ਕਲ ਕਰਨਗੇ ਹਨੀ ਸਿੰਘ ਧਮਾਕਾ, ਉਡੀਕਾਂ ਖ਼ਤਮ

ss1

ਕਲ ਕਰਨਗੇ ਹਨੀ ਸਿੰਘ ਧਮਾਕਾ, ਉਡੀਕਾਂ ਖ਼ਤਮ

ਯੋ-ਯੋ ਹਨੀ ਸਿੰਘ ਦੇ ਫੈਂਸ ਲਈ ਵੱਡੀ ਖਬਰ ਹੈ। ਕਾਫੀ ਦੇਰ ਬਾਅਦ ਹਨੀ ਸਿੰਘ ਆਪਣੇ ਫੈਂਸ ਲਈ ਇਕ ਵੱਡਾ ਧਮਾਕਾ ਕਰਨ ਜਾ ਰਹੇ ਹਨ। ਹਨੀ ਸਿੰਘ ਨੇ ਆਪਣੇ ਟਵਿਟਰ ’ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ‘ਹੋਰ ਉਡੀਕ ਕਰਨ ਦੀ ਲੋੜ ਨਹੀਂ ਹੈ ਕੱਲ ਤੁਹਾਨੂੰ ਬਹੁਤ ਵੱਡੀ ਖਬਰ ਮਿਲੇਗੀ, ਜਿਸ ਨਾਲ ਤੁਸੀਂ ਸਭ ਖੁਸ਼ ਹੋ ਜਾਓਗੇ, ਤੁਹਾਡਾ ਪਿਆਰਾ ਯੋ-ਯੋ।’ ਖਬਰਾਂ ਆ ਰਹੀਆਂ ਹਨ ਕਿ ਯੋ-ਯੋ ਹਨੀ ਸਿੰਘ ਨਵੇਂ ਸਾਲ ਤੋਂ ਪਹਿਲਾਂ ਹੀ ਆਪਣੇ ਫੈਂਸ ਲਈ ਤੋਹਫਾ ਲੈ ਕੇ ਆ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਨਵੇਂ ਗੀਤ ਪੇਸ਼ ਕਰਨ ਜਾ ਰਹੇ ਹਨ, ਜਿਸ ਦੀ ਸਰੋਤਿਆਂ ਨੂੰ ਕਾਫੀ ਉਡੀਕ ਸੀ।
ਬੀਤੇ ਦਿਨੀਂ ਹਨੀ ਸਿੰਘ ਨੇ ਟਵਿਟਰ ’ਤੇ ਇਕ ਟਵੀਟ ਕਰਕੇ ਫੈਂਸ ’ਚ ਤੜਥੱਲੀ ਮਚਾ ਦਿੱਤੀ ਸੀ।
ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਆਪਣਾ ਨਵਾਂ ਗੀਤ ਬਣਾਉਣ ਲਈ ਦਿਨ ‘ਚ ਲਗਭਗ 12 ਘੰਟੇ ਦਾ ਸਮਾਂ ਸਟੂਡੀਓ ‘ਚ ਬਤੀਤ ਕਰ ਰਹੇ ਹਨ ਤੇ ਆਪਣੀ ਵਾਪਸੀ ‘ਚ ਕੋਈ ਕਸਰ ਨਹੀਂ ਛੱਡ ਰਹੇ। ਯੋ ਯੋ ਹਨੀ ਸਿੰਘ ਭਾਰਤੀ ਸੰਗੀਤ ਜਗਤ ‘ਚ ਇਕ ਟਰੈਂਡ ਸੈਟਰ ਰਹੇ ਹਨ ਤੇ ਸੁਪਰਹਿੱਟ ਧੁਨਾਂ ਨਾਲ ਜਲਦੀ ਵਾਪਸੀ ਕਰਨ ਲਈ ਤਿਆਰ ਹਨ।

Share Button

Leave a Reply

Your email address will not be published. Required fields are marked *