Tue. Jul 23rd, 2019

ਕਸ਼ਮੀਰ ਸਮਸਿਆ ਦਾ ਕੋਈ ਹਲ ਲਭਣਾ ਮੁਸਕਿਲ ਹੈ

ਕਸ਼ਮੀਰ ਸਮਸਿਆ ਦਾ ਕੋਈ ਹਲ ਲਭਣਾ ਮੁਸਕਿਲ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਲੋਕਾਂ ਦੀ ਆਵਾਜ਼ ਸੀ ਅਤੇ ਭਾਜਪਾ ਵਾਲਿਆਂ ਨੇ ਆਪਣੇ ਚੋਣ ਮਨੋਰਥ ਪਤਰ ਵਿੱਚ ਇਹ ਵਾਅਦਾ ਕਰ ਮਾਰਿਆ ਹੈ ਕਿ ਉਹ ਅਗਰ ਦੁਬਾਰਾ ਤਾਕਤ ਵਿੱਚ ਆ ਜਾਂਦੇ ਹਨ ਤਾਂ ਉਹ ਕਸ਼ਮੀਰ ਦਾ ਇਧਰਲਾ ਹਿੱਸਾ ਭਾਰਤ ਨਾਲ ਮਿਲਾ ਦੇਣਗੇ। ਇਹ ਵਾਅਦਾ ਕਰ ਤਾਂ ਦਿਤਾ ਗਿਆ ਹੈ, ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਦਾ।

ਕਸ਼ਮੀਰ ਦਾ ਮਸਲਾ ਉਦੋਂ ਹੀ ਉਲਝ ਗਿਆ ਸੀ ਜਦ ਅਸੀਂ ਭਾਰਤ ਵਾਲੇ ਆਪ ਹੀ ਕਸ਼ਮੀਰ ਦਾ ਮਸਲਾ ਸੰਯੁਕਤ ਰਾਸ਼ਟਰ ਪਾਸ ਲੈ ਗਏ ਸਾਂ ਅਤੇ ਜਨਵਰੀ, 1949 ਵਿੱਚ ਸੰਯੁਕਤ ਰਾਸ਼ਟਰ ਦੇ ਤਿੰਨ ਮਤੇ ਲੈਕੇ ਵਾਪਸ ਆਏ ਸਾਂ। ਇਹ ਮਤੇ ਸਨ, ਪਹਿਲਾਂ ਤੁਰੰਤ ਜੰਗ ਬੰਦੀ। ਦੂਜਾ ਮਤਾ ਆਇਆ ਸੀ ਕਿ ਪਾਕਿਸਤਾਨ ਨੇ ਜਿਹੜਾ ਇਲਾਕਾ ਕਬਜ਼ੇ ਵਿੱਚ ਲਿਤਾ ਹੈ ਉਹ ਖਾਲੀ ਕਰ ਜਾਵੇ। ਅਤੇ ਤੀਜਾ ਮਤਾ ਇਹ ਆਇਆ ਸੀ ਕਿ ਸਾਰੇ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਈ ਜਾਵੇ ਅਤੇ ਇਹ ਪਤਾ ਕੀਤਾ ਜਾਵੇ ਕਿ ਕਸ਼ਮੀਰ ਦੇ ਲੋਕੀਂ ਕੀ ਚਾਹੁੰਦੇ ਹਨ। ਅਰਥਾਤ ਕਸ਼ਮੀਰੀਆਂ ਸਾਹਮਣੇ ਵੀ ਤਿੰਨ ਗਲਾਂ ਸਨ। ਪਹਿਲੀ ਕੀ ਕਸ਼ਮੀਰੀ ਭਾਰਤ ਨਾਲ ਰਲਣਾ ਚਾਹੁੰਦੇ ਹਨ? ਕੀ ਕਸ਼ਮੀਰੀ ਪਾਕਿਸਤਾਨ ਨਾਲ ਰਲਣਾ ਚਾਹੁੰਦੇ ਹਨ ਅਤੇ ਕੀ ਕਸ਼ਮੀਰੀ ਆਜ਼ਾਦ ਦੇਸ਼ ਬਣਨਾ ਚਾਹੁੰਦੇ ਹਨ। ਅਤੇ ਇਤਿਹਾਸ ਗਵਾਹ ਹੈ ਕਿ ਸਿਰਫ ਪਹਿਲਾ ਮਤਾ ਹੀ ਲਾਗੂ ਕੀਤਾ ਗਿਆ ਸੀ ਅਤੇ ਇਹ ਲਾਇਨ ਆਫ ਕੰਟਰੋਲ ਹੋਂਦ ਵਿੱਚ ਆ ਗਈ ਸੀ, ਜਿਹੜੀ ਪਿਛਲੇ ਸਤਰ ਸਾਲ ਤੋਂ ਚਲੀ ਆ ਰਹੀ ਹੈ ਅਤੇ ਇਥੇ ਗੋਲੀਆਂ ਚਲਦੀਆਂ ਹੀ ਰਹਿੰਦੀਆਂ ਹਨ। ਇਸ ਕਸ਼ਮੀਰ ਸਮਸਿਆ ਕਾਰਨ ਭਾਰਤ ਅਤੇ ਪਾਕਿਸਤਾਨ ਵਿੱਚ ਨਾ ਤਾਂ ਦੌਸਤੀ ਬਣ ਸਕੀ ਹੈ ਅਤੇ ਨਾਂ ਹੀ ਸ਼ਾਂਤੀ ਬਣ ਪਾਈ ਹੈ। ਇਹ ਅਤਵਾਦ ਦੀ ਸਮਸਿਆ ਨੇ ਵੀ ਇਸ ਕਸ਼ਮੀਰ ਦੀ ਸਮਸਿਆ ਵਿਚੋਂ ਜਨਮ ਲਿਤਾ ਹੈ ਅਤੇ ਹੁਣ ਤਕ ਕਿਤਨੀਆਂ ਹੀ ਜਾਨਾ ਜਾ ਚੁਕੀਆਂ ਹਨ।

ਜਿਹੜਾ ਕਸ਼ਮੀਰ ਦਾ ਹਿਸਾ ਇਧਰ ਹੈ ਉਸ ਉਤੇ ਭਾਰਤ ਦਾ ਕਬਜ਼ਾ ਹੈ ਅਤੇ ਅਸੀਂ ਇਸ ਹਿਸੇ ਨੂੰ ਇਕ ਤਰ੍ਹਾਂ ਆਪਣਾ ਹੀ ਬਣਾ ਲਿਤਾ ਹੈ। ਇਥੇ ਵਿਧਾਨ ਸਭਾ ਵੀ ਹੈ ਅਤੇ ਇਥੋਂ ਲੋਕ ਸਭਾ ਲਈ ਵੀ ਮੈਂਬਰ ਚੁਣੇ ਜਾਂਦੇ ਹਨ ਅਤੇ ਸਾਡੇ ਪਾਸ ਕੀਤੇ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਹਨ। ਅਤੇ ਪਾਕਿਸਤਾਨ ਨੇ ਜਿਹੜਾ ਕਸ਼ਮੀਰ ਦਾ ਹਿਸਾ ਦਬਾ ਰਖਿਆ ਹੈ ਉਥੇ ਵੀ ਪਾਕਿਸਤਾਨ ਨੇ ਇਸ ਤਰ੍ਹਾਂ ਹੀ ਕਰ ਰਖਿਆ ਹੈ। ਅਰਥਾਤ ਉਥੇ ਵੀ ਵਿਧਾਨ ਸਭਾ ਹੈ ਅਤੇ ਪਾਕਿਸਤਾਨ ਦੀ ਲੋਕ ਸਭਾ ਵਿੱਚ ਵੀ ਉਸ ਪਾਸੇ ਦੇ ਮੈਂਬਰ ਜਾਕੇ ਬੈਠਦੇ ਹਨ ਅਤੇ ਪਾਕਿਸਤਾਨ ਦਾ ਕਾਨੂੰਨ ਵੀ ਲਾਗੂ ਹੈ। ਅਤੇ ਅਜ ਇਸ ਗਲ ਨੂੰ ਸਤ ਦਹਾਕਿਆਂ ਦਾ ਸਮਾ ਲਦ ਗਿਆ ਹੈ।

ਇਸ ਕਸ਼ਮੀਰ ਸਮਸਿਆ ਨੇ ਭਾਰਤ ਲਈ ਕਈ ਸਮਸਿਆਵਾਂ ਖੜੀਆਂ ਕੀਤੀਆਂ ਹੋਈਆਂ ਹਨ। ਪਾਕਿਸਤਾਨ ਕਸ਼ਮੀਰ ਲਈ ਇਕ ਸਿਧੀ ਲੜਾਈ ਲੜ ਬੈਠਾ ਹੈ ਅਤੇ ਹਾਰ ਵੀ ਖਾ ਬੈਠਾ ਹੈ ਅਤੇ ਉਸ ਹਾਰ ਦਾ ਬਦਲਾ ਲੈਣ ਲਈ ਪਾਕਿਸਤਾਨ ਨੇ ਇਹ ਅਤਵਾਦੀਆਂ ਦੀ ਗਲ ਚਲਾ ਰਖੀ ਹੈ। ਉਸਨੇ ਇਹ ਅਤਵਾਦੀ ਭਰਤੀ ਕਰਨ, ਸਿਖਲਾਈ ਦੇਕੇ ਇਧਰ ਭੇਜਣ ਦਾ ਹਰ ਪ੍ਰਬੰਧ ਕਰ ਰਖਿਆ ਹੈ ਅਤੇ ਨਿਤ ਦੋ ਚਾਰ ਅਤਵਾਦੀ ਮਾਰੇ ਵੀ ਜਾ ਰਹੇ ਹਨ ਅਤੇ ਕਦੀ ਕਦੀ ਇਧਰ ਵੀ ਨੋਜਵਾਨਾ ਦੀ ਸ਼ਹੀਦੀ ਹੋ ਜਾਂਦੀ ਹੈ। ਪਿਛਲੇ ਜਿਹੇ ਕੋਈ ਚਾਲ੍ਹੀ ਤੋਂ ਉਤੇ ਜਵਾਨਾ ਦੀ ਸ਼ਹੀਦੀ ਹੋਈ ਹੈ ਅਤੇ ਅਸੀਂ ਅਜ ਤਕ ਅਫਸੋਸ ਵਿੱਚ ਹਾਂ।

ਇਤਿਹਾਸ ਗਵਾਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਹਰ 15 ਅਗਸਤ ਆਜ਼ਾਦੀ ਵਾਲੇ ਦਿਹਾੜੇ ਲਾਲ ਕਿਲ੍ਹੇ ਤੋਂ ਐਲਾਨ ਵੀ ਕਰਿਆ ਕਰਦੇ ਸਨ ਕਿ ਉਧਰਲਾ ਕਸ਼ਮੀਰ ਵੀ ਅਸਾਂ ਇਕ ਦਿੰਨ ਲੈ ਲੈਣਾ ਹੈ। ਪਰ ਹੁਕ ਕਈ ਸਾਲਾਂ ਤੋਂ ਦਿਤੇ ਜਾਂਦੇ ਭਾਸ਼ਣਾ ਵਿੱਚ ਉਧਰਲਾ ਕਸ਼ਮੀਰ ਲੈ ਲੈਣ ਦੀ ਗਲ ਕਰਨੀ ਬੰਦ ਕਰ ਦਿਤੀ ਗਈ ਹੈ।

ਸਤ ਦਹਾਕਿਆਂ ਤੋਂ ਇਧਰਲਾ ਕਸ਼ਮੀਰ ਭਾਰਤ ਪਾਸ ਹੈ ਅਤੇ ਉਧਰਲਾ ਕਸ਼ਮੀਰ ਪਾਕਿਸਤਾਨ ਪਾਸ ਹੈ। ਉਥੇ ਰਹਿੰਦੇ ਲੋਕਾਂ ਦੀ ਸਮਝ ਵਿੱਚ ਵੀ ਆ ਗਿਆ ਹੈ ਕਿ ਕਸ਼ਮੀਰ ਦੇ ਇਹ ਵੰਡ ਪਕੀ ਹੈ। ਪਰ ਇਧਰਲੇ ਕਸ਼ਮੀਰ ਵਿੱਚ ਪਾਕਿਸਤਾਨ ਦੀ ਖਾਸ ਏਜੰਸੀ ਰਾਹੀਂ ਕੁਝ ਲੋਕੀਂ ਐਸੇ ਵੀ ਹਨ ਜਿਹੜੇ ਵਖਵਾਦੀ ਅਖਵਾਉਂਦੇ ਹਨ। ਇਹ ਕਸ਼ਮੀਰ ਦਾ ਇਲਾਕਾ ਇਕ ਵਖਰਾ ਹੀ ਦੇਸ਼ ਬਨਾਉਦ ਦੀ ਵਕਾਲਤ ਕਰਦੇ ਹਨ ਅਤੇ ਐਸੇ ਲੋਕੁ ਉਧਰਲੇ ਕਸ਼ਮੀਰ ਵਿੱਚ ਵੀ ਹੋਣਗੇ। ਪਰ ਹਾਲਾਂ ਤਕ ਇਹ ਲੋਕੀਂ ਸੰਯੁਕਤ ਰਾਸ਼ਟਰ ਪਾਸ ਨਹੀਂ ਗਏ ਅਤੇ ਇਹ ਵੀ ਇਕ ਸਚਾਈ ਹੈ ਕਿ ਅਸੀਂ ਭਾਰਤ ਵਾਲਿਆਂ ਨੇ ਵੀ ਅਜ ਤਕ ਕੋਈ ਅਰਜ਼ੀ ਸੰਯੁਕਤ ਰਾਸ਼ਟਰ ਪਾਸ ਪੇਸ਼ ਨਹੀਂ ਕੀਤੀ ਜਿਸ ਵਿੱਚ ਇਹ ਬੇਨਤੀ ਕੀਤੀ ਹੋਵੇ ਕਿ 1949 ਦੇ ਤਿੰਨ ਮਤਿਆਂ ਉਤੇ ਨਜ਼ਰਸਾਨੀ ਕੀਤੀ ਜਾਵੇ। ਕਸ਼ਮੀਰ ਦੇ ਰਾਜੇ ਨੇ ਸਾਡੀ ਹੀ ਮਦਦ ਮੰਗੀ ਸੀ ਅਤੇ ਅਸੀਂ ਹੀ ਕਸ਼ਮੀਰ ਨੂੰ ਪਾਕਿਸਤਾਨੀ ਹਮਲੇ ਤੋਂ ਬਚਾਇਆ ਸੀ। ਇਹ ਵੀ ਸਚਾਈ ਹੈ ਕਿ ਕਸ਼ਮੀਰ ਦਾ ਰਾਜਾ ਆਖਰ ਵਕਤ ਚਾਬੀਆਂ ਸਾਨੂੰ ਦੇਕੇ ਗਦੀ ਛਡ ਗਿਆ ਸੀ ਅਤੇ ਇਸਦਾ ਮਤਲਬ ਇਹੀ ਨਿਕਲਦਾ ਹੈ ਕਿ ਉਹ 1947 ਦੇ ਆਜ਼ਾਦੀ ਐਕਟ ਅਨੂਸਾਰ ਆਪਣੀ ਰਿਆਸਤ ਸਾਡੇ ਨਾਲ ਸ਼ਾਮਲ ਕਰਨ ਦਾ ਇਰਾਦਾ ਬਣਾਈ ਬੈਠਾ ਸੀ ਅਤੇ ਐਸਾ ਕਰਨਾ ਉਸਦਾ ਅਧਿਕਾਰ ਵੀ ਸੀ।

ਕਸ਼ਮੀਰ ਸਮਸਿਆ ਅੱਜ ਇਤਿਹਾਸ ਬਣ ਗਈ ਹੈ ਅਤੇ ਇਤਿਹਾਸ ਜਲਦੀ ਕੀਤਿਆਂ ਆਪਣੀ ਮਰਜ਼ੀ ਨਾਲ ਬਦਲਿਆਂ ਨਹੀਂ ਜਾ ਸਕਦਾ। ਇਹ ਜਿਹੜਾ ਭਾਜਪਾ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਉਹ ਸੰਵਿਧਾਨ ਦਾ ਅਨੂਛੇਦ 370 ਆਦਿ ਬਲਦ ਦੇਣਗੇ ਇਹ ਮੁਸ਼ਕਿਲ ਜਿਹੀ ਗਲ ਲਗਦੀ ਹੈ। ਇਸ ਉਤੇ ਕਸ਼ਮੀਰ ਦੇ ਦੋ ਸਾਬਕਾ ਮੁਖ ਮੰਤਰੀਆਂ ਦੇ ਬਿਆਨ ਵੀ ਆ ਗਏ ਹਨ ਅਤੇ ਉਹ ਬਿਆਨ ਵੀ ਇਹੀ ਆਖਦੇ ਹਨ ਕਿ ਕਸਤਮੀਰ ਦੀ ਇਹ ਸਮਸਿਆ ਕਦੀ ਨਾ ਕਦੀ ਸੰਯੁਕਤ ਰਾਸ਼ਟਰ ਹੀ ਹਲ ਕਰੇਗਾ ਅਤੇ ਜਦ ਤਕ 1949 ਦੇ ਸੰਯੁਕਤ ਰਾਸ਼ਟਰ ਦੇ ਮਤੇ ਵਿੱਚ ਖਲੌਤੇ ਹਨ, ਭਾਰਤ ਅਤੇ ਪਾਕਿਸਤਾਨ ਕੁਝ ਵੀ ਨਹੀਂ ਕਰ ਸਕਦੇ। ਨਾਂ ਤਾਂ ਪਾਕਿਸਤਾਨ ਨੇ ਦਬੋਚਿਆਂ ਇਲਾਕਾ ਖਾਲੀ ਕਰਨਾ ਹੈ ਅਤੇ ਨਾਂ ਹੀ ਅਸੀਂ ਰਾਏਸ਼ੁਮਾਰੀ ਦੇ ਹਕ ਵਿੱਚ ਆਪਣੀ ਸਹਿਮਤੀ ਦੇ ਸਕਦੇ ਹਾਂ। ਪਿਛਲੇ ਸਤ ਦਹਾਕਿਆਂ ਵਿੱਚ ਇਹ ਮਸਲਾ ਖਲੌਤਾ ਰਿਹਾ ਹੈ, ਅਜ ਵੀ ਖਲੌਤਾ ਪਿਆ ਹੈ ਅਤੇ ਇਸੇ ਤਰ੍ਹਾਂ ਸਦੀਆਂ ਲਦ ਜਾਣਗੀਆਂ। ਲੋਕਾਂ ਦੀ ਸਮਝ ਵਿੱਚ ਵੀ ਇਹ ਗਲ ਆ ਗਈ ਹੈ ਕਿ ਇਹ ਕਸ਼ਮੀਰ ਵੰਡਿਆ ਜਾ ਚੁਕਾ ਹੈ ਅਤੇ ਇਹ ਅਤਵਾਦੀ ਕਾਰਵਾਈਆਂ ਵੀ ਜਿਹੜੀਆਂ ਪਾਕਿਸਤਾਨ ਕਰਦਾ ਆ ਰਿਹਾ ਹੈ ਇਸ ਵਿੱਚ ਪਾਕਿਸਤਾਨੀ ਨੌਜਵਾਨਾ ਦੀਆਂ ਜਾਨਾ ਹੀ ਜਾ ਰਹੀਆਂ ਹਨ ਅਤੇ ਇਹ ਫਜ਼ੂਲ ਦੀ ਕਸਰਤ ਨਾਲ ਅਜ ਤਕ ਪਾਕਿਸਤਾਨ ਨੂੰ ਮਿਲਿਆ ਕੁਝ ਨਹੀਂ ਹੈ ਅਤੇ ਪਾਕਿਸਤਾਨ ਐਵੇਂ ਹੀ ਅਤਵਾਦੀਆਂ ਦਾ ਅਡਾ ਬਣਕੇ ਦੁਨੀਆਂ ਭਰ ਵਿੱਚ ਬਦਨਾਮ ਹੋ ਗਿਆ ਹੈ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: