ਕਵਰੇਜ ਕਰ ਰਹੇ ਪੱਤਰਕਾਰ ਨਾਲ ਲੋਪੋਕੇ ਦੇ ਮੀਡੀਆ ਸਲਾਹਕਾਰ ਨੇ ਕੀਤੀ ਬਦਸਲੂਕੀ

ss1

ਕਵਰੇਜ ਕਰ ਰਹੇ ਪੱਤਰਕਾਰ ਨਾਲ ਲੋਪੋਕੇ ਦੇ ਮੀਡੀਆ ਸਲਾਹਕਾਰ ਨੇ ਕੀਤੀ ਬਦਸਲੂਕੀ

ਚੋਗਾਵਾ/ਲੋਪੋਕੇ 28 ਸਤੰਬਰ(ਸ਼ਿਵ ਕੁਮਾਰ) -ਜਥੇ ਲੋਪੋਕੇ ਨਾਲ ਲੋਕਾਂ ਵੱਲੋਂ ਮਾੜੀ ਕਣਕ ਦਿਖਾਉਣ ਦੀ ਕਰਵੇਜ ਕਰ ਰਹੇ ਪੱਤਰਕਾਰ ਤੇ ਲੋਪੋਕੇ ਦੇ ਮੀਡੀਆ ਸਹਾਲਕਾਰ ਕਹਾਉਣ ਵਾਲੇ ਪ੍ਰੋ: ਸ਼ੇਰ ਸਿੰਘ ਚੈਨਪੁਰ ਨੇ ਪੁਲਸ ਪ੍ਰਸ਼ਾਸ਼ਨ ਅਤੇ ਜਥੇਦਾਰ ਲੋਪੋਕੇ ਦੀ ਮੋਜੂਦਗੀ ਵਿਚ ਪੱਤਰਕਾਰ ਤੋਂ ਮੋਬਾਇਲ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰ ਨਾਲ ਹੱਥੋਪਈ ਹੋਇਆ ਜਿਸ ਦੌਰਾਨ ਪੱਤਰਕਾਰ ਮੋਬਾਇਲ ਵੀ ਟੁੱਟ ਗਿਆ।ਜਥੇ ਲੋਪੋਕੇ ਵੀ ਕਾਫੀ ਖਫਾ ਨਜ਼ਰ ਆਏ ਅਤੇ ਬਾਦ ਵਿਚ ਲੋਪੋਕੇ ਦੇ ਕਹਿਣ ਤੇ ਉਸਨੇ ਪੱਤਰਕਾਰ ਦਾ ਮੋਬਾਇਲ ਛੱਡਿਆ।ਜਥੇ ਲੋਪੋਕੇ ਨੂੰ ਉਨਾਂ ਦੇ ਮੀਡੀਆਂ ਸਲਾਹਕਾਰ ਵੱਲੋਂ ਕੀਤੀ ਪੱਤਰਕਾਰ ਨਾਲ ਬਦਸਲੂਕੀ ਬਾਰੇ ਪੁਛਣ ਤੇ ਉਨਾਂ ਕਿਹਾ ਕਿ ਉਹ ਆਪੇ ਬਣਿਆ ਮੀਡੀਆ ਸਹਾਲਕਾਰ ਹੈ ਮੈਂ ਉਸ ਨੂੰ ਕੋਈ ਅਹੁੱਦਾ ਨਹੀ ਦਿੱਤਾ। ਹਾਂ ਨਾਲ ਉਹ ਮੇਰੇ ਜਰੂਰ ਆਇਆ ਸੀ।ਇਸ ਮਾਮਲੇ ਸੰਬੰਧੀ ਚੰਡੀਗੜ ਪੰਜਾਬ ਜਰਨਲਿਸਟ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਰੜੇ ਸ਼ਬਦਾਂ ਨਾਲ ਨਿਖੇਧੀ ਕੀਤੀ ਤੇ ਕਿਹਾ ਕਿ ਪੱਤਰਕਾਰ ਭਾਈਚਾਰੇ ਨਾਲ ਕਿਸੇ ਕਿਸਮ ਦੀ ਕੋਈ ਵਿਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਨਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਅਕਾਲੀ ਮੀਡੀਆ ਇੰਚਾਰਜ ਤੇ ਤਰੁੰਤ ਬਣਦੀ ਕਾਰਵਾਈ ਨਾਂ ਕੀਤੀ ਤਾਂ ਪੱਤਰਕਾਰ ਭਾਈਚਾਰੇ ਇਸ ਮਾਮਲੇ ਦਾ ਸਖਤ ਐਕਸ਼ਨ ਲਵੇਗਾ।

Share Button

Leave a Reply

Your email address will not be published. Required fields are marked *