ਕਵਿਤਾ

ss1

ਕਵਿਤਾ

ਨਹਿਰਾਂ ਵੰਡੀਆ ਨਦੀਆਂ ਵੰਡੀਆਂ
ਵੰਡੇ ਯਾਰ ਪਿਆਰੇ ,
ਭੈਣਾ ਨਾਲੋਂ ਭਾਈ ਵਿੱਛੜੇ
ਮਾਵਾਂ ਨਾਲੋਂ ਪੁੱਤਰ ਪਿਆਰੇ ,
ਹਿੰਦੂ ਵੰਡੇ ਸਿੱਖ ਤੂੰ ਵੰਡੇ
ਵੰਡੇ ਮੁਸਲਿਮ ਭਾਈਚਾਰੇ ,
ਵਾਹ ਨੀ 47 ਏ ਕੀਤੇ ਬੜੇ ਤੂੰ ਕਾਰੇ ।

ਦਿੱਲੀ ਵੰਡਿਆ ਲਾਹੌਰ ਤੂੰ ਵੰਡਿਆ
ਤੂੰ ਵੰਡੇ ਤਖ਼ਤ ਹਜਾਰੇ ,
ਬੋਲੀ ਵੰਡੀ ਲਿਬਾਸ ਤੂੰ ਵੰਡਿਆ
ਤੇ ਵੰਡੇ ਧਰਮ ਸਥਾਨ ਸਾਰੇ ,
ਇਕ ਮੈਨੂੰ ਵੰਡਿਆ ਇਕ ਉਹਨੂੰ ਵੰਡਿਆ
ਵੰਡੇ ਸੱਜਣ ਪਿਆਰੇ ,
ਵਾਹ ਨੀ 47 ਏ ਕੀਤੇ ਬੜੇ ਤੂੰ ਕਾਰੇ ।

ਗੁਰਪ੍ਰੀਤ ਝੁਨੀਰ
9779895719

Share Button

Leave a Reply

Your email address will not be published. Required fields are marked *