ਕਵਿਤਾ

ਕਵਿਤਾ

ਮੇਰੇ ਖੇਤਾਂ ਵਿੱਚ ਹੁਣ ਸੋਨਾ ਨਹੀਂ
ਕੈਂਸਰ ਉੱਗਦਾ ਹੈ
ਹਰ ਸਾਲ ਵਧਾ ਦਿੰਦਾ ਇਸਦਾ ਝਾੜ
ਮਿੱਠਾ ਜ਼ਹਿਰ ਯੂਰੀਆ
ਹੁਣ ਨਹੀਂ ਜੰਮਦੇ
ਸਾਡੀਆਂ ਸਵਾਣੀਆਂ ਦੇ ਘਰ
ਰੁਸਤਮੇਂ ਹਿੰਦ
ਹੁਣ ਤਾਂ ਨਸਾਰੂ ਜੰਮਦੇ ਨੇ
ਦੋ ਦੋ ਕਿਲੋ ਗੁੜ ਖਾਣ ਵਾਲਿਆ
ਦੀ ਅੰਸ
ਹੁਣ ਚਾਹ ਵੀ ਸ਼ੂਗਰ ਫਰੀ ਪੀਂਦੀ ਹੈ
ਹੁਣ ਸਾਡੇ ਟਿਊਬਵੈੱਲ ਵਿੱਚੋਂ
ਸਰਬਤ ਨਹੀ ਸਿਰਕਾ ਆਉਂਦਾ ਹੈ।
ਹੁਣ ਸਾਡੀਆਂ ਨਸਾਂ ਵਿੱਚ
ਚੱਕਰ ਲਾਉਂਦਾ ਹੈ
ਮੋਨੋਕ੍ਰੋਟੋਫਾਸ ਦਾ ਜਹਿਰ
ਮੁਗਧਰ ਚੱਕਣ ਵਾਲੇ
ਹੁਣ ਡਰਦੇ ਨੇ ਆਪਣੇ ਹੀ ਭਾਰ ਤੋ
ਹੁਣ ਮੇਰਿਆਂ ਪਿੰਡਾ ਵਿੱਚ ਰੱਬ ਨਹੀਂ
ਰਾਜਨੀਤੀ ਵਸਦੀ ਹੈ।
ਹੁਣ ਜਮੀਨ ਜੱਟ ਦੀ ਮਾਂ ਨਹੀ ਰਹੀ
ਰਖੇਲ ਬਣ ਗਈ ਹੈ
ਇੱਕ ਹਰੀ ਕ੍ਰਾਂਤੀ ਨੇ
ਸਾਡੇ ਮੂੰਹ ਸਦਾ ਲਈ
ਕਾਲੇ ਪੀਲੇ ਕਰ ਦਿੱਤੇ ਨੇ।

ਦੇਵ ਕੁਰਾਈਵਾਲਾ
9417343452
Share Button

Leave a Reply

Your email address will not be published. Required fields are marked *

%d bloggers like this: