ਕਸ਼ਮੀਰ ਦੇ 10 ਜ਼ਿਲ੍ਹਿਆਂ ‘ਚ ਕਰਫਿਊ, ਲੋਕਾਂ ਕੋਲ ਮੁੱਕਿਆ ਖਾਣ-ਪੀਣ ਦਾ ਸਾਮਾਨ

ss1

ਕਸ਼ਮੀਰ ਦੇ 10 ਜ਼ਿਲ੍ਹਿਆਂ ‘ਚ ਕਰਫਿਊ, ਲੋਕਾਂ ਕੋਲ ਮੁੱਕਿਆ ਖਾਣ-ਪੀਣ ਦਾ ਸਾਮਾਨ

 

ਸ਼੍ਰੀਨਗਰ: ਜ਼ੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਅੱਜ ਕਸ਼ਮੀਰ ਵਿੱਚ ਕਰਫਿਊ ਜਾਰੀ ਰਿਹਾ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪਿਛਲੇ ਹਫਤੇ ਤੋਂ ਜਾਰੀ ਹਿੰਸਾ ਦੌਰਾਨ ਹੁਣ ਤੱਕ 37 ਲੋਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 3100 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।
ਹਫਤੇ ਤੋਂ ਕਰਫਿਊ ਤੇ ਹਿੰਸਾ ਜਾਰੀ ਰਹਿਣ ਕਰਕੇ ਆਮ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਵੀ ਦਿੱਕਤ ਆ ਰਹੀ ਹੈ। ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਹੈ ਕਿ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਏ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਤੱਖ ਅਖਬਾਰ ਵੀ ਨਹੀਂ ਪਹੁੰਚਣ ਦਿੱਤੇ ਜਾ ਰਹੇ। ਪੁਲਿਸ ਨੇ ਦੱਸਿਆ ਕਿ 10 ਜ਼ਿਲ੍ਹਿਆਂ ਵਿੱਚ ਕਰਫਿਊ ਜਾਰੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਕੋਈ ਵੱਡੀ ਘਟਨਾ ਨਹੀਂ ਹੋਈ। ਆਸ ਹੈ ਕਿ ਹਾਲਾਤ ਜਲਦ ਹੀ ਸੁਖਾਵੇਂ ਹੋ ਜਾਣਗੇ।
ਦਰਅਸਲ ਹਿਜਬੁਲ ਮੁਜਾਹਿਦੀਨ ਦੇ 22 ਸਾਲਾ ਕਮਾਂਡਰ ਬੁਹਰਾਨ ਦੀ ਮੌਤ ਸ਼ੁੱਕਰਵਾਰ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਹੋਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤੋਂ ਹੀ ਤਣਾਅ ਦਾ ਮਾਹੌਲ ਹੈ। ਸੂਬੇ ‘ਚ ਕਰਫਿਊ, ਬੰਦ ਤੇ ਇੰਟਰਨੈੱਟ ਸੇਵਾਵਾਂ ਰੋਕੇ ਜਾਣ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਤਣਾਅ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਅਮਰਨਾਥ ਯਾਤਰਾ ਵੀ ਰੋਕ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *