ਕਵਿਤਾ

ss1

ਕਵਿਤਾ

ਰੱਬ ਡਾਡਾ ਕਿ ਇਹ ਰੰਗ ਵਟਉਤਣ ਲੱਗਾ
ਮੌਤ ਦੇ ਮੁਡ਼ ਮੁਡ਼ ਦਰਸ਼ ਕਰਵਾਉਣ ਲੱਗਾ
ਮੌਤ ਵੱਲ ਆਵਂਦੀ ਜੱਦ ਕਰੀਬ ਦੇਖੀ
ਭੁੱਬਾਂ ਮਾਰ ਮਾਰ ਕੇ ਮੈਂ ਕਰਲਾਉਣ ਲੱਗਾ
ਮੈਂ ਮਰ ਜਾਣਾ ਕਹਿਣ ਨੂੰ ਬੜਾ ਸਾਉਖਾ,
ਜੱਦ ਮੌਤ ਆਈ ਤੇ ਤੇਜੀ ਘਬਰਾਉਣ ਲੱਗਾ
===================
ਤੈਨੂੰ ਮੌਤ ਕੁਲਹਿਣੀ ਨੇ ਆਣ ਸੁਲਾ ਦੇਣਾ
ਤੇਰਿਆਂ ਆਪਨਿਆ ਤੈਨੂੰ ਨਿਹਲਾ ਦੇਣਾ
ਤੈਨੂੰ ਨੂੰ ਚਿੱਟੇ ਕੱਫਨ ਨੇ ਝੱਟ ਲੁਕਾ ਦੇਣਾ
ਤੂੰ ਜਿਸ ਦੇਹ ਨੂੰ ਪਾਲਦਾ ਰਿਹਾ ‘ ਤੇਜੀ ‘
ਉਹਨੂੰ ਝੱਟ ਸਾੜ ਕੇ ਰਾਖ ਮਿਲਾ ਦੇਣਾ
===================
ਇੱਕਲਾ ਪੁੱਤ ਜਹਾਨੋ ਤੁਰ ਗਿਆ ਏ ,
ਵਾਂਗ ਝੱਲਿਆਂ ਅੰਮੀ ਨੇ ਬੜਾ ਰਉਣਾ
ਤੇਰੇ ਬਾਂਝ ਸਾਈਆਂ ਹੁਣ ਕੌਣ ਮੇਰਾ ,
ਸੁਦੈਨ ਬਣ ਛੋਰ ਪਤਨੀ ਤੇ ਬੜਾ ਪਾਉਣਾ
ਵਿੱਚ ਬੁੱਢਾਪੇ ਜੱਦ ਬਾਪ ਦਾ ਲੱਕ ਟੁੱਟੂ
ਜਵਾਨ ਪੁੱਤ ਦੀ ਅਰਥੀ ਬਾਪ ਕਿਵੇਂ ਚੁੱਕੂ
ਮਾਪਿਆਂ ਦਾ ਸਹਾਰਾ ਤੁਰ ਗਿਆ ‘ਤੇਜੀ’
ਬੇ ਸਹਾਰਿਆਂ ਨੂੰ ਪੁੱਤਾ ਹੁਣ ਕੌਣ ਪੁੱਛੂ

“ਤੇਜੀ ” ਨਾਚੀਜ਼

Share Button

Leave a Reply

Your email address will not be published. Required fields are marked *