Thu. Jul 18th, 2019

ਕਾਂਗਰਸੀਆ ਨੇ ਬਾਵਾ ਦੀ ਅਗਵਾਈ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਕਾਂਗਰਸੀਆ ਨੇ ਬਾਵਾ ਦੀ ਅਗਵਾਈ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਭਾਜਪਾ ਦੇ ਸ਼ਾਸਨ ਵਿੱਚ ਦਲਿਤਾ ਉਤੇ ਅਤਿਆਚਾਰ ਅਤੇ ਅਪਮਾਨ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਹੈ ਬਾਵਾ

 

ਲੁਧਿਆਣਾ (ਪ੍ਰੀਤੀ ਸ਼ਰਮਾ) ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾ ਨੇ ਗੁਜਰਾਤ ਵਿੱਚ ਭਾਜਪਾ ਦੁਆਰਾ ਦਲਿਤਾ ਉਤੇ ਅਤਿਆਚਾਰ ਕਰਨ ਦੇ ਵਿਰੋਧ ਵਿੱਚ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਭਾਜਪਾ ਵਿਰੋਧੀ ਨਾਰੇਬਾਜੀ ਕੀਤੀ ਗਈ । ਇਸ ਮੋਕੇ ਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਸਮੇ ਸਿੰਘ ਬਿਰਲਾ, ਸਕੱਤਰ ਜਸਬੀਰ ਜੱਸਲ , ਜਗਦੀਸ਼ ਮਰਵਾਹਾ, ਯਸ਼ਪਾਲ ਸ਼ਰਮਾ ਅਤੇ ਹਰਚੰਦ ਸਿੰਘ ਧੀਰ ਆਦਿ ਮੌਜੂਦ ਸਨ
ਬਾਵਾ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਜਰਾਤ ਵਿੱਚ ਹੋਈ ਮੰਦਭਾਗੀ ਘਟਨਾ ਨੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿਤਾ ਹੈ । ਉਨ੍ਹਾ ਨੇ ਕਿਹਾ ਕਿ ਇਸ ਨਾਲ ਭਾਜਪਾ ਦੀ ਮਾਨਸਿਕਤਾ ਦਾ ਵੀ ਪਰਦਾਫਾਸ਼ ਹੋ ਗਿਆ ਹੈ । ਅੱਜ ਭਾਜਪਾ ਪਾਰਟੀ ਹੀ ਭਾਈਚਾਰਕ ਸਾਂਝ ਲਈ ਸਬ ਨਾਲੋ ਵੱਧ ਖੱਤਰਾ ਬਣ ਚੁਕੀ ਹੈ । ਬਾਵਾ ਨੇ ਕਿਹਾ ਕਿ ਭਾਜਪਾ ਨੇ ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਰਾਜਾ ਵਿੱਚ ਰਾਜਨੀਤਿਕ ਤੌਰ ਤੇ ਸਾਜਿਸ਼ ਰਚ ਕੇ ਸੱਤਾ ਤੇ ਕਾਬਿਜ ਹੋਣ ਦਾ ਯਤਨ ਕੀਤਾ ਪਰ ਮਾਨਯੋਗ ਅਦਾਲਤ ਦੇ ਵੱਲੋ ਆਏ ਇਤਿਹਾਸਿਕ ਫੈਂਸਲੇ ਨਾਲ ਲੋਕਤੰਤਰ ਦੀ ਬਹਾਲੀ ਹੋਈ । ਇਨਾ ਰਾਜਾ ਵਿੱਚ ਇਕ ਵਾਰ ਫਿਰ ਤੋ ਕਾਂਗਰਸ ਵਾਲੀ ਸਰਕਾਰ ਆਈ ਜੋ ਕਿ ਭਾਜਪਾ ਦੇ ਮੂੰਹ ਤੇ ਚਪੇੜ ਪਈ ਅਤੇ ਆਮ ਜਨਤਾ ਦੀ ਜਿਤ ਹੋਈ ।
ਬਾਵਾ ਨੇ ਕਿਹਾ ਕਿ ਸੈਕੂਲਰ ਸ਼ਕਤੀਆ ਹੀ ਭਾਰਤ ਨੂੰ ਇਕਜੁਟ ਰੱਖ ਸਕਦੀਆ ਹਨ । ਆਮ ਆਦਮੀ ਪਰਟੀ ਤੇ ਬਰਸਦੇ ਹੋਏ ਬਾਵਾ ਨੇ ਕਿਹਾ ਕਿ ਇਸ ਪਾਰਟੀ ਕੀ ਉਮਰ ਸਿਰਫ 2 ਸਾਲ ਦੀ ਹੈ । ਇਸ ਲਈ ਆਪ ਨੂੰ ਨਾ ਤਾ ਅੱਗ, ਪਾਨੀ, ਨੁਕਸਾਨ ਮੁਨਾਫਾ ਅਤੇ ਖਾਣਪੀਣ ਦੀ ਕੋਈ ਸੁਧਬੁਧ ਹੈ , ਇਹ ਵੀ ਇਕ ਸੱਚ ਹੈ ਕਿ 2 ਸਾਲ ਦਤੇ ਬੱਚੇ ਨੂੰ ਕਿਸੇ ਗੱਲ ਦੀ ਵੀ ਸਮਝ ਨਹੀ ਹੁੰਦੀ ਅਤੇ ਨਾ ਹੀ ਅਪਣਾ ਕੋਈ ਵੀ ਕੰਮ ਵਧੀਆ ਢੰਗ ਨਾਲ ਨਹੀ ਕਰ ਸਕਦਾ। ਲੇਕਿਨ ਇਹ ਆਪ ਦੇ ਰੂਪ ਵਿੱਚ ਇੱਕ ਨਾਲਾਇਕ ਬੱਚਾ ਹੈ ਜਿਸਦੇ ਸਾਂਸਦ ਭਗਵੰਤ ਮਾਨ ਨੂੰ ਨਾ ਤਾ ਸੰਸਦ ਦੀ ਸੁਰਕਸ਼ਾ ਦੇ ਬਾਰੇ ਕੋਈ ਗਿਆਨ ਹੈ ਅਤੇ ਨਾ ਹੀ ਸਮਾਜਿਕ ਮਰਿਆਦਾ ਬਾਰੇ ਕੋਈ ਸਮਝ ਹੈ । ਉਨ੍ਹਾ ਨੇ ਕਿਹਾ ਸੰਸਦ ਵਿੱਚ ਸ਼ਰਾਬ ਪੀ ਕੇ ਜਾਣ ਵਾਲਾ ਸਾਂਸਦ ਦੇਸ਼ ਜਾ ਸਮਾਜ ਨੂੰ ਕੀ ਸਵਾਰੇਗਾ ਉਹ ਤਾ ਖੁਦ ਸੰਸਦ ਦੇ ਸਨਮਾਨ ਨਾਲ ਖਿਲਵਾੜ ਕਰਦਾ ਆ ਰਿਹਾ ਹੈ, ਇਸਦੀ ਜਿਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ । ਬਾਵਾ ਨੇ ਕਿਹਾ ਕਿ ਸੰਸਦ ਦੀ ਮਰਿਆਦਾ ਭੰਗ ਕਰਨ ਵਾਲੇ ਸਾਂਸਦ ਭਗਵੰਤ ਮਾਨ ਦੇ ਖਿਲਾਫ ਯਕੀਨੀ ਤੌਰ ਤੇ ਬਣਦੀ ਕਾਨੰੂਨੀ ਕਾਰਵਾਈ ਹੌਣੀ ਚਾਹੀਦੀ ਹੈ ਤਾ ਜੋ ਅੱਗੇ ਤੋ ਇਸ ਤਰਾ ਦੀ ਮਾੜੀ ਘਟਨਾ ਨਾ ਹੋਵੇ । ਬਾਵਾ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋ ਇਹ ਮੰਗ ਕੀਤੀ ਕਿ ਭਗਵੰਤ ਮਾਨ ਦੁਆਰਾ ਸ਼ਰਾਬ ਪੀ ਕੇ ਸੰਸਦ ਦੀ ਸੁਰਕਸ਼ਾ ਨੂੰ ਖਤਰੇ ਵਿੱਚ ਪਾਣ ਵਾਲੀ ਵੀਡੀਉ ਤੇ ਅਪਣੀ ਚੁਪੀ ਤੋੜ ਕੇ ਸਥਿਤੀ ਸਪੱਸ਼ਟ ਕਰੇ। ਇਸ ਮੋਕੇ ਤੇ ਮਹਿੰਦਰਪਾਲ ਸਿੰਗਲਾ, ਮਨਜੀਤ ਸਿੰਘ ਕਟਾਰੀਆ, ਟੀ ਟੀ ਸ਼ਰਮਾ ਵਾਰਡ ਪ੍ਰਧਾਨ, ਜਗਦੀਪ ਸਿੰਘ ਲੋਟੇ ਵਾਰਡ ਪ੍ਰਧਾਨ, ਕਰਮਵੀਰ ਸ਼ੈਲੀ, ਇਕਬਾਲ ਸਿੰਘ ਰਿਆਤ, ਅਮ੍ਰਤਿਪਾਲ ਸਿੰਘ ਕਲਸੀ, ਗੁਰਚਰਣ ਸਿੰਘ, ਰਾਧੇ ਸ਼ਾਮ ਜੇਈ, ਰੇਸ਼ਮ ਸੱਗੂ, ਤਰਸੇਮ ਜਿਸੂਜਾ, ਗੁਰਦੀਪ ਸਿੰਘ ਕੰਡਾ, ਹਰਵਿੰਦਰ ਸਿੰਘ,ਬਲਵਿੰਦਰ ਸਿੰਘ, ਅਨਮੋਲ ਸ਼ਰਮਾ, ਟਿੰਕੂ ਸ਼ਰਮਾ, ਮਨਜੀਤ ਸਿੰਘ, ਜਗਪਾਲ ਕਾਲੜਾ , ਸੁਖਵਿੰਦਰ ਸਿੰਘ ਵਿਰਦੀ, ਸੁੱਚਾ ਸਿੰਘ ਲਾਲਕਾ, ਲਾਲੀ ਸ਼ਰਮਾ, ਤਰਲੋਚਨ ਲੋਟੇ , ਮਿੰਟੂ , ਸੂਬੇਦਾਰ ਮੋਹਨ ਸਿੰਘ, ਕੁਲਵੰਤ ਸਿੰਘ, ਗਗਨਦੀਪ ਸੂਦ, ਸੁਖਵਿੰਦਰ ਬਾਵਾ, ਆਦੀ ਮੌਜੂਦ ਸਨ ।

Leave a Reply

Your email address will not be published. Required fields are marked *

%d bloggers like this: