ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਕਹਾਣੀਕਾਰ ਪ੍ਰੇਮ ਗੋਰਖੀ ਦੀ ਪੁਸਤਕ ‘ਜਨਰੇਸ਼ਨ ਗੈਪ’ ਅਤੇ ਡਾ. ਹਰਿਜੰਦਰ ਕੁਮਾਰ ਦੇ ਕਾਵਿ- ਸੰਗ੍ਰਹਿ ‘ਦਿਲ ਦੇ ਸਫ਼ੇ’ ਰਿਲੀਜ ਅਤੇ ਵਿਚਾਰ ਚਰਚਾ

ਕਹਾਣੀਕਾਰ ਪ੍ਰੇਮ ਗੋਰਖੀ ਦੀ ਪੁਸਤਕ ‘ਜਨਰੇਸ਼ਨ ਗੈਪ’ ਅਤੇ ਡਾ. ਹਰਿਜੰਦਰ ਕੁਮਾਰ ਦੇ ਕਾਵਿ- ਸੰਗ੍ਰਹਿ ‘ਦਿਲ ਦੇ ਸਫ਼ੇ’ ਰਿਲੀਜ ਅਤੇ ਵਿਚਾਰ ਚਰਚਾ

ਚੰਡੀਗੜ (ਪ੍ਰੀਤਮ ਲੁਧਿਆਣਵੀ ) 15 ਅਕਤੂਬਰ: ਪ੍ਰੈਸ ਕਲੱਬ, ਸੈਕਟਰ -27 ਡੀ, ਚੰਡੀਗੜ ਵਿਖੇ ਇਕ ਸਾਹਿਤਕ ਇਕੱਠ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਵਿਦਵਾਨ ਡਾਕਟਰ ਸਵੈਰਾਜ ਸੰਧੂ ਨੇ ਕੀਤੀ। ਇਸ ਮੌਕੇ ਕਾਵਿ- ਸੰਗ੍ਰਹਿ ‘ਦਿਲ ਦੇ ਸਫ਼ੇ’ ਅਤੇ ਕਹਾਣੀ- ਸੰਗ੍ਰਹਿ ‘ਜਨਰੇਸ਼ਨ ਗੈਪ’ ਉਪਰ ਗੰਭੀਰ ਵਿਚਾਰ ਚਰਚਾ ਹੋਈ। ਅਰੰਭ ਵਿੱਚ ‘ਦਿਲ ਦੇ ਸਫ਼ੇ’ ਉੱਪਰ ਪ੍ਰਸਿੱਧ ਕਹਾਣੀਕਾਰ ਸ. ਕਿਰਪਾਲ ਕਜ਼ਾਕ ਨੇ ਪੁਸਤਕ ਦੀ ਕਾਵਿ -ਸ਼ੈਲੀ, ਸ਼ਬਦ-ਬਣਤਰ ਉਪਰ ਗੰਭੀਰ ਚਰਚਾ ਕਰਦਿਆਂ ਕਵਿਤਾਵਾਂ ਦੀ ਵਿਸ਼ੇਸ਼ ਪ੍ਰਸੰਸਾ ਕੀਤੀ।
ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰਸਿੱਧ ਗ਼ਜ਼ਲਗੋ ਅਤੇ ਕਵੀ ਸ਼੍ਰੀ ਰਾਮ ਅਰਸ਼ ਨੇ ਪੁਸਤਕ ‘ਦਿਲ ਦੇ ਸਫ਼ੇ’ ਉਪਰ ਬੋਲਦਿਆਂ ਕਵੀ ਡਾ. ਹਰਿਜੰਦਰ ਕੁਮਾਰ ਦੀਆਂ ਕਵਿਤਾਵਾਂ, ਗਜ਼ਲਾਂ ਅਤੇ ਵਿਸ਼ੇ ਨੂੰ ਨਵੇਂ ਰੂਪ ਵਿੱਚ ਪੇਸ਼ ਕਰਦਿਆਂ ਭਰਪੂਰ ਪ੍ਰਸੰਸਾ ਕੀਤੀ। ਇਸ ਤੋਂ ਬਾਅਦ ਕਹਾਣੀਕਾਰ ਪ੍ਰੇਮ ਗੋਰਖੀ ਦੀ ਪੁਸਤਕ ‘ਜਨਰੇਸ਼ਨ ਗੈਪ’ ਵਿਚਲੀਆਂ ਕਹਾਣੀਆਂ ਨੂੰ ਖੂਬਸੂਰਤ ਕਹਾਣੀਆਂ ਕਿਹਾ। ਇਸ ਤੋਂ ਬਾਅਦ ਕਵੀ ਜਸਵੰਤ ਹੀਰ ਨੇ ਪੁਸਤਕ ਦੀ ਪ੍ਰਸੰਸਾ ਕੀਤੀ। ਸ੍ਰੀ ਸੁੰਡਾ ਅਤੇ ਬਲਵੰਤ ਰਾਏ ਨੇ ਵੀ ਹੋ ਰਹੇ ਸਾਹਿਤਕ ਸੰਮੇਲਨ ਦੀ , ਗੁਰਦੀਪ ਕੌਰ, ਨਵਰੂਪ ਕੌਰ ਰੂਪ ਅਤੇ ਸ੍ਰੀਮਤੀ ਡਾ. ਹਰਜਿੰਦਰ ਕੌਰ ਨੇ ਰਲੀਜ ਹੰਈਆਂ ਪੁਸਤਕਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਧਾਨਗੀ ਕਰ ਰਹੇ ਡਾ. ਸਵੈਰਾਜ ਸੰਧੂ ਨੇ ‘ਦਿਲ ਦੇ ਸਫ਼ੇ’ ਦਾ ਬੜਾ ਡੂੰਘਾ ਵਿਚਾਰ ਵਟਾਂਦਰਾ ਕੀਤਾ ਅਤੇ ਸ਼ਾਇਰ ਡਾ. ਹਰਜਿੰਦਰ ਕੁਮਾਰ ਦੀਆਂ ਕਵਿਤਾਵਾਂ ਦੀ ਬੜੀ ਸ਼ਲਾਘਾ ਦੇ ਨਾਲ ਕਵਿਤਾਵਾਂ ਵਿੱਚ ਕਿਤੇ -ਕਿਤੇ ਰਹਿ ਗਈਆਂ ਕਮਜ਼ੋਰੀਆਂ ਤੇ ਨਜ਼ਰ ਪੇਸ਼ ਕੀਤੀ। ਇਸ ਦੇ ਨਾਲ ਹੀ ਡਾ. ਸੰਧੂ ਨੇ ਪ੍ਰੇਮ ਗੋਰਖੀ ਦੀ ਕਹਾਣੀ -ਸੰਗ੍ਰਹਿ ਵਿਚਲੀਆਂ ਕਹਾਣੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪਾਤਰ ਉਸਾਰੀ ਉਤੇ ਵਿਸ਼ੇਸ਼ ਵਿਚਾਰ ਪ੍ਰਗਟਾਏ। ਇਸ ਦੇ ਬਾਅਦ ਕਿਰਪਾਲ ਕਜ਼ਾਕ ਨੇ ਵੀ ਗੋਰਖੀ ਦੇ ਕਹਾਣੀ -ਸੰਗ੍ਰਹਿ ਉਪਰ ਭਰਪੂਰ ਵਿਚਾਰ ਪ੍ਰਗਟਾਏ। ਅੰਤ ਵਿਚ ਬੀਬਾ ਨਵਰੂਪ ਕੌਰ ਰੂਪ ਨੇ ਕਰਾਏ ਗਏ ਸਾਹਿਤਕ ਸੰਮੇਲਨ ਦੀ ਸ਼ਲਾਘਾ ਕੀਤੀ ਤੇ ਆਏ ਪਾਠਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: