ਕਵਿਤਾ : ਕੁੜੀ ਦੇ ਬੋਲ

ss1

ਕਵਿਤਾ : ਕੁੜੀ ਦੇ ਬੋਲ

ਤੂੰ ਆਇਆ ਏਂ ਆਖੇ, ਮੈਨੂੰ ਲਾਵਣ ਲਈ
ਲਾਵਣ ਲਈ ਜਾਂ ਦਿਲ ਵੇ ਦੱਸ, ਪਰਚਾਵਣ ਲਈ?
ਤੂੰ ਜਿਹੜੇ ਪੈਂਡੇ ਫਿਰਦਾ, ਮੈਨੂੰ ਪਾਵਣ ਲਈ
ਮੇਰੀ ਅੰਮੀ ਨੇ ਨਾ ਜਣਿਆ, ਖੇਹ ਕਰਾਵਣ ਲਈ

ਮੇਰੇ ਬਾਪੂ ਨੂੰ ਮਾਣ ਬੜਾ, ਜੋ ਖੇਤੀ ਕਰਦਾ ਏ
ਫੀਸ ਕਾਲਜ ਦੀ ਢਿੱਡ ਬੰਨ, ਜੋ ਭਰਦਾ ਏ
ਆਪਣੀ ਸੁੱਧ ਨਾ ਲੈਵੇ, ਹਰਜੇ ਜਰਦਾ ਏ
ਮੈਂ ਲਾਂਭਾ ਨੀ ਖੱਟਣਾ, ਜਿੱਥੋਂ ਡਰਦਾ ਏ

ਮੇਰੀ ਅੰਮੀ ਨੂੰ ਲਹੂ ਦੇ ਹੰਝੂ, ਨਾ ਰੁਲਾ ਸਕਦੀ
ਮੈਨੂੰ ਖੁੱਲ ਆਜ਼ਾਦੀ ਦਿੱਤੀ, ਨਾ ਭੁਲਾ ਸਕਦੀ
ਕਾਲਖ ਮਾਪਿਆਂ ਦੇ ਮੱਥੇ, ਨਾ ਲਾ ਸਕਦੀ
ਮੇਰੇ ਵੀਰੇ ਦਾ ਸਿਰ ਉੱਚਾ, ਨਾ ਝੁਕਾ ਸਕਦੀ

ਜੱਗ ਹਬਸ਼ ਦਾ ਪੁਜਾਰੀ, ਸਭ ਜਾਣ ਦੀ ਆਂ
ਕਿੰਨੀਆਂ ਰੁਲਦੀਆਂ ਫਿਰਣ, ਮੇਰੇ ਹਾਣ ਦੀਆਂ
ਮਾਪਿਆਂ ਤੋਂ ਟੁੱਟਿਆਂ ਕੇਰਾਂ, ਪਛਤਾਵੇ ਖਾਣ ਗੀਆਂ
ਮਾਪਿਆਂ ਦੇ ਸਿਰਤੇ ਧੀਆਂ, ਮੌਜਾਂ ਮਾਣ ਦੀਆਂ

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲਾ ਸੰਗਰੂਰ (ਪੰਜਾਬ) 92560-66000

Share Button

Leave a Reply

Your email address will not be published. Required fields are marked *