰਜ ਕੀਤੇ ਗਏ ਬਿਆਨ ਹੀ ਦੁਬਾਰਾ ਦਿੱਤੇ ਪਰ ਕਤਲ ਕੀਤੇ ਗਏ ਕਾਂਗਰਸੀ ਆਗੂ ਦੇ ਬੇਟੇ ਨੂੰ ਸਰਕਾਰੀ ਵਕੀਲ ਨੇ ਇਹ ਕਹਿਕੇ ਇਤਰਾਜ ਪ੍ਰਗਟ ਕੀਤੇ ਕਿ ਇਹ ਲੜਕਾ ਪਰਚੇ ਵਿਚ ਨਾਮਜ਼ਦ 10 ਵਿਚੋਂ 7 ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ ਹੈ ਅਤੇ ਇਸਨੇ ਇਸ ਲਈ ਮੋਟੀ ਰਕਮ ਵੀ ਖਾਧੀ ਹੈ । ਕੇਸ ਦੀ ਪੈਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵਲੋਂ ਕੇਸ ਦੀ ਅਗਲੀ ਤਰੀਕ 26 ਸਤੰਬਰ ਪਾ ਦਿਤੀ ਹੈ ।
ਇਥੇ ਇਹ ਦੱਸਣਯੋਗ ਹੈ ਕਿ ਮਿਰਤਕ ਕਾਂਗਰਸੀ ਆਗੂ ਦੇ ਲੜਕੇ ਵਲੋਂ 35 ਲੱਖ ਦੇ ਕਰੀਬ 7 ਧਨਾਢ ਦੋਸ਼ੀਆਂ ਨਾਲ ਇਹ ਕਹਿਕੇ ਠੱਗੀ ਮਾਰੀ ਸੀ ਕਿ ਉਹ ਅਦਾਲਤ ਵਿਚ ਤੁਹਾਡੇ ਹੱਕ ਵਿਚ ਗਵਾਹੀ ਦਵੇਗਾ ਕਿ ਇਹ 7 ਵਿਅਕਤੀ ਮੌਕੇ ਤੇ ਹਾਜਰ ਨਹੀਂ ਸਨ । ਜਾਣਕਾਰੀ ਮੁਤਾਬਕ ਸੋਦਾ 85 ਲੱਖ ਵਿਚ ਤੈਅ ਹੋਇਆ ਸੀ ਜਿਸ ਵਿਚੋਂ ਪਹਿਲਾਂ 35 ਲੱਖ ਮਿਰਤਕ ਦੇ ਲੜਕੇ ਨੂੰ ਦਿੱਤੇ ਗਏ ਸਨ ਅਤੇ ਬਾਕੀ 50 ਲੱਖ ਬਿਆਨ ਤੋਂ ਮੁਕਰਨ ਤੇ ਮਿਲਨੇ ਸਨ । ਹੈਰਾਨੀ ਦੀ ਗੱਲ ਹੈ ਕਿ ਅਦਾਲਤ ਵਿਚ ਇਸ ਸਾਰੀ ਘਟਨਾ ਦੋਰਾਨ ਇਕ ਕਾਂਗਰਸੀ ਆਗੂ ਨੂੰ ਵਿਕਾਊ ਕਪੁੱਤਰ ਦੇ ਨਾਲ ਬਿਆਨ ਕਲਮਬੰਦ ਕਰਵਾਉਣ ਲਈ ਤਰਲੋਮੱਛੀ ਹੁੰਦੇ ਦੇਖਿਆ ਗਿਆ ਸੀ । ਆਖਿਰ ਕਿਉਂ ਖੁਦ ਕਾਂਗਰਸੀ ਆਗੂ ਹੀ ਮਿਰਤਕ ਦੀ ਕਾਂਗਰਸੀ ਕੋਂਸਲਰ ਦੀ ਪਤਨੀ ਅਤੇ ਉਸਦੇ ਸਮਰਥਕਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ ?

Leave a Reply

Your email address will not be published. Required fields are marked *

%d bloggers like this: