ਕਲੱਸਟਰ ਪੱਧਰੀ ਖੇਡਾਂ ਵਿੱਚ ਜੰਗੀਆਣਾ ਦੇ ਬੱਚਿਆਂ ਦੀ ਝੰਡੀ

ss1

ਕਲੱਸਟਰ ਪੱਧਰੀ ਖੇਡਾਂ ਵਿੱਚ ਜੰਗੀਆਣਾ ਦੇ ਬੱਚਿਆਂ ਦੀ ਝੰਡੀ

vikrant-bansal-2ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਕਲੱਸਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਦੌੜ ਕੁੜੀਆਂ ਵਿਖੇ ਸੈਂਟਰ ਇੰਚਾਰਜ਼ ਮੈਡਮ ਰਿਤੂ ਬਾਲਾ ਤੇ ਵਿਸ਼ਾਲ ਉੱਪਲ ਦੀ ਯੋਗ ਅਗਵਾਈ ਵਿੱਚ ਕਰਵਾਈਆਂ ਗਈਆਂ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਇੰਚਾਰਜ਼ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਿੱਚ ਖੋ-ਖੋ ਲੜਕੇ ਤੇ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕਬੱਡੀ ਨੈਸ਼ਨਲ ਵਿੱਚ ਵੀ ਲੜਕੇ ਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਤੇ ਰਾਜਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਨਵਜੋਤ ਕੌਰ ਨੇ ਪਹਿਲਾ, 200 ਮੀਟਰ ਵਿੱਚ ਸੁਖਪ੍ਰੀਤ ਕੌਰ ਨੇ ਪਹਿਲਾ ਤੇ ਲਖਵੀਰ ਸਿੰਘ ਨੇ ਦੂਜਾ, 400 ਮੀਟਰ ਵਿੱਚ ਕੁਲਵੰਤ ਸਿੰਘ ਤੇ ਰਾਜਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿੱਚ ਕਰਨਵੀਰ ਕੌਰ ਨੇ ਦੂਜਾ ਤੇ ਰਿਲੇਅ ਦੌੜ ਵਿੱਚ ਲੜਕਿਆਂ ਤੇ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸੀ ਟੱਪਣ ਵਿੱਚ ਜੀਵਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਜਿਮਨਾਸਟਿਕ ਵਿੱਚ ਵੀ ਸਕੂਲ ਦੀ ਟੀਮ ਅੱਵਲ ਰਹੀ। ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਮੂਹ ਸਟਾਫ ਵਧਾਈ ਦਾ ਪਾਤਰ ਹੈ। ਇਸ ਮੌਕੇ ਪ੍ਰਬੰਧਕਾਂ ਦੁਆਰਾ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਾਜਨ ਗੁਪਤਾ, ਜਤਿੰਦਰ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ ਤੇ ਇੰਦਰਜੀਤ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *