ਕਾਂਗਰਸੀਉਂ ਅਕਾਲੀ ਬਣੇ ਲਾਲੀ ਪੁਲਿਸ ‘ਹਿਰਾਸਤ’ ’ਚ, ਰਿਵਾਲਵਰ ਲੈ ਕੇ ਪੁੱਜੇ ਸਨ ਪੋਲਿੰਗ ਬੂਥ ਅੰਦਰ

ss1

ਕਾਂਗਰਸੀਉਂ ਅਕਾਲੀ ਬਣੇ ਲਾਲੀ ਪੁਲਿਸ ‘ਹਿਰਾਸਤ’ ’ਚ, ਰਿਵਾਲਵਰ ਲੈ ਕੇ ਪੁੱਜੇ ਸਨ ਪੋਲਿੰਗ ਬੂਥ ਅੰਦਰ

ਜਲੰਧਰ, 28 ਮਈ: ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਸ਼ਾਹਕੋਟ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖ਼ ਸ: ਸੁਖ਼ਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜਣ ਵਾਲੇ ਸ:ਬ੍ਰਿਜ ਭੁਪਿੰਦਰ ਸਿੰਘ ਲਾਲੀ ਅੱਜ ਹਲਕੇ ਵਿਚ ਹੋ ਰਹੀ ਵੋਟਿੰਗ ਦੌਰਾਨ ਆਪਣੇ ਨਿੱਜੀ ਲਾਇਸੰਸੀ ਰਿਵਾਲਵਰ ਸਣੇ ਮਲਸੀਆਂ ਦੇ ਬੂਥ ਅੰਦਰ ਜਾ ਪੁੱਜੇ ਜਿੱਥੇ ਉਹਨਾਂ ਦੀ ਕਾਂਗਰਸੀਆਂ ਨਾਲ ਤਕਰਾਰ ਮਗਰੋਂ ਮਾਹੌਲ ਵਿਗੜ ਗਿਆ।
ਸ:ਲਾਲੀ ਵੱਲੋਂ ਅਕਾਲੀ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਪ੍ਰਤੀਨਿਧ ਚੋਣ ਏਜੰਟ ਵਜੋਂ ਪੋÇਲੰਗ ਬੂਥਾਂ ਦਾ ਜਾਇਜ਼ਾ ਲੈੇਣ ਸਮੇਂ ਉਹਨਾਂ ਕੋਲ ਰਿਵਾਲਵਰ ਹੋਣਦਾ ਮਾਮਲਾ ਮਲਸੀਆਂ ਦੇ ਬੂਥ ਨੰਬਰ 90,91 ਵਿਚ ਤੂਲ ਫ਼ੜ ਗਿਆ ਅਤੇ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਵੱਲੋਂ ਇਹ ਮੁੱਦਾ ਉਛਾਲੇ ਜਾਣ ਮਗਰੋਂ ਪੁਲਿਸ ਨੇ ਸ: ਲਾਲੀ ਨੂੰ ‘ਹਿਰਾਸਤ’ ਵਿਚ ਲੈ ਲਿਆ ਅਤੇ ਉਹਨਾਂ ਨੂੰ ਮਲਸੀਆਂ ਪੁਲਿਸ ਥਾਣੇ ਲਿਜਾਇਆ ਗਿਆ।
ਪਤਾ ਲੱਗਾ ਹੈ ਕਿ ਸ: ਲਾਲੀ ’ਤੇ ਮਾਮਲਾ ਦਰਜ ਕੀਤੇ ਜਾਣ ਦੀ ਤਿਆਰੀ ਹੈ ਪਰ ਅਜੇ ਤਾਈਂ ਮਾਮਲਾ ਦਰਜ ਕੀਤੇ ਜਾਣ ਸੰਬੰਧੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਸਗੋਂ ਇਹ ਕਿਹਾ ਜਾ ਰਿਹਾ ਹੈ ਕਿ ਸੰਬੰਧਤ ਬੂਥ ਦੇ ਚੋਣ ਅਧਿਕਾਰੀ ਤੋਂ ਇਸ ਬਾਬਤ ਰਿਪੋਰਟ ਮੰਗੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਰੌਲਾ ਪੈਣ ’ਤੇ ਚੋਣ ਅਬਜ਼ਰਵਰ ਵੀ ਮੌਕੇ ’ਤੇ ਪੁੱਜੇ।
ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ: ਲਾਲੀ ਅਕਾਲੀ ਉਮੀਦਵਾਰ ਦੇ ਚੋਣ ਏਜੰਟ ਹੋਣ ਨਾਤੇ ਪੋਲੰਗ ਬੂਥ ਦੇ ਅੰਦਰ ਜਾ ਸਕਦੇ ਸਨ ਅਤੇ ਇਸ ਬੂਥ ’ਤੇ ਧੱਕਾ ਹੋਣ ਕਾਰਨ ਉਨ੍ਹਾਂ ਦੀ ਤਕਰਾਰ ਕਾਂਗਰਸੀ ਵਰਕਰਾਂ ਨਾਲ ਹੋਈ ਜਿਸ ਦੇ ਚੱਲਦਿਆਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਰਿਵਾਲਵਰ ਬਾਰੇ ਤਾਂ ਸ: ਲਾਲੀ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦਾ ਲਾਇਸੰਸੀ ਰਿਵਾਲਵਰ ਹੈ ਅਤੇ ਉਹ ਗ੍ਰਹਿ ਮੰਤਰੀ ਰਹਿਣ ਸਮੇਂ ਤੋਂ ਭਾਵ 1992 ਤੋਂ ਹੀ ਆਪਣੀ ਹਿਫਾਜ਼ਤ ਲਈ ਲਾਇਸੰਸੀ ਰਿਵਾਲਵਰ ਆਪਣੇ ਕੋਲ ਰੱਖਦੇ ਹਨ।
ਇਸੇ ਦੌਰਾਨ ਅਕਾਲੀ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਨੇ ਵੀ ਕਿਹਾ ਹੈ ਕਿ ਸ: ਲਾਲੀ ਕੋਲ ਰਿਵਾਲਵਰ ਹੋਣ ਵਿਚ ਕੋਈ ਗ਼ਲਤ ਗੱਲ ਨਹੀਂ ਕਿਉਂਕਿ ਇਹ ਉਨ੍ਹਾਂ ਆਪਣੀ ਸੁਰੱਖਿਆ ਲਈ ਰੱਖਿਆ ਹੋਇਆ ਹੈ।
ੳੇੁਧਰ ਕਾਂਗਰਸ ਆਗੂਆਂ ਦਾ ਦੋਸ਼ ਹੈ ਕਿ ਸ: ਲਾਲੀ ਦਾ ਰਿਵਾਲਵਰ ਸਣੇ ਪੋਲੰਗ ਬੂਥਾਂ ਦਾ ਜਾਇਜ਼ਾ ਲੈਣਾ ਕਿਸੇ ਵੀ ਤਰ੍ਹਾਂ ਚੋਣ ਨਿਯਮਾਂ ਅਤੇ ਚੋਣ ਜ਼ਾਬਤੇ ਦੇ ਮੁਤਾਬਿਕ ਨਹੀਂ ਹੈ ਅਤੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਣਾ ਬਣਦਾ ਹੈ।
ਅੰਤਲੀਆਂ ਖ਼ਬਰਾਂ ਮਿਲਣ ਤਕ ਇਸ ਘਟਨਾ ਦੇ ਦੋ ਘੰਟੇ ਮਗਰੋਂ ਵੀ ਸ: ਲਾਲੀ ’ਤੇ ਕਿਸੇ ਕਾਰਵਾਈ ਦੀ ਕੋਈ ਸੂਚਨਾ ਨਹੀਂ ਸੀ ਅਤੇ ਕਿਹਾ ਜਾ ਰਿਹਾ ਹੈ ਕਿ ‘ਪ੍ਰੀਜ਼ਾਇਡਿੰਗ ਅਫ਼ਸਰ’ ਦੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *