ਕਵਿਤਾ

ss1

ਕਵਿਤਾ

ਅੱਜ ਝੁੱਲੀ ਏ ਹਨੇਰੀ ਘਰ – ਘਰ ਕੈਸੀ ਕਹਿਰਾਂ ਦੀ,
ਸਾਰੇ ਥਾਈ ਹੋਇਆ ਪ੍ਰਧਾਨ ਅੱਜ ਨਸ਼ਾ ਫਿਰੇ।

ਜਵਾਨੀ ਮਿੱਟ ਗਈ ਅੱਜ ਵਿੱਚ ਨਸ਼ਿਆਂ ਦੇ,
ਮਾਪਿਆਂ ਦੀਆਂ ਸੱਧਰਾਂ ਤੇ ਨਸ਼ਾ ਭਾਰੀ ਹੋਇਆ ਫਿਰੇ।

ਰੋਂਦੀ ਅੱਖ ਮਾਂ ਦੀ ਅੱਜ ਹਾਵੇ ਭਰਦੀ ਫਿਰੇ,
ਨਸ਼ਿਆਂ ਦੇ ਵੱਧਦੇ ਕਹਿਰ ਨੂੰ ਬਿਆਨ ਹੰਝੂਆਂ ‘ਚ ਕਰਦੀ ਫਿਰੇ।

ਅੱਜ ਛੱਪਦੀਆਂ ਨਿੱਤ ਨਸ਼ੇ ਦੀਆਂ ਅਖਬਾਰਾਂ ‘ਚ ਖਬਰਾਂ ਨੇ,
ਨਸ਼ੇ ਦੇ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਘਰ-ਘਰ ਖਬਰ ਉੱਡਦੀ ਫਿਰੇ।

ਮੱਤ ਤੇ ਪਿਆ ਪਰਦਾ ਕੈਸਾ ਏ ਨਸ਼ੇ ਦੇ ਜਨੂੰਨ ‘ਚ,
ਛੱਡਕੇ ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਨਸ਼ੇ ‘ਚ ਡੁੱਬਿਆ ਤੁਰਿਆ ਫਿਰੇ।

ਸੰਦੀਪ ਕੌਰ ਚੀਮਾ
ਜਲੰਧਰ।

Share Button

Leave a Reply

Your email address will not be published. Required fields are marked *