ਕਲੱਬ ਪੈਂਥਰਜ਼ ਯੂਨੀਵਰਸ਼ਲ ਵੱਲੋਂ ਯੋਗਾ ਕੈਂਪ ਲਗਾਇਆ

ss1

ਕਲੱਬ ਪੈਂਥਰਜ਼ ਯੂਨੀਵਰਸ਼ਲ ਵੱਲੋਂ ਯੋਗਾ ਕੈਂਪ ਲਗਾਇਆ

4-18
ਰਾਮਪੁਰਾ ਫੂਲ 03 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਕਲੱਬ ਪੈਂਥਰਜ਼ ਯੂਨੀਵਰਸ਼ਲ ਰਜਿ: ਰਾਮਪੁਰਾ ਫੂਲ ਵੱਲੋਂ 7 ਦਿਨਾਂ ਯੋਗਾ ਕੈਂਪ ਸੁਭਾਸ਼ ਮੰਗਲਾ ਦੀ ਅਗਵਾਈ ਵਿੱਚ ਲਾਇਆ ਗਿਆ।ਜਿਸ ਵਿੱਚ ਪਤੰਜਲੀ ਯੋਗ ਦੇ ਯੋਗਾ ਨਿਰਦੇਸ਼ਕ ਸ੍ਰੀ ਅਨੀਸ਼ ਗਰਗ ਵੱਲੋਂ ਯੋਗਾ ਦਾ ਅਭਿਆਸ ਕਰਵਾਇਆ ਗਿਆ।ਇਸ ਮੌਕੇ ਤੇ ਪੈਥਰਜ਼ ਕਲੱਬ ਵੱਲੋਂ ਸਹਿਯੋਗੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਐਲਾਇਸ ਕਲੱਬ,ਫਰੈਡਜ਼ ਕਲੱਬ,ਆਰਟ ਆਫ ਲਿਵੀਗ,ਭਾਰਤੀਆ ਮਹਾਵੀਰ ਦਲ,ਸੇਵਾ ਭਾਰਤੀ,ਅਗਰਵਾਲ ਮਾਰਵਾੜੀ ਸੇਵਾ ਸੰਘ,ਰਾਮਗੜ੍ਹੀਆ ਵੈਲਫੇਅਰ ਸੋਸਾਇਟੀ,ਯੂਨਾਈਟਡ ਵੈਲਫੇਅਰ ਸੁਸਾਇਟੀ,ਹਲਵਾਈ ਯੂਨੀਅਨ,ਬਾਬਾ ਬੰਸੀ ਵਾਲੇ ਮਨੈਜਿਗ ਕਮੇਟੀ,ਸ੍ਰੀਮਤੀ ਮੀਨਾਕਸ਼ੀ ਬਾਸਲ,ਮਾਂ ਵੈਸਣੋ ਭਜਨ ਮੰਡਲੀ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ ਦਿੱਤੇ ਗਏ।ਇਸ ਮੌਕੇ ਕਲੱਬ ਦੇ ਚੈਅਰਮੇਨ ਅਤੇ ਨਗਰ ਕੌਸ਼ਲ ਦੇ ਪ੍ਰਧਾਨ ਸੁਨੀਲ ਬਿੱਟਾ ਨੇ ਕਲੱਬ ਦੀ ਟੀਮ ਦੀ ਪ੍ਰੰਸ਼ਸ਼ਾ ਕਰਦੇ ਹੋਏ ਕਿਹਾ ਕਿ ਯੋਗ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ।ਇਸ ਮੌਕੇ ਮਨਜਿੰਦਰ ਜੁਲਕਾ,ਮਾਸਟਰ ਰਾਮ ਕੁਮਾਰ,ਹਰਪਾਲ ਸਿੰਘ ਪਾਲਾ,ਬਲਵਿੰਦਰ ਗੋਇਲ,ਡਾ. ਫਕੀਰ ਚੰਦ ਬਾਸਲ,ਹਰਬੰਸ ਸਿੰਗਲਾ,ਰਾਜੀਵ ਗਰਗ,ਕਰਮਜੀਤ ਸਿੰਘ,ਅਨੀਲ ਸਰਾਫ,ਮਨੋਹਰ ਸਿੰਘ,ਰਾਧੇਸਿਆਮ ਗਰਗ,ਯਸ਼ਪਾਲ ਢੀਂਗਰਾ,ਸੁਭਾਸ਼ ਨੋਹਰਿਆ ਅਤੇ ਡਾ. ਅਜੈ ਹਾਜ਼ਰ ਸਨ।ਕਲੱਬ ਦੇ ਜਨਰਲ ਸਕੱਤਰ ਨਸੀਬ ਸਿੰਗਲਾ ਅਤੇ ਨਰੇਸ਼ ਗਰਗ ਨੋਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *