Thu. Aug 22nd, 2019

ਕਹਿਣ ਦੀਆ ਮਾਵਾਂ

ਕਹਿਣ ਦੀਆ ਮਾਵਾਂ

ਇਥੇ ਮਾਂ ਕਹਿਣ ਵਾਲੇ ਬਹੁਤ ਨੇ
ਮਾਂ ਸਮਝ ਵਾਲਾ ਕੋਈ ਨੀ !

ਧਰਤੀ ਨੂੰ ਹਰ ਕੋਈ ਮਾਂ ਤਾਂ ਕਹਿ ਦਿੰਦਾ
ਪਰ ਇਸਨੂੰ ਗੰਦਾ ਕਰਨੋ ਕੋਈ ਰੁਕਦਾ ਨੀ ।

ਪੰਜਾਬੀ ਮਾਂ ਬੋਲੀ ਤਾਂ ਹਰ ਕੋਈ ਕਹਿ ਦਿੰਦਾ
ਪਰ ਮਾਂ ਬੋਲੀ ਦਾ ਸਤਿਕਾਰ ਕੋਈ ਕਰਦਾ ਨੀ ।

ਭਾਰਤ ਮਾਂ ਤਾਂ ਹਰ ਕੋਈ ਕਹਿ ਦਿੰਦਾ
ਪਰ ਭਾਰਤ ਮਾਂ ਦੀ ਰੱਖਿਆ ਕੋਈ ਕਰਦਾ ਨੀ।

ਆਪਣੀ ਜੰਮਣ ਵਾਲੀ ਮਾਂ ਨੂੰ ਮਾਂ ਤਾਂ ਹਰ ਕਹਿ ਦਿੰਦਾ।
ਪਰ ਬੁਢਾਪੇ ਚ ਸੰਭਾਲ ਕੋਈ ਕਰਦਾ ਨੀ ।

ਵਿਦਿਆ ਨੂੰ ਮਾਂ ਹਰ ਕੋਈ ਕਹਿੰਦਾ
ਪਰ ਕੋਈ ਨਕਲ ਮਾਰਨੋ ਰੁਕਦਾ ਨੀ ।

ਕਹਿਣ ਨੂੰ ਚਾਚੀਆ ਤਾਈਆ ਨੂੰ ਹਰ ਕੋਈ ਮਾਂ ਕਹਿ ਦਿੰਦਾ
ਪਰ ਮਾਵਾਂ ਵਾਲਾ ਪਿਆਰ ਮਿਲਦਾ ਨੀ ।

ਕਹਿਣ ਨੂੰ ਗੱਲਾ ਸੱਚੀਆਂ ਨੇ ।
ਫਿਰ ਵੀ ਕੋਈ ਗੁਰੀ ਦਾ ਸੱਚ ਮੰਨਦਾ ਨੀ ।

ਗੁਰਪਿੰਦਰ ਆਦੀਵਾਲ
ਸ਼ੇਖਪੁਰਾ
7657902005

Leave a Reply

Your email address will not be published. Required fields are marked *

%d bloggers like this: