ਕਾਂਗਰਸੀਆਂ ਨੂੰ ਲੱਭਿਆ ਲੱਕੜ ਦਾ ਕੈਪਟਨ: ਹਰਪਾਲ ਜੁਨੇਜਾ

ss1

ਵੈਸੇ ਤਾਂ ਕੈਪਟਨ ਲੱਭਦਾ ਨਹੀਂ, ਕੈਪਟਨ ਦੇ ਪੁਤਲੇ ਨਾਲ ਹੀ ਫੋਟੋਆਂ ਖਿਚਾ ਕੇ ਫੇਸਬੁਕ ਅਤੇ ਵਟਸਅਪ ‘ਤੇ ਪਾ ਰਹੇ ਹਨ ਕਾਂਗਰਸੀ

ਕਾਂਗਰਸੀਆਂ ਨੂੰ ਲੱਭਿਆ ਲੱਕੜ ਦਾ ਕੈਪਟਨ: ਹਰਪਾਲ ਜੁਨੇਜਾ

index4

ਪਟਿਆਲਾ, 7 ਜੂਨ (ਪ੍ਰਿੰਸ): ਪੰਜਾਬ ਦੇ ਕਾਂਗਰਸੀ ਆਗੂ ਅੱਜ ਕੱਲ ਕਸੂਤੀ ਸਥਿਤੀ ਵਿਚ ਫਸੇ ਹੋਏ ਹਨ ਕਿਉਂਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਥਾਪੇ ਗਏ ਕੈਪਟਨ ਅਮਰਿੰਦਰ ਸਿੰਘ ਤਾਂ ਉਹਨਾਂ ਨੂੰ ਲੱਭਿਆਂ ਨਹੀਂ ਲੱਭਦੇ ਤੇ ਇਸ ਲਈ ਉਹਨਾਂ ਦੀ ਸਥਿਤੀ ਤਾਂ ‘ਲੱਕੜ ਦਾ ਕੈਪਟਨ’ ਮਿਲਣ ਵਰਗੀ ਹੋਈ ਪਈ ਹੈ। ਇਹ ਪ੍ਰਗਟਾਵਾ ਮਾਲਵਾ ਜ਼ੋਨ 2 ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤਾ ਹੈ।
ਪੰਜਾਬ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਵਿਚ ਉਹਨਾਂ ਦੀਆਂ ਤਸਵੀਰਾਂ ਨਾਲ ਹੀ ਆਪਣੀਆਂ ਤਸਵੀਰਾਂ ਲਾ ਕੇ ਮਨ ਪਰਚਾਵਾਂ ਕਰ ਲੈਣ ‘ਤੇ ਟਿੱਪਣੀ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਪਾਰਟੀ ਦੇ ਵਰਕਰਾਂ ਦੀ ਪਹੁੰਚ ਤੋਂ ਦੂਰ ਹੋਣ। ਉਹਨਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਇਹੀ ਸਥਿਤੀ ਬਰਕਰਾਰ ਰਹੀ ਹੈ। ਜਦੋਂ ਉਹ ਪਟਿਆਲਾ ਸ਼ਹਿਰ ਦੇ ਵਿਧਾਇਕ ਸਨ ਤਾਂ ਪਟਿਆਲਾ ਦੇ ਲੋਕਾਂ ਵਾਸਤੇ ਉਹ ਪਹੁੰਚ ਤੋਂਬਾਹਰ ਸਨ, ਜਦੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਤਾਂ ਅੰਮ੍ਰਿਤਸਰ ਦੇ ਲੋਕਾਂ ਲਈ ਪਹੁੰਚ ਤੋਂ ਬਾਹਰ ਹੋ ਗਏ ਤੇ ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਹੋਣ ਮਗਰੋਂ ਉਹ ਕਾਂਗਰਸੀਆਂ ਦੀ ਪਹੁੰਚ ਤੋਂ ਬਾਹਰ ਹਨ।
ਜੁਨੇਜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੇ ਰਾਜਸੀ ਆਗੂ ਹਨ ਜੋ ਆਮ ਲੋਕਾਂ ਕੋਲ ਜਾਣ ਵਿਚ ਆਪਣੀ ਤੌਹੀਨ ਸਮਝਦੇ ਹਨ ਤੇ ਆਪਣੀ ਰਾਜਿਆਂ ਵਾਲੀ ਮਾਨਸਿਕਤਾ ਹਾਲੇ ਤਿਆਗ ਨਹੀਂ ਸਕੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਚਾਹੁੰਦੇ ਹਨ ਕਿ ਉਹ ਆਮ ਲੋਕਾਂ ‘ਤੇ ਰਾਜ ਕਰਦਿਆਂ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਣ ਪਰ ਇਹ ਨਹੀਂ ਚਾਹੁੰਦੇ ਕਿ ਆਮ ਲੋਕ ਉਹਨਾਂ ਤੱਕ ਪਹੁੰਚ ਕਰਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਆਮ ਲੋਕਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਮਸਲੇ ਤੇ ਜ਼ਰੂਰਤਾਂ ਅਤੇ ਸੂਬੇ ਦਾ ਵਿਕਾਸ ਕੋਈ ਮਹੱਤਵ ਨਹੀਂ ਰੱਖਦੇ। ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨਾ ਹੀ ਉਹਨਾਂ ਦਾ ਇਕੋ ਇਕ ਟੀਚਾ ਹੈ ਤੇ ਇਸ ਵਾਸਤੇ ਉਹ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਹਨ।
ਜੁਨੇਜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤੇ ਕਰਵਾਇਆ ਕਿ ਭਾਰਤ ਵਿਚ ਲੋਕ ਲੋਕਤੰਤਰੀ ਰਾਜ ਹੈ ਯਾਨੀ ਕਿ ਆਮ ਲੋਕਾਂ ਦਾ ਰਾਜ ਹੈ। ਜੇਕਰ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਪਾਲ ਰਹੇ ਹਨ, ਭਾਵੇਂ ਉਹ ਕਦੇ ਵੀ ਪੂਰੀ ਨਹੀਂ ਹੋਣੀ, ਤਾਂ ਵੀ ਉਹਨਾਂ ਨੂੰ ਇਸਦੀ ਪ੍ਰਾਪਤੀ ਵਾਸਤੇ ਆਮ ਲੋਕਾਂ ਅਤੇ ਆਪਣੀ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਚੱਲਣਾ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਕਾਂਗਰਸੀ ਆਗੂਆਂ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਉਹ ਕਿਸ ਮਾਨਸਿਕ ਪੀੜਾ ਵਿਚੋਂ ਲੰਘ ਰਹੇ ਹੋਣਗੇ ਕਿ ਪਾਰਟੀ ਪ੍ਰਧਾਨ ਦੇ ਹੀ ਦਰਸ਼ਨ ਨਹੀਂ ਹੁੰਦੇ ਸਿਰਫ ਤਸਵੀਰਾਂ ਨਾਲ ਹੀ ਗੁਜਾਰਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *