Mon. Sep 23rd, 2019

ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਹੋਵੇ ਛੇੜਛਾੜ : ਭਾਰਤ

ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਹੋਵੇ ਛੇੜਛਾੜ : ਭਾਰਤ

ਨਵੀਂ ਦਿੱਲੀ, 10 ਸਤੰਬਰ: ਭਾਰਤ ਦੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪਾਕਿਸਤਾਨ ਫੋਰੀ ਤੋਂ ਬਾਅਦ ਜਾਰੀ ਸੰਯੁਕਤ ਬਿਆਨ ਵਿਚ ਜੰਮੂ-ਕਸ਼ਮੀਰ ਦੇ ਜਿਕਰ ਨੂੰ ਖਾਰਿਜ ਕਰਦਿਆਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਸਹੀ ਵਿਚ ਪੀਓਕੇ ਵਿਚ ਗੁਆਂਢੀ ਮੁਲਕ ਅਤੇ ਕਿਸੇ ਹੋਰ ਦੇਸ਼ ਨੂੰ ਮੋਜੂਦਾ ਸਥਿਤੀ ਵਿਚ ਬਦਲਾਅ ਨਹੀਂ ਕਰਨਾ ਚਾਹੀਦਾ। ਭਾਰਤ ਅਜਿਹੀ ਕਿਸੇ ਵੀ ਕਾਰਵਾਈ ਦਾ ਘੋਰ ਵਿਰੋਧ ਕਰਦਾ ਹੈ।

ਸੰਯੁਕਤ ਬਿਆਨ ਵਿਚ ਪੀਓਕੇ ਵਿਚ ਚੀਨ ਅਤੇ ਪਾਕਿਸਤਾਨ ਵੱਲੋਂ ਸ਼ੁਰੂ ਕੀਤੇ ਗਏ ਇਕਨੋਮਿਕ ਕੌਰੀਡੋਰ ਪ੍ਰੋਜੇਕਟ ਤੇ ਚਿੰਤਾ ਜਤਾਉਂਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਭਾਰਤੀ ਖੇਤਰ ਹੈ, ਜਿਸ ਤੇ ਪਾਕਿਸਤਾਨ ਨੇ 1947 ਵਿਚ ਗੈਰ ਕਨੂੰਨੀ ਕਬਜਾ ਕਰ ਰਖਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਚੀਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਕਸ਼ਮੀਰ ਸੱਮਸਿਆ ਇਤਿਹਾਸ ਦੀ ਵਿਰਾਸਤ ਹੈ। ਇਸਦਾ ਹੱਲ ਸ਼ਾਂਤੀਪੂਰਣ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਬਿਆਨ ਵਿਚ ਕਿਸੇ ਪੱਖ ਵੱਲੋਂ ਇਕ ਪਾਸੜ ਫੈਸਲਾ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: