ਕਵਿਤਾ

ਕਵਿਤਾ

ਥੱਕ ਗਏ ਹਾਂ ਚੱਲਦੇ ਚੱਲਦੇ,
ਤੇ ਮੁਸ਼ਕਿਲਾ ਨਾਲ ਪੱਲਾ ਖਹਿ ਗਿਆਂ
ਪਰਤਨ ਲੱਗੇ ਸੀ ਅੱਧਵਿਚਕਾਰੋ,
ਤੇ ਸੁਣਿਆ ਥੋੜਾ ਈ ਏ ਸਫਰ ਰਹਿ ਗਿਆ
ਇਹ ਸੁਣ ਡਿੱਗੀ ਹੋਈ ਮੈਂ ਫੇਰ ਤੁਰੀ,
ਤੇ ਹੌਂਸਲਾ ਵੀ ਹੋ ਦੁਗਣਾ ਅੱਗਲੀ ਵਾਟ ਨੂੰ ਪੈ ਗਿਆ,
ਕਿਉਂਕਿ ਥੋੜਾ ਈ ਏ ਸਫਰ ਰਹਿ ਗਿਆ
ਇਕ ਮੁਸਾਫਿਰ ਦੀ ਜਿੰਦੜੀ ਕੋਈ ਕਿ ਜਾਣੇ,
ਜੋ ਬਸ ਮੋੜਾਂ ਨੂੰ ਈ ਗਿਣਦਾ ਰਹਿ ਗਿਆ
ਕਿ ਚੱਲ ਥੋੜਾ ਈ ਏ ਸਫਰ ਰਹਿ ਗਿਆ
ਮੰਜਿਲ ਮਿਲਣੀ ਵੀ ਏ ਕਿ ਨਹੀਂ ਇਹ ਪਤਾ ਨਹੀਂ,
ਪਰ ਪੱਲ੍ਹੇ ਸਬਰਾ ਵਾਲਾ ਗਹਿਣਾ ਪੈ ਗਿਆ
ਇਹ ਸੋਚ ਕੇ ਚੱਲੀ ਜਾਦੇਂ ਆ,
ਕਿ ਹੁਣ ਥੋੜਾ ਈ ਏ ਸਫਰ ਰਹਿ ਗਿਆ

ਕੋਮਲਪੀਤ ਕੌਰ
ਰਈਆ (ਅੰਮਿਤਸਰ)
ਫੋਨ ਨੰ: 8194960168

Share Button

Leave a Reply

Your email address will not be published. Required fields are marked *

%d bloggers like this: