ਕਵਿਤਾ
ਕਵਿਤਾ
ਮੈਨੂੰ ਮੇਰੇ ਹੀ ਦੁੱਖਾਂ ‘ਚ ਅਪਣਾੳੁਂਦੇ ੲਿਹ ਰਿਸ਼ਤੇ।
ਪਤਾ ਨਹੀਂ ਕਿੳੁਂ ਦਿਲ ਮੇਰਾ ਦੁੱਖਾੳੁਂਦੇ ੲਿਹ ਰਿਸ਼ਤੇ।
ਕਿਹੋ ਜਿਹੇ ਨੇ,,
ਅਾਪਣਿਅਾਂ ਦੇ ਅਾਪਣਿਅਾਂ ਤੌਂ ਮੂੰਹ ਫਿਰਾੳੁਂਦੇ ੲਿਹ ਰਿਸ਼ਤੇ,,
ਹੁਣ ਸਮਝ ਨਾ ਅਾਵੇ ਕਿ ਵਿਸ਼ਵਾਸ਼ ਕਰਾਂ ਕਿਸ ਤੇ?
ਮੈਨੂੰ ਛੱਡ ਮੇਰੇ ਦਿਲ ਦੇ ਦਰਦਾਂ ਨੂੰ ਚਾਹੁੰਦੇ ੲਿਹ ਰਿਸ਼ਤੇ।
ਮੇਰੀ ਖ਼ੁਸ਼ੀਅਾਂ ਨੂੰ ਜੜ੍ਹੋ ਹੀ ਮਾਰ ਮੁਕਾੳੁਂਦੇ ੲਿਹ ਰਿਸ਼ਤੇ।
ਮੇਰੇ ਅੰਦਰੋ ਭਾਲ ਦਰਦਾਂ ਨੂੰ ਜਗਾੳੁਂਦੇ ੲਿਹ ਰਿਸ਼ਤੇ।
ਕਿੳੁਂ ਮੇਰੀਅਾਂ ਪੀੜਾਂ ‘ਤੇ ਖੁਦ ਨੂੰ ੲਿੰਨਾ ਹਸਾੳੁਂਦੇ ੲਿਹ ਰਿਸ਼ਤੇ।
ਓ ਰੱਬਾ ,ਖ਼ਬਰੇ ਮੇਰੇ ਤੋਂ ਕੀ ਚਾਹੁੰਦੇ ੲਿਹ ਰਿਸ਼ਤੇ,
ਜੋ ੲਿਸ ਕਦਰ ਮੈਨੂੰ ਤੜਫ਼ਾੳੁਂਦੇ ਤੇ
ਜਿੳੁਂਦੇ ਜੀਅ ਮਾਰ ਮੁਕਾੳੁਂਦੇ ੲਿਹ ਰਿਸ਼ਤੇ।
ਜੱਸ ਜਸਕਰਨ
ਡਾੲੀਟ ਹੁਸ਼ਿਅਾਰਪੁਰ