ਕਵਿਤਾ

ss1

ਕਵਿਤਾ

ਅਸਮਾਨ ਦੀ ਹਿੱਕ ਵਿੱਚ ਚੀਸ ਉੱਠੀ,
ਮੀਂਹ ਬਣ ਕੇ ਬੱਦਲਾਂ ਚੋਂ ਨੀਰ ਵਗਿਆ!!
ਗੰਗੂ ਪਾਪੀਆ ਨਮਕ ਹਰਾਮ ਕੀਤਾ,
ਚੰਦ ਸਿਕਿਆਂ ਤੇਰਾ ਜਮੀਰ ਠਗਿਆ!!
ਲੱਖ ਲਾਹਨਤਾਂ ਤੇਰੇ ਜਿਹੇ ਚਾਕਰਾਂ ਤੇ,
ਕੋਮਲ ਜਿੰਦਾਂ ਤੇ ਕਹਿਰ ਕਮਾਇਆ ਏ!!
ਮਾਤਾ ਜੀ ਵੀ ਤੈਨੂੰ ਸਮਝਾਈ ਜਾਵਣ,
ਮਾਇਆ ਅਕਲ ਤੇ ਪਰਦਾ ਪਾਇਆ ਏ!!
ਬਾਲ ਸੀ ਨਿਆਣੇ ਫਿਰ ਵੀ ਸਮਝ ਪੂਰੀ,
ਬਾਪ, ਦਾਦੇ ਦੀ ਇੱਜਤ ਬਚਾ ਗਏ ਨੇ!!
ਖੜੇ ਨੀਹਾਂ ਵਿੱਚ ਲਾਉਂਦੇ ਜਕਾਰੇ ਗੱਜ ਕੇ,
ਸਿੱਖੀ ਦਾ ਇਤਿਹਾਸ ਰਚਾ ਗਏ ਨੇ!!
ਧੰਨ ਮਾਤਾ ਗੁਜਰੀ ਹੱਥੀਂ ਤੋਰੇ ਪੋਤੇ,
ਆਖਰੀ ਵੰਸ਼ ਵੀ ਲੇਖੇ ਲਾ ਗਏ ਨੇ!!
ਗੁਰਾਂ ਵਾਰੇ ਸੀ ਪੁੱਤਰ ਸਾਡੀ ਖਾਤਿਰ,
ਸ਼ਹਾਦਤ ਅਸੀਂ ਗੁਰਾਂ ਦੀ ਭੁਲਾਈ ਜਾਂਦੇ ਹਾਂ
ਦੂਰ ਹੋਈ ਜਾਂਦੇ ਸਿੱਖੀ ਦੀਆਂ ਪੈੜਾਂ ਤੋਂ,
ਨਸ਼ੇ ਖਾਂਦੇ ਹਾਂ ਤੇ ਕੇਸ ਕਟਾਈ ਜਾਂਦੇ ਹਾਂ !!
ਅਸੀਂ ਕਿਹੜਾ ਘੱਟ ਹਾਂ ਗੰਗੂ ਠੱਗ ਨਾਲੋਂ,
ਨਾਮ ਨਿਸ਼ਾਨ ਨਹੀਂ ਕੋਈ ਵੀ ਸਿੱਖੀ ਵਾਲਾ….
PROUD TO BE SIKH ਲਿਖਾਈ ਜਾਂਦੇ ਹਾਂ !!
ਪਰਾਉਡ ਟੋ ਬੀ ਸਿੱਖ ਅਖਵਾਈ ਜਾਂਦੇ ਹਾਂ !!!!

ਸਰਬਜੀਤ ਕੌਰ
ਹਾਜੀਪੁਰ
ਸ਼ਾਹਕੋਟ

Share Button

Leave a Reply

Your email address will not be published. Required fields are marked *