Tue. Aug 20th, 2019

ਕਸ਼ਮੀਰ ਭਾਰਤ ਦਾ ਹੈ -ਦੂਜੇ ਦੇਸ਼ ਦਾ ਕਬਜ਼ਾ ਕਿਉਂ?

ਕਸ਼ਮੀਰ ਭਾਰਤ ਦਾ ਹੈ -ਦੂਜੇ ਦੇਸ਼ ਦਾ ਕਬਜ਼ਾ ਕਿਉਂ?

1947 ਵਿੱਚ ਅੰਗਰੇਜ਼ ਸਾਮਰਾਜੀਏ ਹਿੰਦੁਸਤਾਨ ਆਜ਼ਾਦ ਕਰ ਗਏ ਸਨ। ਪਰ ਜਾਣ ਤੋਂ ਪਹਿਲਾਂ ਹਿੰਦੁਸਤਾਨ ਦੀ ਵੰਡ ਕਰ ਗਏ ਸਨ ਅਤੇ ਇਸ ਆਜ਼ਾਦੀ ਦੇ ਕਾਨੂੰਨ ਵਿੱਚ ਇਹ ਨੁਕਤਾਵੀ ਪਾ ਗਏ ਸਨ ਕਿ ਜਿਹੜੀਆਂ ਨਿਕੀਆਂ ਨਿਕੀਆਂ ਰਿਆਸਤਾ ਸਨ, ਉਹ ਆਜ਼ਾਦ ਸਨ, ਚਾਹੇ ਭਾਰਤ ਨਾਲ ਮਿਲ ਜਾਣ, ਚਾਹੇ ਪਾਕਿਸਤਾਨ ਨਾਲ ਮਿਲ ਜਾਣ ਜਾਂ ਅਜਾਦ ਹੀ ਰਹਿ ਸਕਦੀਆ ਸਨ। ਇਹ ਕਸ਼ਮੀਰ ਦੀ ਰਿਆਸਤ ਉਸ ਵਕਤ ਹਰੀ ਸਿੰਘ ਅਧੀਨ ਸੀ ਅਤੇ ਇਸਨੇ ਹਾਲਾਂ ਫੈਸਲਾ ਹੀ ਨਹੀਂ ਸੀ ਕੀਤਾ ਕਿ ਕਿਧਰ ਜਾਵੇ। ਪਾਕਿਸਤਾਨੀ ਫੌਜਾਂ ਨੇ ਕਬਾਇਲੀਆਂ ਦੀ ਸ਼ਕਲ ਵਿੱਚ ਇਸ ਰਿਆਸਤ ਉਤੇ ਹਮਲਾ ਕਰ ਦਿਤਾ ਅਤੇ ਇਹ ਮੁਜ਼ਫਰਾਬਾਦ ਅਤੇ ਮੀਰਪੁਰ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਕਰਨ ਵਿੱਚ ਕਾਮਯਾਬ ਹੋ ਗਈਆਂ ਸਨ। ਇਥੇ ਆਕੇ ਕਸ਼ਮੀਰ ਦੇ ਰਾਜਾ ਨੇ ਭਾਰਤ ਪਾਸੋਂ ਮਦਦ ਮੰਗੀ ਅਤੇ ਅਸੀਂ ਮਦਦਲਈ ਪੁਜ ਵੀ ਗਏ ਸਾਂ। ਉਦੋਂ ਕਿਸੇ ਸਲਾਹ ਦੇ ਮਾਰੀ ਕਿ ਇਹ ਮਾਮਲਾ ਸੰਯੁਕਤ ਰਾਸ਼ਟਰ ਪਾਸ ਜਾਣਾ ਚਾਹੀਦਾ ਹੈ। ਉਥੇ ਮਾਮਲਾ ਗਿਆ ਅਤੇ ਇਹ ਸ਼ਰਤਾ ਆ ਗਈਆਂ ਸਨ, ਕਿ ਜੰਗ ਬੰਦ ਕਰ ਦਿਤੀ ਜਾਵੇ। ਪਾਕਿਸਤਾਨ ਨੂੰ ਹੁਕਮ ਦਿਤਾ ਗਿਆ ਸੀ ਕਿ ਉਹ ਦਬੋਚਿਆ ਇਲਾਕਾ ਛਡਕੇ ਪਿਛੇ ਹਟ ਜਾਵੇ। ਤੀਜਾ ਹੁਕਮ ਇਹ ਆ ਗਿਆ ਸੀ ਕਿ ਕਸ਼ਮੀਰ ਰਿਆਸਤ ਵਿੱਚ ਰਾਏਸ਼ੁਮਾਰੀ ਕਰਵਾਈ ਜਾਵੇ। ਇਹ ਤਿੰਨ ਸ਼ਰਤਾ ਲਗਾਈਆਂ ਗਈਆਂ ਸਨ ਅਤੇ ਅਜ ਤਕ ਇਕ ਹੀ ਸ਼ਰਤ ਲਾਗੂ ਕੀਤੀ ਜਾ ਸਕੀ ਹੈ। ਨਾਂ ਤਾਂ ਪਾਕਿਸਤਾਨ ਨੇ ਦਬੋਚਿਆ ਇਲਾਕਾ ਵਾਪਸ ਕੀਤਾ ਹੈ ਅਤੇ ਨਾ ਹੀ ਕਸ਼ਮੀਰ ਵਿੱਚ ਰਾਏਸ਼ੁਮਾਰੀ ਹੀ ਕਰਵਾਈ ਜਾ ਸਕਦੀ ਹੈ।

ਕਸ਼ਮੀਰ ਦੇ ਰਾਜਾ ਨੇ ਕਸ਼ਮੀਰ ਦੀਆਂ ਕੁੰਜੀਆਂ ਭਾਰਤ ਨੂੰ ਸੋਂਪ ਦਿਤੀਆਂ ਸਨ ਅਤੇ ਆਪ ਰਾਜ ਛਡ ਗਿਆ ਸੀ ਅਤੇ ਭਾਰਤ ਨੇ ਰਿਆਸਤਾਂ ਦੇ ਰਾਜਿਆਂ ਲਈ ਜੋ ਵੀ ਸ਼ਰਤਾਰਖੀਆਂ ਸਨ, ਉਸਨੇ ਪਰਵਾਨ ਕਰ ਲਈਆਂ ਸਨ। ਇਸ ਲਈ ਅਜ ਅਸੀਂ ਇਹ ਆਖ ਰਹੇ ਹਾਂ ਕਿ ਕਸ਼ਮੀਰ ਸਾਰੇ ਦਾ ਸਾਰਾ ਭਾਰਤ ਦਾ ਹਿਸਾ ਬਣ ਗਿਆ ਹੈ ਅਤੇ ਇਸ ਲਈ ਪਾਕਿਸਤਾਨ ਕਸ਼ਮੀਰ ਦਾ ਦਬੋਚਿਆ ਇਲਾਕਾ ਛਡ ਜਾਵੇ। ਸਾਡੇ ਸੰਵਿਧਾਨ ਵਿੱਚ ਕਿਸੇ ਵੀ ਇਲਾਕੇ ਪਾਸ ਰਾਏਸ਼ੁਮਾਰੀ ਦਾ ਹਕ ਨਹੀਂ ਹੈ। ਇਸ ਲਈ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਾਉਣਾ ਗੈਰਕਾਨੂੰਨੀ ਹੈ।

ਸੰਯੁਕਤ ਰਾਸ਼ਟਰ ਦੇ 1949 ਦੇ ਹੁਕਮ ਅਜ ਵੀ ਕਾਇਮ ਹਨ ਅਤੇ ਕਸ਼ਮੀਰ ਦੀ ਸਮਸਿਆ ਉਵੇਂ ਹੀ ਬਣੀ ਪਈ ਹੈ। ਅਸੀਂ ਤਾਂ ਚੁਪ ਕਰੀ ਬੈਠੇ ਹਾਂ ਅਤੇ ਉਡੀਕ ਕਰੀ ਜਾ ਰਹੇ ਹਾਂ ਕਿ ਕਸ਼ਮੀਰ ਦਾ ਦਬੋਚਿਆ ਇਲਾਕਾ ਪਾਕਿਸਤਾਨ ਛਡ ਜਾਵੇ ਅਤੇ ਸਾਡੇ ਹਵਾਲੇ ਕੀਤਾ ਜਾਵੇ ਕਿਉਂਕਿ ਕਸ਼ਮੀਰ ਦਾ ਰਾਜਾ 1947 ਦੇ ਆਜ਼ਾਦੀ ਕਾਨੂੰਨ ਮੁਤਾਬਿਕ ਸਾਨੂੰ ਦੇ ਗਿਆ ਸੀ। ਪਾਕਿਸਤਾਨ ਹਾਲਾਂ ਤਕ ਦਬੋਚਿਆ ਇਲਾਕਾ ਛਡਕੇ ਨਹੀਂ ਜਾ ਰਿਹਾ। ਪਾਕਿਸਤਾਨ ਨੇ 1965 ਦੀ ਜੰਗ ਛੇੜੀ ਸੀ ਅਤੇ ਉਸ ਵਿੱਚ ਵੀ ਪਾਕਿਸਤਾਨ ਦਾ ਇਰਾਦਾ ਇਹੀ ਸੀ ਕਿ ਕਿਸੇ ਤਰ੍ਹਾਂ ਕਸ਼ਮੀਰ ਦਾ ਇਧਰਲਾ ਪਾਸਾ ਵੀ ਉਹ ਆਪਣੇ ਪਾਸੇ ਕਰ ਲਵੇ। ਪਰ ਬੁਰੀ ਤਰ੍ਹਾਂ ਹਾਰ ਗਿਆ ਸੀ ਅਤੇ ਆਖਰ ਰੂਸ ਦੀ ਮਦਦ ਨਾਲ ਜੰਗ ਬੰਦ ਕਰਵਾਉਣ ਵਿੱਚ ਕਾਮਯਾਬ ਹੋ ਗਿਆ ਸੀ। ਅਗਰ ਉਹ ਜੰਗ ਕੁਝ ਹੀ ਦਿੰਨ ਹੋਰ ਰਹਿੰਦੀ ਤਾਂ ਇਹ ਵੀ ਹੋ ਸਕਦਾ ਸੀ, ਭਾਰਤ ਕਸ਼ਮੀਰ ਦਾ ਦਬੋਚਿਆਂ ਇਲਾਕਾ ਵੀ ਅਸੀਂ ਵਾਪਸ ਲੈ ਲੈਂਦੇ। ਫਿਰ ਅਸੀਂ ਬੰਗਲਾ ਦੇਸ਼ ਬਨਾਉਣ ਵਿੱਚ ਕਾਮਯਾਬ ਹੋ ਗਏ ਸਾਂ ਅਤੇ ਉਸ ਵਕਤ ਵੀ ਅਸੀਂ ਇਹੀ ਕਾਰਵਾਹੀ ਅਗਰ ਕਸ਼ਮੀਰ ਵਿੱਚ ਕਰਦੇ ਤਾਂ ਸਾਰਾ ਕਸ਼ਮੀਰ ਸਾਡੇ ਵਲ ਆ ਸਕਦਾ ਸੀ।

ਕਸ਼ਮੀਰ ਦੀ ਸਮਸਿਆ ਉਥੇ ਹੀ ਖਲੌਤੀ ਹੈ। ਅਸੀਂ ਇਧਰ ਵਾਲੇ ਕਸ਼ਮੀਰ ਵਿੱਚ ਲਗਭਗ ਭਾਰਤ ਵਾਲੀਆਂ ਹੀ ਸਾਰੀਆਂ ਗਲਾਂ ਕਰ ਦਿਤੀਆਂ ਹਨ ਅਤੇ ਇਥੇ ਵਿਧਾਨ ਸਭਾ ਵੀ ਹੈ, ਰਾਜ ਪਾਲ ਵੀ ਹੈ ਅਤੇ ਲੋਕ ਸਭਾ ਵਿੱਚ ਵੀ ਕਸ਼ਮੀਰ ਦੇ ਮੈਂਬਰ ਆ ਬੈਠਦੇ ਹਨ। ਪਾਕਿਸਤਾਨ ਹਾਲਾਂ ਵੀ ਕਸ਼ਮੀਰ ਵਿੱਚ ਅਤਵਾਦੀਆਂ ਰਾਹੀਂ ਆ ਵੜਦਾ ਹੈ ਅਤੇ ਹਲ ਚਲ ਮਚਾਈ ਰਖਦਾ ਹੈ। ਕਦੀ ਅਤਵਾਦੀ ਮਾਰੇ ਜਾਂਦੇ ਹਨ ਅਤੇ ਕਦੀ ਸਾਡੇ ਜਵਾਨਾ ਦੀ ਸ਼ਹੀਦਾ ਦਾ ਮੂੰਹ ਸਾਨੂੰ ਦੇਖਣਾ ਪੈ ਜਾਂਦਾ ਹੈ। ਇਹ ਵੀ ਦੇ ਖਿਆ ਗਿਆ ਹੈ ਕਿ ਕਸ਼ਮੀਰ ਵਿੱਚ ਕਈ ਵਖਵਾਦੀ ਧਿਰਾ ਵੀ ਬਣ ਆਈਆਂ ਹਨ ਅਤੇ ਇਹ ਵੀ ਬਾਹਰੋਂ ਆਏ ਅਤਵਾਦੀਆਂ ਦੀ ਮਦਦ ਕਰਦੀਆਂ ਹਨ। ਅਰਥਾਤ ਕਸ਼ਮੀਰ ਵਿੱਚ ਕੁਲ ਮਿਲਾਕੇ ਸ਼ਾਂਤੀ ਨਹੀਂ ਹੈ।

ਪਿਛਲੇ ਕੁਝ ਅਰਸੇ ਤੋਂ ਇਹ ਅਤਵਾਦੀ ਮਿਲਟਰੀ, ਪੁਲਿਸ ਉਤੇ ਹਮਲੇ ਕਰਦੇ ਆ ਰਹੇ ਹਨ। ਪਿਛੇ ਜਿਹੇ ਕਈ ਥਾਂਈਂ ਪਥਰਾਉ ਵੀ ਕੀਤਾ ਜਾਂਦਾ ਰਿਹਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਇਹ ਜਿਹੜੇ ਅਤਵਾਦੀ ਪਾਕਿਸਤਾਨ ਵਲੋਂ ਆਜਾ ਰਹੇ ਹਨ ਇਹ ਬਾਕਾਇਤਾ ਸਿਖਲਾਈ ਪ੍ਰਾਪਤ ਹਨ ਅਤੇ ਇੰਨ੍ਹਾਂ ਪਾਸ ਅਧੁਨਿਕ ਹਥਿਆਰ ਵੀ ਹਨ। ਇਹ ਵੀ ਗਲ ਸਪਸ਼ਟ ਹੈ ਕਿ ਇਧਰ ਵੀ ਕੁਝ ਧਿਰਾ ਆ ਬਣੀਆਂ ਹਨ ਜਿਹੜੀਆਂ ਅਤਵਾਦੀਆਂ ਨੂੰ ਪਨਾਹ ਦਿੰਦੀਆਂ ਹਨ, ਰਾਸ਼ਨ ਪਾਣੀ ਦਾ ਪ੍ਰਬੰਧ ਕਰਦੀਆਂ ਹਨ, ਪੈਸਾ ਦਿੰਦੀਆਂ ਹਨ, ਛੁਪਣ ਦਾ ਪ੍ਰਬੰਧ ਕਰਦੀਆਂ ਹਨ, ਸਥਾਨਿਕ ਸੂਚਨਾ ਇਕਠੀ ਕਰਕੇ ਦਿੰਦੀਆਂ ਹਨ ਅਤੇ ਵਾਰਦਾਤ ਕਰਨ ਬਾਅਦ ਛੁਪਣ ਦਾ ਪ੍ਰਬੰਧ ਕਰਦੀਆਂ ਹਨ। ਅਗਰ ਇਹ ਮਦਦ ਨਾ ਦਿਤੀ ਜਾਵੇ ਤਾਂ ਬਾਹਰੋਂ ਆਏ ਅਤਵਾਦੀ ਵਡੀਆਂ ਘਟਨਾਵਾਂ ਨਹੀਂ ਕਰ ਸਕਦੇ।

ਪਾਕਿਸਤਾਨ ਇਹ ਜਾਣਦਾ ਹੈ ਕਿ ਇਹ ਅਤਵਾਦੀਆਂ ਰਾਹੀਂ ਕਸ਼ਮੀਰ ਵਿੱਚ ਜਿਹੜੀਆਂ ਕਾਰਵਾਈਆਂ ਕਰਵਾਹੀਆਂ ਜਾ ਰਹੀਆਂ ਹਨ, ਇਹ ਬੇਅਰਥ ਹਨ ਅਤੇ ਐਂਵੇਂ ਹੀ ਆਪਣੇ ਦੇਸ਼ ਦੇ ਨੌਜਵਾਨਾ ਦੀ ਬਲੀ ਦੇ ਰਿਹਾ ਹੈ। ਭਾਰਤ ਪਾਸੋਂ ਇਧਰਲਾ ਕਸ਼ਮੀਰ ਉਹ ਲੈ ਨਹੀਂ ਸਕਦਾ ਅਤੇ ਇਹ ਰਾਏਸ਼ੁਮਾਰੀ ਵਾਲੀ ਗਲ ਅਸੀਂ ਮਨ ਨਹੀਂ ਸਕਦੇ ਕਿਉਂਕਿ ਸਾਡੇ ਸੰਵਿਧਾਨ ਵਿੱਚ ਇਹ ਵਿਵਸਥਾ ਹੈ ਹੀ ਨਹੀਂ ਹੈ ਕਿ ਰਾਏਸ਼ੁਮਾਰੀ ਕਰਵਾਈ ਜਾਵੇ।

ਅਜ ਕਲ ਤਾਂ ਨਹੀਂ ਪਰ ਕੁਝ ਅਰਸਾ ਪਹਿਲਾਂ ਕਈ ਦੇਸ਼ਾਂ ਵਲੋਂ ਇਹ ਤਜਵੀਜ਼ਾਂ ਆਇਆ ਕਰਦੀਆਂ ਸਨ ਕਿ ਉਹ ਵਿਚੋਲਗੀ ਕਰਕੇ ਭਾਰਤ ਅਤੇ ਪਾਕਿੋਸਤਾਨ ਵਿੱਚ ਫੈਸਲਾ ਕਰਵਾ ਸਕਦੇ ਹਨ। ਪਰ ਸਾਡਾ ਜਵਾਬ ਇਹਆ ਰਿਹਾ ਹੈ ਕਿ ਸਾਰੇ ਦਾ ਸਾਰਾ ਕਸ਼ਮੀਰ ਸਾਡਾ ਹੈ ਕਿਉਂਕਿ ਕਸ਼ਮੀਰ ਦਾ ਰਾਜਾ ਆਪਣੀ ਰਿਆਸਤ ਸਾਡੇ ਹਵਲੇ ਕਰ ਗਿਆ ਸੀ ਅਤੇ ਚਾਬੀਆਂ ਵੀ ਸਾਨੂੰ ਦੇ ਗਿਆ ਸੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕਸ਼ਮੀਰ ਦੀ ਇਹ ਸਮਸਿਆ ਹਲ ਕਿਵੇਂ ਕੀਤੀ ਜਾਵੇ। ਭਾਰਤ ਜਦ ਇਹ ਆਖਦਾ ਹੈ ਕਿ ਕਸ਼ਮੀਰ ਦੀ ਰਿਆਸਤ ਕਸ਼ਮੀਰ ਦਾ ਰਾਜਾ ਉਸਨੂੰ ਦੇ ਗਿਆ ਹੈ ਤਾਂ ਪਾਕਿਸਤਾਨ ਪਾਸੋਂ ਦਬੋਚਿਆ ਇਲਾਕਾ ਵਾਪਸ ਲੈਣਾ ਹੈ ਅਤੇ ਇਹ ਵਾਪਸ ਲੈਣ ਲਈ ਇਕ ਹੀ ਕਾਰਵਾਈ ਕਰ ਸਕਦਾ ਹੈ ਅਤੇ ਉਹ ਬਹੁਤ ਹੀ ਪਹਿਲਾਂ ਕਰ ਲੈਣੀ ਚਾਹੀਦੀ ਸੀ। ਆਪਣਾ ਇਲਾਕਾ ਕਿਸੇ ਹੋਰ ਦੇਸ਼ ਪਾਸ ਕਦੀ ਨਹੀਂ ਰਹਿਣ ਦੇਣਾ ਚਾਹੀਦਾ ਅਤੇ ਇਹ ਸਤ ਦਹਾਕਿਆਂ ਦਾ ਸਮਾਂ ਗਲਾਂ ਗਲਾਂ ਵਿੱਚ ਹੀ ਗਵਾਕੇ ਅਸੀਂ ਆਪਣੇ ਲਈ ਕਈ ਮੁਸੀਬਤਾਂ ਛੇੜ ਲਈਆਂ ਹਨ। ਅਸੀਂ ਜਦ ਬੰਗਲਾ ਦੇਸ਼ ਬਨਾਉਣ ਵਿੱਚ ਲਗ ਗਏ ਸੋਾਂ ਤਾਂ ਉਦੋਂ ਇਹ ਕਸ਼ਮੀਰ ਵਾਪਸ ਲੈਣ ਦੀ ਕਾਰਵਾਈ ਕਰਨੀ ਚਾਹੀਦੀ ਸੀ। ਇਸ ਗਲਤੀ ਦੀ ਸੁਧਾਈ ਹੁਣ ਕਰਨੀ ਚਾਹੀਦੀ ਹੈ। ਇਹ ਜਿਹੜੇ ਕਸ਼ਮੀਰ ਵਿੱਚ ਹੀ ਅਤਵਾਦੀ ਪੈਦਾ ਹੋ ਰਹੇ ਹਨ, ਇਹ ਸਾਡੇ ਲਈ ਇਕ ਨਵੀਂ ਮੁਸੀਬਤ ਬਣਦੀ ਜਾ ਰਹੀ ਹੈ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ

Leave a Reply

Your email address will not be published. Required fields are marked *

%d bloggers like this: