Tue. Jul 23rd, 2019

ਕਾਂਗਰਸੀਆਂ ਆਗੂਆਂ ਵਲੋਂ ਪੱਤਰਕਾਰ ਦੀ ਕੁੱਟਮਾਰ

ਕਾਂਗਰਸੀਆਂ ਆਗੂਆਂ ਵਲੋਂ ਪੱਤਰਕਾਰ ਦੀ ਕੁੱਟਮਾਰ

ਬਠਿੰਡਾ,15 ਅਪ੍ਰੈਲ (ਪਰਵਿੰਦਰ ਜੀਤ ਸਿੰਘ): ਸੱਤਾ ਦੇ ਨਸ਼ੇ ਨੇ ਹੁਣ ਕਾਂਗਰਸੀਆਂ ਦਾ ਦਿਮਾਗ ਇਸ ਕਦਰ ਖਰਾਬ ਕਰ ਦਿੱਤਾ ਹੈ ਕਿ ਉਹ ਅਕਾਲੀਆਂ ਦੀ ਦਾਦਾਗਿਰੀ ਨੂੰ ਵੀ ਮਾਤ ਕਰਨ ਲੱਗੇ ਹਨ ਇਸ ਦੀ ਤਾਜਾ ਮਿਸਾਲ ਗਿੱਦੜਬਾਹਾ ਦੇ ਇੱਕ ਪੱਤਰਕਾਰ ਸ਼ਿਵਰਾਜ ਰਾਜੂ ਦੀ ਭਿਆਨਕ ਕੁੱਟਮਾਰ ਅਤੇ ਜਲਾਲਤ ਕੀਤੀ ਹੈ।
ਸਥਾਨਕ ਪ੍ਰੈਸ ਕਲੱਬ ਵਿਖੇ ਆਪਣੀ ਦਾਸਤਾਂ ਸੁਣਾਉਦਿਆਂ ਰਾਜੂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਤੋਂ ਪ੍ਰਕਾਸ਼ਿਤ ਹੁੰਦੇ ਰੋਜਾਨਾ ਅਜੀਤ ਲਈ ਕੰਮ ਕਰਦਾ ਆ ਰਿਹਾ ਹੈ, ਕੁੱਝ ਦਿਨ ਪਹਿਲਾਂ ਉਸ ਨੂੰ ਸਥਾਨਕ ਵਿਧਾਇਕ ਰਾਜਾ ਵੜਿੰਗ ਦੇ ਸਮੱਰਥਕ ਲੱਠਮਾਰਾਂ ਨੇ ਇਹ ਧਮਕੀ ਦਿੱਤੀ ਸੀ ਕਿ ਉਹ ਕਾਂਗਰਸੀਆਂ ਦੇ ਖਿਲਾਫ ਕੋਈ ਵੀ ਖਬਰ ਆਪਣੇ ਅਖਬਾਰ ਨੂੰ ਨਾ ਭੇਜੋ
ਰਾਜੂ ਅਨੁਸਾਰ ਅੱਜ ਦੇ ਅਖਬਾਰ ਵਿੱਚ ਉਸ ਦੀ ਇੱਕ ਅਜਿਹੀ ਖਬਰ ਪ੍ਰਕਾਸ਼ਿਤ ਹੋਈ ਹੈ ਜਿਸ ਰਾਹੀਂ ਹਾਲ ਹੀ ਵਿੱਚ ਟਰੱਕ ਯੂਨੀਅਨ ਗਿੱਦੜਬਾਹਾ ਦੇ ਕਥਿਤ ਧੱਕੇ ਨਾਲ ਬਣਾਏ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਦੇ ਪਰਿਵਾਰਕ ਵਿਵਾਦ ਦਾ ਜਿਕਰ ਸੀ ਰਾਜੂ ਨੇ ਦੱਸਿਆ ਕਿ ਬੀਤੀ ਰਾਤ ਹੀ ਰਾਜਾ ਵੜਿੰਗ ਦੇ ਪੀ.ਏ ਕਹਾਉਣ ਵਾਲੇ ਪਿੰਡ ਭਲਾਈਆਣਾ ਦੇ ਜਸਪ੍ਰੀਤ ਜੱਸਾ ਨੇ ਫੋਨ ਰਾਹੀਂ ਇਹ ਹਦਾਇਤ ਕੀਤੀ ਸੀ ਕਿ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਖਿਲਾਫ ਕੋਈ ਖਬਰ ਨਾ ਭੇਜੇ ਅੱਜ ਸਵੇਰੇ ਜਦ ਉਕਤ ਖਬਰ ਅਖਬਾਰ ਵਿੱਚ ਪ੍ਰਕਾਸ਼ਿਤ ਹੋ ਗਈ ਤਾਂ ਉਸ ਤੋਂ ਬਾਅਦ ਹੀ ਰਾਜੂ ਨੂੰ ਕਿਸੇ ਅਣਹੋਣੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ
ਬੁਰੀ ਤਰ੍ਹਾਂ ਰੋ ਕੁਰਲਾ ਰਹੇ ਰਾਜੂ ਨੇ ਦੱਸਿਆ ਕਿ ੧੫-੨੦ ਲੱਠਮਾਰਾਂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਢਿੱਲੋਂ ਦੀ ਅਗਵਾਈ ਹੇਠ ਉਸ ਦੇ ਦਫਤਰ ਤੇ ਆ ਧਾਵਾ ਕੀਤਾ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਉਸ ਦੇ ਮੂੰਂਹ ਵਿੱਚ ਪਹਿਲਾਂ ਸ਼ਰਾਬ ਤੇ ਫਿਰ ਪਿਸ਼ਾਬ ਪਾਇਆ ਗਿਆ ਇੱਥੇ ਹੀ ਬੱਸ ਨਹੀ ਨੱਕ ਨਾਲ ਲਕੀਰਾਂ ਤੇ ਡੰਡ ਬੈਠਕਾਂ ਕੱਢਵਾ ਉਸ ਦੇ ਮੂਹੋਂ ਵਾਰ ਵਾਰ ਇਹ ਅਖਵਾਇਆ ਗਿਆ ਕਿ ਉਹ ਅੱਗੇ ਤੋਂ ਕਾਂਗਰਸੀਆਂ ਦੇ ਖਿਲਾਫ ਕੋਈ ਵੀ ਖਬਰ ਨਹੀ ਲਿਖੇਗਾ ਇਸ ਸਾਰੇ ਘਟਨਾਕ੍ਰਮ ਦੀ ਹਮਲਾਵਰਾਂ ਵੱਲੋਂ ਵੀਡੀਓ ਗ੍ਰਾਫੀ ਵੀ ਕੀਤੀ ਗਈ
ਸਿਤਮਜਰੀਫੀ ਇਹ ਕਿ ਹਮਲਾਵਰਾਂ ਦੀ ਦਹਿਸ਼ਤ ਇਸ ਕਦਰ ਫੈਲ ਗਈ ਕਿ ਗਿੱਦੜਬਾਹਾ ਅਤੇ ਮੁਕਤਸਰ ਦੇ ਕਿਸੇ ਵੀ ਡਾਕਟਰ ਨੇ ਇਲਾਜ ਲਈ ਰਾਜੂ ਨੂੰ ਦਾਖਲ ਨਹੀ ਕੀਤਾ ਆਖੀਰ ਉਹ ਆਪਣੇ ਕੁੱਝ ਹਮਦਰਦਾਂ ਨਾਲ ਸਥਾਨਕ ਪ੍ਰੈਸ ਕਲੱਬ ਵਿਖੇ ਆ ਡਿੱਗਿਆ ਰਾਜੂ ਵਾਰ ਵਾਰ ਇਹ ਕੁਰਲਾ ਰਿਹਾ ਸੀ ਕਿ ਜਲਾਲਤ ਦੀ ਵਜਾ ਕਾਰਨ ਉਹ ਮੰਡੀ ਗਿੱਦੜਬਾਹਾ ਦੇ ਲੌਕਾਂ ਨੂੰ ਮੂੰਹ ਦਿਖਾਉਣ ਲਾਇਕ ਵੀ ਨਹੀ ਰਿਹਾ ਇਸ ਲਈ ਉਸ ਕੋਲ ਇੱਕੋ ਇੱਕ ਚਾਰਾ ਬੱਸ ਖੁਦਕੁਸ਼ੀ ਹੀ ਬਾਕੀ ਹੈ
ਰਾਜੂ ਦੀ ਦਾਸਤਾਨ ਦਾ ਪਤਾ ਲੱਗਦਿਆਂ ਹੀ ਬਠਿੰਡਾ ਸ਼ਹਿਰ ਦਾ ਲੱਗਭਗ ਸਮੁੱਚਾ ਮੀਡੀਆ ਇਕੱਤਰ ਹੋ ਗਿਆ ਪਹਿਲਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਫਿਰ ਪੱਤਰਕਾਰ ਭਾਈਚਾਰੇ ਨੇ ਬਠਿੰਡਾ ਜੋਨ ਦੇ ਆਈ.ਜੀ. ਸ਼੍ਰੀ ਮੁਖਵਿੰਦਰ ਸਿੰਘ ਛੀਨਾ ਨੂੰ ਮਿਲ ਕੇ ਪੀੜਤ ਪੱਤਰਕਾਰ ਨੂੰ ਇੰਨਸਾਫ ਦੇਣ ਦੀ ਮੰਗ ਕੀਤੀਸ਼੍ਰੀ ਛੀਨਾ ਨੇ ਤੁਰੰਤ ਐਸ.ਐਸ.ਪੀ.ਮੁਕਤਸਰ ਅਤੇ ਐਸ.ਐਚ.ਓ ਗਿੱਦੜਬਾਹਾ ਨੂੰ ਕਾਰਵਾਈ ਕਰਨ ਲਈ ਹਦਾਇਤ ਕੀਤੀ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਰਾਜੂ ਨੂੰ ਹਰ ਤਰ੍ਹਾਂ ਦੀ ਮੱਦਦ ਤੇ ਹਮਾਇਤ ਦਾ ਫੈਂਸਲਾ ਲੈਂਦਿਆਂ ਕੁੱਝ ਸਮਾਂ ਉਡੀਕਣ ਉਪਰੰਤ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ।

Leave a Reply

Your email address will not be published. Required fields are marked *

%d bloggers like this: