ਕਸ਼ਮੀਰੀ ਪੰਡਤਾਂ ਦੀ ਯਾਤਰਾ ਪਹੁੰਚੀ ਗੁਰੂ ਨਗਰੀ, ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਭਰਵਾਂ ਸਵਾਗਤ

ss1

ਕਸ਼ਮੀਰੀ ਪੰਡਤਾਂ ਦੀ ਯਾਤਰਾ ਪਹੁੰਚੀ ਗੁਰੂ ਨਗਰੀ, ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਭਰਵਾਂ ਸਵਾਗਤ
ਅੱਜ ਹੋਵੇਗਾ ਗੁ:ਭੌਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ: ਮੈਨੇਜਰ

ਸ੍ਰੀ ਅਨੰਦਪੁਰ ਸਾਹਿਬ, 6 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਪੁੱਜਣ ਵਾਲੇ ਕਸ਼ਮੀਰੀ ਪੰਡਤਾਂ ਦੀ ਯਾਦ ਨੂੰ ਤਾਜਾ ਕਰਦਿਆਂ ਕਸ਼ਮੀਰੀ ਪੰਡਤਾਂ ਵਲੋਂ ਦਿੱਲੀ ਤੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜ ਰਹੀ ਯਾਤਰਾ ਅੱਜ ਦੇਰ ਸ਼ਾਮ ਗੁਰੂ ਨਗਰੀ ਪਹੁੰਚ ਗਈ। ਦਰਜਨ ਦੇ ਕਰੀਬ ਬੱਸਾਂ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫਲੇ ਅਤੇ 400 ਦੇ ਕਰੀਬ ਕਸ਼ਮੀਰੀ ਪੰਡਿਤਾਂ ਸਮੇਤ ਪੁੱਜੀ ਇਸ ਯਾਤਰਾ ਦਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਫਿਲਮ ਸਟਾਰ ਰਣਜੀਤ, ਪ੍ਰੀਤੀ ਸਪਰੂ, ਪਰਮਜੀਤ ਸਿੰਘ ਚੰਡੋਕ ਮੈਂਬਰ ਦਿੱਲੀ ਕਮੇਟੀ, ਮੈਨੇਜਰ ਰਣਜੀਤ ਸਿੰਘ ਅਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਯਾਤਰਾ ਵਿਚ ਆਏ ਸ਼ਰਧਾਲੂਆਂ ਲਈ ਰਾਤ ਵਿਸਰਾਮ ਅਤੇ ਗੁਰੂ ਕੇ ਲੰਗਰ ਦਾ ਸਮੁੱਚਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਇਸ ਸਬੰਧੀ ਐਤਵਾਰ ਸਵੇਰੇ 9 ਤੋ 12 ਵਜੇ ਤੱਕ ਗੁ:ਸ਼੍ਰੀ ਭੌਰਾ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੋ ਬਾਅਦ ਇਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਜਿੱਥੇ ਹੁਣ ਗੁ:ਭੌਰਾ ਸਾਹਿਬ ਹੈ, ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ ।

Share Button

Leave a Reply

Your email address will not be published. Required fields are marked *