ਕਵਿਤਾ

ss1

ਕਵਿਤਾ

ਸਭ ਕੁਝ ਬਦਲ ਗਿਆ ਏ ਜਮਾਨੇ ਵਿੱਚ।
ਆਉਦਾ ਨਹੀ ਕੁਝ ਹੁਣ ਚਾਰ ਆਨੇ ਞਿੱਚ।

ਐਨੀ ਮਾਸੂਮੀਅਤ ਨਾਲ ਗੱਲ ਕਰਨ ਲੋਕੀ
ਫਰਕ ਦਿੱਸੇ ਨਾ ਵਾਦੇ ਤੇ ਬਹਾਨੇ ਵਿੱਚ।

ਨਵੇਂ ਨਸ਼ਿਆਂ ਦਾ ਹੜ ਜਿਹਾ ਆ ਗਿਐ
ਹੁੰਦੀ ਸੀ ਬਸ ਪਹਿਲਾਂ ਸ਼ਰਾਬ ਪੈਮਾਨੇ ਵਿੱਚ।

ਅੰਨਾ ਹੋਇਆ ਆਦਮੀ ਪੈਸੇ ਦੀ ਦੌੜ ਵਿੱਚ
ਮਾਰਦਾ ਏ ਦੋ ਬਸ ਇਕ ਨਿਸ਼ਾਨੇ ਵਿੱਚ।

ਹੰਭ ਗਈ ਮੈਂ ਮੱਤਾਂ ਦੇ ਕੇ ਇਹਨਾਂ ਨੂੰ
ਪੈਂਦੀ ਨਹੀ ਹੈ ਇਕ ਵੀ ਗੱਲ ਖਾਨੇ ਵਿੱਚ।

ਸੁਰਿੰਦਰ ਕੌਰ

Share Button

Leave a Reply

Your email address will not be published. Required fields are marked *