Thu. Sep 19th, 2019

ਕਵਿਤਾ

ਕਵਿਤਾ

ਦੇ ਵੇ ਕੋਈ ਸੁਖ ਸੁਨੇਹੜਾ,
ਮੇਰੇ ਚੰਨ ਪਿਆਰੇ ਦਾ।
ਪੁੱਛ ਖਾਂ ਉਹਨੂੰ, ਯਾਦ ਨਹੀਂ ਆਉਂਦਾ,
ਲੰਘਿਆ ਸਮੇਂ ਗੁਜ਼ਾਰੇ ਦਾ।
ਮੈਂ ਤਾਂ ਉਹਨੂੰ ਯਾਦ ਕਰੇਂਦਾ,
ਸੁਬਹਾ ਦੁਪਹਿਰੇ ਸ਼ਾਮੀ ਵੇ।
ਨਾਲੇ ਦੱਸੀਂ ,ਜੀਅ ਕਾਲਾ ਪੈਂਦਾ,
ਮਨ ਦੇ ਵਿੱਚ ਵਿਰਾਨੀ ਵੇ।
ਨੈਣਾਂ ਦਾ ਭਾਂਡਾ ਭਰ ਭਰ ਡੁਲਦਾ,
ਹਾਲ ਹੀ ਪੁੱਛ ਵਿਚਾਰੇ ਦਾ।
ਦੇ ਵੇ ਕੋਈ ਸੁੱਖ ਸੁਨੇਹੜਾ,
ਮੇਰੇ ਚੰਨ ਪਿਆਰੇ ਦਾ।
ਪੁੱਛ ਖਾਂ ਉਹਨੂੰ ,ਯਾਦ ਨਹੀਂ ਆਉਂਦਾ,
ਲੰਘਿਆ ਸਮੇਂ ਗੁਜ਼ਾਰੇ ਦਾ।

ਯਾਦ ਤੇਰੀ ਬੜੀ ਹੀ ਮਿੱਠੀ,
ਗਜ਼ਬ ਹੁਲਾਰੇ ਦਿੰਦੀ ਵੇ।
ਦੱਸੀਂ ਉਸਨੂੰ , ਵਿੱਚ ਕਾਲਜੇ ,
ਪੀੜ ਜਿਹੀ ਵੀ ਹੁੰਦੀ ਵੇ ।
ਅੱਖਾਂ ਮੂਹਰੇ ਤੂੰ ਆਂਵਦਾ,
ਕੀ ਦੱਸਾਂ ਹਾਲ ਨਜ਼ਾਰੇ ਦਾ।
ਦੇ ਵੇ ਕੋਈ ਸੁੱਖ ਸੁਨੇਹੜਾ,
ਮੇਰੇ ਚੰਨ ਪਿਆਰੇ ਦਾ।
ਪੁੱਛ ਖਾਂ ਉਹਨੂੰ , ਯਾਦ ਨਹੀਂ ਆਉਂਦਾ,
ਲੰਘਿਆ ਸਮੇਂ ਗੁਜ਼ਾਰੇ ਦਾ।

ਹਰਖ਼ ਸੋਗ ਨੇ ਬਹੁਤ ਹੀ ਲੁੱਟਿਆ,
ਅਨੰਦ ਦੀ ਚਿਣਗ ਜਗਾ ਆ ਕੇ।
ਆਖੀ ਉਸਨੂੰ , ਸੁਰ ਬਹੁਤ ਸੁਣੇ ਨੇ,
ਕੋਈ ਅਨਹਦ ਨਾਦ ਵਜਾ ਆ ਕੇ।
ਤੇਰਾ ਤੇਰਾ ਮਨ ਵਿੱਚ ਆਖਾਂ,
ਕੋਈ ਬਦਲ ਕਰੀਂ ‘ਹੰਕਾਰੇ’ ਦਾ।
ਤੂੰ ਆਵੇਂ , ਤਾਂ ਉੱਚਾ ਹੋ ਜਾ,
ਮਿੱਠੀ ਹੋ ਜਾਏ ਬਾਣੀ।
ਆਖੀਂ ਉਹਨੂੰ, ਹਰੀ ਹੋ ਜਾਏ,
ਸੁੱਕੀ ਸੀ ਜੋ ਟਾਹਣੀ।
ਆਉਣ ਤੇਰੇ ਦੀ ਖਬਰ ਉਡੀਕਾਂ,
ਤੂੰ ਰੱਖੀ , ਮਾਣ ਨਿਤਾਣੇ ਦਾ।
ਦੇ ਵੇ ਕੋਈ ਸੁੱਖ ਸੁਨੇਹੜਾ,
ਮੇਰੇ ਚੰਨ ਪਿਆਰੇ ਦਾ।
ਪੁੱਛ ਖਾਂ ਉਹਨੂੰ , ਯਾਦ ਨਹੀਂ ਆਉਂਦਾ,
ਲੰਘਿਆ ਸਮੇਂ ਗੁਜ਼ਾਰੇ ਦਾ।

ਪ੍ਰੋ: ਰਾਜਵਿੰਦਰ ਸਿੰਘ
ਖ਼ਾਲਸਾ ਕਾਲਜ
8968471265

Leave a Reply

Your email address will not be published. Required fields are marked *

%d bloggers like this: