ਕਲੱਸਟਰ ਪ੍ਰਇਮਰੀ ਖੇਡਾ ਹੋਈਆ ਸਮਾਪਤ
ਕਲੱਸਟਰ ਪ੍ਰਇਮਰੀ ਖੇਡਾ ਹੋਈਆ ਸਮਾਪਤ
ਬਰੇਟਾ (ਅਸ਼ੋਕ ਜੋਨੀ) ਪ੍ਰਇਮਰੀ ਪੱਧਰ ਦੀਆ ਤਿੰਨ ਰੋਜਾ ਖੇਡਾ ਕਲੱਸਟਰ ਦਿਆਲਪੁਰਾ ਵਿਖੇ ਸਫਲਤਾਪੂਰਵਕ ਸਮਾਪਤ ਹੋ ਗਈਆ ਹਨ ਜਿਸ ਵਿੱਚ ਕਲੱਸਟਰ ਦੇ 14 ਸਕੂਲਾ ਨੇ ਭਾਗ ਲਿਆ ਇਹ ਜਾਣਕਾਰੀ ਦਿੰਦਿਆ ਸੈਟਰ ਹੈਡ ਸ਼੍ਰੀ ਮਤੀ ਸਰੋਜ ਬਾਲਾ ਨੇ ਦੱਸਿਆ ਕਿ ਇਹਨਾ ਖੇਡਾ ਦੇ ਸੁਰੂਆਤ ਗ੍ਰਾਮ ਪੰਚਾਇਤ ਤੇ ਮਨੇਜਮੈਟ ਨੇ ਕੀਤੀ ਖੇਡਾ ਵਿੱਚ ਦਿਆਲਪੁਰਾ ਸਕੂਲ ਦੇ 75 ਬੱਚਿਆ ਨੇ ਵੱਖੁਵੱਖ ਖੇਡਾ ਵਿੱਚ ਹਿੱਸਾ ਲਿਆ ਤੇ 43 ਬੱਚੇ ਫਸਟ ਅਤੇ 22 ਬੱਚੇ ਸੇਕਿੰਡ ਸਥਾਨ ਪ੍ਰਾਪਤ ਕੀਤੇ ਸਰਪੰਚ ਭਾਗੋ ਨੇ ਟੀਮ ਦੇ ਕੋਚ ਕੁਲਵਿੰਦਰ ਸਿੰਘ ਚੌਹਾਨ ਅਤੇ ਮਾਸਟਰ ਰੋਹਿਤਦਾ ਦਿਲੋ ਧੰਨਵਾਦ ਕੀਤਾ ਉਹਨਾ ਦੱਸਿਆ ਕਿ ਪਿੰਡ ਵਿੱਚ ਦੋ ਮਹੀਨੇ ਤੋ ਖੇਡਾ ਦਾ ਕੈਪ ਲਗਾਇਆ ਹੋਇਆ ਸੀ ਜਿਸ ਕਰਕੇ ਦਿਆਲਪੁਰਾ ਸਕੂਲ ਦੇ ਬੱਚਿਆ ਨੇ ਵੱਡੀਆ ਮੱਲਾ ਮਾਰੀਆ ਹਨ ਕੋਚ ਕੁਲਵਿੰਦਰ ਸਿੰਘ ਚੌਹਾਨ ਨਟ ਕਿਹਾ ਹੈ ਕਿ ਬੱਚੇ ਬਲਾਕ ਪੱਧਰੀ ਖੇਡਾ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨਗੇ ਇਨਾਮ ਵੰਡ ਸਮਾਰੋਹ ਵਿੱਚ ਸ਼੍ਰੀ ਅਵਤਾਰ ਸਿੰਘ ਵੀ.ਪੀ.ਓ ਹਾਜਰ ਰਹੇ|