Wed. Jun 19th, 2019

ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ ‘ਚ ਜਿੱਤ ਦੀ ਖੁਸ਼ੀ

ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ ‘ਚ ਜਿੱਤ ਦੀ ਖੁਸ਼ੀ
ਰਾਹੁਲ ਗਾਂਧੀ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ – ਮਾਨ

ਫਗਵਾੜਾ 11 (ਦਲਜੀਤ): ਦਸੰਬਰ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਪਾਰਟੀ ਦੀ ਸ਼ਾਨਦਾਰ ਕਾਰਗੁਜਾਰੀ ਤੋਂ ਉਤਸ਼ਾਹਤ ਕਾਂਗਰਸੀਆਂ ਨੇ ਸ਼ਾਮ ਸਮੇਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤੀ। ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੋਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਆਯੋਜਿਤ ਇਸ ਲੱਡੂ ਵੰਡ ਸਮਾਗਮ ਵਿਚ ਜਿਲ੍ਹਾਂ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ। ਵਰਕਰਾਂ ਨੇ ਨੱਚਦੇ, ਟੱਪਦੇ ਹੋਏ ਮਾਨ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜ ਰਾਜਾਂ ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਕਾਰਗੁਜਾਰੀ ਬਹੁਤ ਹੀ ਸ਼ਲਾਘਾਯੋਗ ਹੈ। ਖਾਸ ਤੌਰ ਤੇ ਛੱਤੀਸਗੜ•, ਰਾਜਸਥਾਨ ਅਤੇ ਮੱਧਪ੍ਰਦੇਸ਼ ਵਿਚ ਭਾਜਪਾ ਦੇ ਕਿਲੇ ਨੂੰ ਜਿਸ ਤਰ•ਾਂ ਨਾਲ ਢਾਹ ਲੱਗੀ ਹੈ ਇਹ 2019 ਦੇ ਲੋਕਸਭਾ ਚੋਣਾਂ ਦੇ ਨਤੀਜਿਆਂ ਦੀ ਝਲਕ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ 2014 ਵਿਚ ਝੂਠ ਦੇ ਸਬਜਬਾਗ ਦਿਖਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਈ ਸੀ ਅਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਈਚਾਰਕ ਸਾਂਝ ਖਤਮ ਹੋਣ ਦੇ ਕੰਡੇ ਪੁੱਜ ਗਈ ਸੀ। ਦੇਸ਼ ਦੀ ਸੱਤਾ ਭਾਜਪਾ ਦੇ ਹੱਥਾਂ ਵਿਚ ਰਹਿਣਾਂ ਇਸ ਮੁਲਕ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੈ।
ਵੋਟਰਾਂ ਨੇ ਦੁਬਾਰਾ ਕਾਂਗਰਸ ਪਾਰਟੀ ਵਿਚ ਜੋ ਵਿਸ਼ਵਾਸ ਪ੍ਰਗਟਾਇਆ ਹੈ ਉਸ ਲਈ ਉਹ ਉਕਤ ਸਾਰਿਆਂ ਸੂਬਿਆਂ ਦੇ ਵੋਟਰਾਂ ਦੇ ਸ਼ੁਕਰਗੁਜਾਰ ਹਨ। ਉਹਨਾਂ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਸਿਰ ਸਜਾਇਆ ਅਤੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਅਗਲੇ ਸਾਲ ਲੋਕਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇਸ ਮੌਕੇ ਸੂਬਾ ਸਕੱਤਰ ਅਵਤਾਰ ਸਿੰਘ ਪੰਡਵਾ, ਮਨੀਸ਼ ਭਾਰਦਵਾਜ, ਨਵਜਿੰਦਰ ਸਿੰਘ ਬਾਹੀਆ, ਗੁਰਜੀਤ ਪਾਲ ਵਾਲੀਆ, ਰਾਮ ਕੁਮਾਰ ਚੱਢਾ, ਸਤਬੀਰ ਸਿੰਘ ਸਾਬੀ ਵਾਲੀਆ, ਗੋਪੀ ਬੇਦੀ, ਦੇਸਰਾਜ ਝਮਟ, ਕ੍ਰਿਸ਼ਨ ਕੁਮਾਰ ਹੀਰੋ, ਕੋਂਸਲਰ ਜਤਿੰਦਰ ਵਰਮਾਨੀ, ਰਾਮਪਾਲ ਉੱਪਲ, ਅਵਿਨਾਸ਼ ਗੁਪਤਾ ਬਾਸ਼ੀ ਤੋਂ ਇਲਾਵਾ ਮਹਿਲਾ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੁਮਨ ਸ਼ਰਮਾ, ਮਲਕੀਤ ਸਿੰਘ ਰਘਬੋਤਰਾ, ਪ੍ਰਮੋਦ ਜੋਸ਼ੀ, ਸੱਬਾ ਪਲਾਹੀ, ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ, ਹਰੀਸ਼ ਟੀਨੂੰ, ਰਾਜੂ ਭਗਤਪੁਰਾ, ਪ੍ਰਮੋਦ ਜੋਸ਼ੀ, ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਜੱਗੀ ਪਲਾਹੀ, ਸਤੀਸ਼ ਸਲਹੋਤਰਾ, ਵਿਮਲ ਵਰਮਾਨੀ, ਰਾਜੂ ਵਰਮਾ ਤੋਂ ਇਲਾਵਾ ਵੱਡੀ ਗਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: