ਕਵਿਤਾ

ss1

ਕਵਿਤਾ

ਤੂੰ ਕਹਿਨਾਂ ਏ ਠੀਕ ਕਰ
ਠੀਕ ਤਾਂ ਕੁਝ ਵੀ ਨਹੀਂ
ਸ਼ਬਦਾਂ ਨੇ ਪੀਤਾ ਏ
ਤਾਜਾ ਤਾਜਾ ਖ਼ੂਨ
ਤੇ ਕਵਿਤਾ ਸੁੱਤੀ ਪਈ ਏ
ਨੀਮ ਬੇਹੋਸ਼ੀ ਦੀ ਹਾਲਤ ਵਿਚ –
ਵਹਿਸ਼ੀ ਜਿਹਾ ਚਾਅ ਏ ਹਵਾਵਾਂ ਨੂੰ
ਬੋਟੀਆਂ ਨੋਚ ਰਹੇ ਨੇ
ਮਾਨਵਤਾ ਦੇ ਪੁੱਤਲੇ
ਤਾਂਡਵ ਕਰ ਰਹੀ ਏ ਮੌਤ
ਮਨੁੱਖੀ ਦਿਮਾਗਾਂ ਵਿਚ –
ਵਿਕਾਊ ਨੇ ਮੁੱਲਾਂ ਕਾਜੀ
ਪੰਡਿਤਾਂ ਦਾ ਲਕਵੇ ਮਾਰਿਆ ਈਮਾਨ
ਵੇਖਦੇ ਵੇਖਦੇ ਹੀ,
ਮਰਦੀ ਜਾ ਰਹੀ ਇਨਸਾਨੀਅਤ
ਨਾ ਕੋਈ ਵੈਦ, ਨਾ ਹਕੀਮ
ਸਭ ਨੂੰ ਆ ਗਈ ਖੁਦਗਰਜੀ ਦੀ ਨੀਂਦਰ –
ਲਗਦਾ ਹੁਣ ਮੇਰੀ ਕਵਿਤਾ ਹੀ
ਹੰਢਾਵੇਗੀ ਸਿਰ ਚੜ੍ਹਿਆ ਪਾਪ
ਹੋਣੀ ਖੜ੍ਹੀ ਏ ਤਿਆਰ,
ਮੇਰੀ ਕਵਿਤਾ ਦਾ ਮਰਸੀਆ ਪੜ੍ਹਨ ਲਈ
ਹੁਣ ਤੂੰ ਹੀ ਦੱਸ ਜਰਾ
ਕਿ ਠੀਕ ਕੀ ਕੀ ਕਰਾਂ ?
ਠੀਕ ਤਾਂ ਕੁਝ ਵੀ ਨਹੀਂ !

ਰਿਤੂ ਵਾਸੂਦੇਵ

Share Button

Leave a Reply

Your email address will not be published. Required fields are marked *