ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 11th, 2020

ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ

ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ

ਵਾਸ਼ਿੰਗਟਨ, 2 ਅਕਤੂਬਰ: ਅਮਰੀਕੀ ਦੌਰੇ ਤੇ ਗਏ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਅਮਰੀਕਾ ਦੇ ਇਕ ਉੱਚ ਥਿੰਕ ਟੈਂਕ ਨੂੰ ਕਿਹਾ ਹੈ,”ਭਾਰਤ ਜਿਵੇਂ ਹੀ ਜੰਮੂ-ਕਸ਼ਮੀਰ ਵਿੱਚ ਵਿਕਾਸ ਨੂੰ ਗਤੀ ਦੇਵੇਗਾ, ਪਾਕਿਸਤਾਨ ਦੀ ਸਾਰੀ ਯੋਜਨਾ ਤੇ ਪਾਣੀ ਫਿਰ ਜਾਵੇਗਾ, ਜੋ ਉਹ ਪਿਛਲੇ 70 ਸਾਲ ਤੋਂ ਕਸ਼ਮੀਰ ਵਿਰੁੱਧ ਬਣਾ ਰਿਹਾ ਹੈ|” ਜੈਸ਼ੰਕਰ ਨੇ ਉਨ੍ਹਾਂ ਨੂੰ ਸੁਨਣ ਲਈ ਆਏ ਵਾਸ਼ਿੰਗਟਨ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਸ਼ਮੀਰ ਘਾਟੀ ਵਿਚ ਮੋਬਾਈਲ ਸੇਵਾਵਾਂ ਫਿਲਹਾਲ ਇਸ ਲਈ ਬੰਦ ਕੀਤੀਆਂ ਗਈਆਂ ਹਨ ਤਾਂ ਜੋ ਭਾਰਤ ਵਿਰੋਧੀ ਤਾਕਤਾਂ ਨੂੰ ਕਿਰਿਆਸ਼ੀਲ ਹੋਣ ਅਤੇ ਇਕਜੁੱਟ ਕਰਨ ਦੇ ਇਰਾਦੇ ਨਾਲ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾ ਸਕੇ| ਨਾਲ ਹੀ ਇਹ ਯਕੀਨੀ ਕਰਨ ਲਈ ਵੀ ਅਜਿਹਾ ਕੀਤਾ ਗਿਆ ਹੈ ਕਿ ਵਿਕਾਸ ਨੂੰ ਭੇਜੀ ਦੇਣ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਦੌਰਾਨ ਕੋਈ ਜ਼ਖਮੀ ਨਾ ਹੋਵੇ| ਜੈਸ਼ੰਕਰ ਦੀ ਇਹ ਟਿੱਪਣੀ ਉੱਚ ਅਮਰੀਕੀ ਥਿੰਕ ਟੈਂਕ ‘ਸੈਂਟਰ ਫੌਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼’ ਵਿੱਚ ਵਿਦੇਸ਼ ਨੀਤੀ ਤੇ ਉਨ੍ਹਾਂ ਦੇ ਭਾਸ਼ਣ ਦੇ ਬਾਅਦ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਆਈ| ਉਨ੍ਹਾਂ ਨੇ ਕਿਹਾ,”ਉੱਥੇ ਇਸ ਸੰਬੰਧ ਵਿਚ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ|” ਨਾਲ ਹੀ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਜਦੋਂ ਵੀ ਕਿਸੇ ਚੀਜ਼ ਜਾਂ ਸਥਿਤੀ ਨੂੰ ਠੋਸ ਤਰੀਕੇ ਨਾਲ ਬਦਲਿਆ ਜਾਂਦਾ ਹੈ ਤਾਂ ਤਬਦੀਲੀ ਸੰਬੰਧੀ ਖਤਰੇ ਰਹਿੰਦੇ ਹਨ ਅਤੇ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਦੀਆਂ ਹਨ|
ਜੈਸ਼ੰਕਰ ਨੇ ਕਿਹਾ,”ਜੇਕਰ ਅਸੀਂ ਜੰਮੂ-ਕਸ਼ਮੀਰ ਵਿਚ ਵਿਕਾਸ ਨੂੰ ਗਤੀ ਦੇਣ ਵਿਚ ਸਫਲ ਰਹੇ ਤਾਂ ਸਮਝੋ ਕਿ ਪਾਕਿਸਤਾਨੀਆਂ ਨੇ ਪਿਛਲੇ 70 ਸਾਲ ਤੋਂ ਯੋਜਨਾ ਬਣਾਈ ਹੋਈ ਹੈ ਉਹ ਅਸਫਲ ਹੋ ਜਾਵੇਗੀ|” ਜਿਕਰਯੋਗ ਹੈ ਕਿ ਵਿਦੇਸ਼ ਮੰਤਰੀ ਦਾ ਇਹ ਬਿਆਨ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਯਪਾਲ ਮਲਿਕ ਵੱਲੋਂ ਪਿਛਲੇ ਮਹੀਨੇ ਦਿੱਤੇ ਗਏ ਬਿਆਨ ਨਾਲ ਕਾਫੀ ਮੇਲ ਖਾਂਦਾ ਹੈ|

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: