ਕਸਬਾ ਘਨੌਰ ਵਿੱਖੇ ਬੀਤੇ 20 ਦਿਨਾਂ ਤੋਂ ਚਲ ਰਿਹਾ ਪੋਲਟਰੀ ਫਾਰਮ ਬੰਦ ਕਰਾਉਣ ਦਾ ਵਿਵਾਦ ਖਤਮ

ss1

ਕਸਬਾ ਘਨੌਰ ਵਿੱਖੇ ਬੀਤੇ 20 ਦਿਨਾਂ ਤੋਂ ਚਲ ਰਿਹਾ ਪੋਲਟਰੀ ਫਾਰਮ ਬੰਦ ਕਰਾਉਣ ਦਾ ਵਿਵਾਦ ਖਤਮ

 

ਰਾਜਪੁਰਾ (ਧਰਮਵੀਰ ਨਾਗਪਾਲ) ਹਲਕਾ ਘਨੌਰ ਦੀ ਸ਼ੋ੍ਰਮਣੀ ਅਕਾਲੀ ਦਲ ਦੀ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਜੀਰਕਪੁਰ ਤੋਂ ਵਿਧਾਇਕ ਐਨ ਕੇ ਸ਼ਰਮਾ ਦੇ ਯਤਨਾ ਸਦਕਾ ਅੱਜ ਕਸਬਾ ਘਨੌਰ ਵਿੱਖੇ ਬੀਤੇ 20 ਦਿਨਾਂ ਤੋਂ ਚਲਦਾ ਆ ਰਿਹਾ ਪੋਲਟਰੀ ਫਾਰਮ ਜਿਹਨਾਂ ਕਾਰਨ ਮੱਖੀਆ ਭਿੰਨਭਿਨਾਉਂਦੀਆਂ ਸਨ ਨੂੰ ਬੰਦ ਕਰਾਉਣ ਦਾ ਵਿਵਾਦ ਨੇਪਰੇ ਚੱੜ ਗਿਆ। ਅੱਜ ਬਾਅਦ ਦੁਪਹਿਰ ਡਿਪਟੀ ਕਮੀਸ਼ਨਰ ਪਟਿਆਲਾ ਸ੍ਰੀ ਰਾਮ ਵੀਰ ਸਿੰਘ, ਐਸ ਐਸ ਪੀ ਪਟਿਆਲਾ ਸ੍ਰੀ ਗੁਰਮੀਤ ਸਿੰਘ ਚੌਹਾਨ, ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ, ਐਸ ਡੀ ਐਮ ਰਾਜਪੁਰਾ ਬਿਕਰਮਜਤਿ ਸਿੰਘ ਸ਼ੇਰਗਿਲ ਹਲਕਾ ਘਨੌਰ ਦੀ ਵਿਧਾਇਕਾ ਬੀਬੀ ਮੁਖਮੈਲਪੁਰ, ਵਿਧਾਇਕ ਐਨ ਕੇ ਸ਼ਰਮਾ, ਇਲਾਕੇ ਦੀ ਸਮੂਚੀ ਅਕਾਲੀ ਲੀਡਰਸ਼ਿਪ ਅਤੇ ਪੋਲਟਰੀ ਫਾਰਮਾਂ ਨੂੰ ਬੰਦ ਕਰਾਉਣ ਲਈ ਬਣੀ ਸ਼ੰਘਰਸ਼ ਕਮੇਟੀ ਦੇ ਆਗੂਆ ਵਿੱਚ ਇੱਕ ਅਹਿਮ ਮੀਟਿੰਗ ਰਾਜਪੁਰਾ ਦੇ ਰੈਸਟ ਹਾਉੂਸ ਵਿੱਚ ਰੱਖੀ ਗਈ ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ, ਸਰਕਾਰ ਦੇ ਨੁਮਾਇੰਦਿਆਂ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਇੱਕ ਲੰਬੇ ਸਮੇਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ੰਘਰਸ਼ ਕਮੇਟੀ ਅਤੇ ਧਰਨੇ ਤੇ ਬੈਠੇ ਲੋਕਾ ਵਲੋਂ ਰਖਿਆਂ ਸ਼ਰਤਾ ਨੂੰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਪੁਜੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਕਬੂਲ ਕਰਕੇ ਧਰਨਾਕਾਰੀਆਂ ਨੂੰ ਧਰਨਾ ਹਟਾਉਣ ਦੀ ਗੱਲ ਲਈ ਮੰਨਵਾ ਲਿਆ ਗਿਆ। ਮੀਟਿੰਗ ਵਿੱਚ ਧਰਨਾਕਾਰੀਆਂ ਵਲੋਂ ਰਖਿਆਂ ਮੰਗਾ ਵਿੱਚ ਬਿਨਾਂ ਸ਼ਰਤ ਉਹਨਾਂ ਦੇ ਗ੍ਰਿਫਤਾਰ ਸਾਥੀਆਂ ਦੀ ਰਿਹਾਈ ਅਤੇ ਪੋਲਟਰੀ ਫਾਰਮ ਦੇ ਮਾਲਕਾ ਵਲੋਂ ਸਾਫ ਸਫਾਈ ਰੱਖਣ ਦੀ ਗਲ ਨੂੰ ਮੰਨ ਕੇ ਧਰਨਾ ਕਾਰੀਆਂ ਨੂੰ ਪੂਰਾ ਵਿਸ਼ਵਾਸ਼ ਦਿੱਤਾ ਗਿਆ। ਇਸ ਦੌਰਾਨ ਰੈਸਟ ਹਾਊਸ ਵਿੱਖੇ ਗਲਬਾਤ ਮੁਕੰਮਲ ਹੋਣ ਮਗਰੌ ਹਲਕਾ ਵਿਧਾਇਕ ਘਨੌਰ ਵਲੋਂ ਧਰਨੇ ਵਾਲੀ ਥਾਂ ਤੇ ਜਾ ਕੇ ਧਰਨਾਕਾਰੀਆਂ ਦਾ ਧਰਨਾ ਸਮਾਪਤ ਕਰਾਇਆ ਗਿਆ। ਇਸ ਮੌਕੇ ਬੀਬੀ ਮੁਖਮੈਲਪੁਰ ਨੇ ਦਸਿਆ ਕਿ ਸੂਬਾ ਸਰਕਾਰ ਤੇ ਉਪ ਮੁਖ ਮੰਤਰੀ ਸ਼੍ਰੀ ਸੁਖਬੀਰ ਬਾਦਲ ਜੀ ਦੇ ਨਾਲ ਗਲਬਾਤ ਇਸ ਮਾਮਲੇ ਬਾਰੇ ਹੋਈ ਸੀ ਅਤੇ ਉਹਨਾਂ ਨੇ ਪਟਿਆਲਾ ਐਸ ਐਸ ਪੀ ਅਤੇ ਪ੍ਰਸ਼ਾਸਨ ਨੂੰ ਸਖਤ ਹਿਦਾਇਤਾ ਦੇ ਕੇ ਪਿੰਡ ਵਾਲਿਆ ਦੇ ਮਾਮਲੇ ਨੂੰ ਹਲ ਕਰਾਉਣ ਲਈ ਕਿਹਾ ਗਿਆ ਸੀ ਅਤੇ ਅੱਜ ਤੋਂ ਬਾਅਦ ਪੋਲਟਰੀ ਫਾਰਮ ਦੇ ਕਾਰਨ ਇਲਾਕੇ ਦੇ ਪਿੰਡਾ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕਠਿਨਾਈ ਨਹੀਂ ਆਉਣ ਦਿਤੀ ਜਾਵੇਗੀ ਅਤੇ ਧਰਨਾਕਾਰੀਆ ਵਲੋਂ ਹੁਣ ਇਹ ਧਰਨਾ ਵੀ ਸਮਾਪਤ ਕਰ ਦਿਤਾ ਗਿਆ ਹੈ।
ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰ ਸ੍ਰ. ਸੁਰਜੀਤ ਸਿੰਘ ਨੇ ਦਸਿਆ ਕਿ ਸਾਡੀਆਂ ਮੰਗਾ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਮੰਨ ਲਈਆਂ ਗਈਆਂ ਹਨ ਜਿਸ ਕਾਰਨ ਅੱਜ ਅਸੀ ਆਪਣਾ ਧਰਨਾ ਸਮਾਪਤ ਕਰ ਰਹੇ ਹਾਂ।
ਇਸ ਮੌਕੇ ਜੀਰਕਪੁਰ ਤੋਂ ਵਿਸ਼ੇਸ ਤੌਰ ਤੇ ਪਹੂੰਚੇ ਵਿਧਾਇਕ ਐਨ ਕੇ ਸ਼ਰਮਾ ਨੇ ਆਖਿਆ ਕਿ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਆਉਣ ਵਾਲੀਆਂ ਕਠਿਨਾਈਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚੱਨਬਧ ਹੈ ਅਤੇ ਅੱਜ ਰਲ ਮਿਲ ਬੈਠ ਕੇ ਹਲਕਾ ਘਨੌਰ ਵਿੱਚ ਚੱਲ ਰਿਹਾ ਲੰਬੇ ਦਿਨਾ ਤੋਂ ਵਿਵਾਦ ਵੀ ਹੱਲ ਕਰਾ ਲਿਆ ਗਿਆ ਹੈ।ਇੱਥੇ ਇਹ ਵੀ ਜਿਕਰਯੋਗ ਹੈ ਜੇਕਰ ਸ਼ੂਝਵਾਨ ਰਾਜਪੁਰਾ ਦੇ ਆਲਾ ਅਫਸਰ ਹੋਣ ਤਾ ਇਹ ਹਾਲਾਤ ਪੈਦਾ ਨਹੀਂ ਸੀ ਹੋਣੇ ਕਿਉਂ ਹਰੇਕ ਨੂੰ ਪਤਾ ਹੀ ਹੈ ਕਿ ਆਉਣ ਵਾਲੀਆਂ 2017 ਦੀਆਂ ਚੋਣਾ ਹਰੇਕ ਪਾਰਟੀ ਲਈ ਬਹੁਤ ਅਹਿਮ ਰੱਖਦੀਆਂ ਹਨ ਪਰ ਇਹੋ ਜਿਹੇ ਮੁਦਿਆ ਨੂੰ ਰਾਜਨੀਤੀ ਤੋਂ ਇੱਕ ਤਰਫਾ ਹੋ ਕੇ ਹੱਲ ਕਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਕਿ ਪੁਲਿਸ ਕਰਮਚਾਰੀ ਤੇ ਲੋਕਾ ਦਾ ਨੁਕਸਾਨ ਨਾ ਹੋ ਸਕੇ ਤੇ ਲੋਕੀ ਆਪਣੇ ਹੱਕਾ ਦੀ ਰਾਖੀ ਲਈ ਖੁੱਲੀ ਆਵਾਜ ਬੁਲੰਦ ਕਰ ਸਕੱਣ।

Share Button

Leave a Reply

Your email address will not be published. Required fields are marked *