ਕਲੱਬ ਨੇ ਕਰਵਾਇਆ ਇਕ ਬਜੁਰਗ ਔਰਤ ਦੀਆਂ ਅੱਖਾਂ ਅਪ੍ਰੇਸ਼ਨ

ਕਲੱਬ ਨੇ ਕਰਵਾਇਆ ਇਕ ਬਜੁਰਗ ਔਰਤ ਦੀਆਂ ਅੱਖਾਂ ਅਪ੍ਰੇਸ਼ਨ

11-16ਪਟਿਆਲਾ, 11 ਅਗਸਤ (ਪ.ਪ.): ਸਮਾਜ ਸੇਵੀ ਸੰਸਥਾ ਸੋਨੀ ਬਲੱਡ ਡੋਨਰਜ਼ ਕਲੱਬ ਵਲੋਂ ਲੋੜਵੰਦ ਮਰੀਜਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਪ੍ਰੋਜੈਕਟ ਤਹਿਤ ਸਥਾਨਕ ਬਿਸ਼ਨ ਨਗਰ ਦੀ ਬਜੁਰਗ ਔਰਤ ਦੀਆਂ ਅੱਖਾਂ ਦਾ ਅਪ੍ਰੇਸ਼ਨ ਗਲੋਬਲ ਅੱਖਾਂ ਦਾ ਹਸਪਤਾਲ ਪਟਿਆਲਾ ਵਿਖੇ ਕਲੱਬ ਦੇ ਖਰਚੇ ਤੇ ਕਰਵਾਇਆ ਗਿਆ। ਕੱਲਬ ਦੇ ਪ੍ਰਧਾਨ ਅਮਰਜੀਤ ਸਿੰਘ ਬੱਠਲਾ ਨੇ ਦੱਸਿਆ ਕਿ ਇਹ ਬਜੁਰਗ ਔਰਤ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਵਿਚ ਬਿਲਕੁੱਲ ਅਸਮਰੱਥ ਸੀ। ਇਸ ਲਈ ਕਲੱਬ ਵਲੋਂ ਇਸ ਦੀਆਂ ਅੱਖਾਂ ਦਾ ਅਪ੍ਰੇਸ਼ਨ ਕਰਵਾਇਆ ਗਿਆ ਤਾਂ ਕਿ ਇਹ ਆਪਣੀ ਰਹਿੰਦੀ ਜਿੰਦਗੀ ਅਰਾਮ ਨਾਲ ਬਤੀਤ ਕਰ ਸਕੇ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਹਰ ਮਹੀਨੇ ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜ੍ਹਤ ਬੱਚਿਆਂ ਲਈ ਦਵਾਈਆਂ ਖ੍ਰੀਦਣ ਲਈ ਪਟਿਆਲਾ ਥੈਲਾਸੀਮੀਕ ਚਿਲਡਰਜ਼ ਵੈਲਫੇਅਰ ਐਸੋਸੀਏਸ਼ਨ ਨੂੰ 5000/- ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਜਰੂਰਤਮੰਦ ਅਜਿਹੇ ਮਰੀਜਾਂ ਨੂੰ ਜਿਨ੍ਹਾਂ ਨੂੰ ਹਮੇਸ਼ਾ ਲਈ ਦਵਾਈਆਂ ਦੀ ਜਰੂਰਤ ਹੈ, ਉਨ੍ਹਾਂ ਨੂੰ ਕਲੱਬ ਵਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: