ਕਲੇਰ ਸਕੂਲ ਵਿੱਚ ਨਰਸਰੀ ਤੋਂ ਪਹਿਲੀ ਕਲਾਸ ਤੱਕ ਸਲਾਨਾ ਖੇਡ ਪ੍ਰਤੀਯੋਗਤਾ ਕਰਵਾਈ ਗਈ

ਕਲੇਰ ਸਕੂਲ ਵਿੱਚ ਨਰਸਰੀ ਤੋਂ ਪਹਿਲੀ ਕਲਾਸ ਤੱਕ ਸਲਾਨਾ ਖੇਡ ਪ੍ਰਤੀਯੋਗਤਾ ਕਰਵਾਈ ਗਈ

1ਮੋਗਾ 3 ਦਸੰਬਰ (ਕੁਲਦੀਪ) ਦਸੰਬਰ ਦਿਨ ਸ਼ਨਿਚਰਵਾਰ ਨੰੁ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸਨਲ ਪਬਲਿਕ ਸਕੂਲ਼ ਸਮਾਧ ਭਾਈ (ਮੋਗਾ) ਵਿੱਚ ਸ਼ੇ੍ਰਣੀ ਨਰਸਰੀ ਤੋਂ ਪਹਿਲੀ ਤੱਕ ਦੀ ਸਲਾਨਾ ਖੇਡ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਮੱਲਾਂ ਮਾਰੀਆਂ। ਚੇਅਰਮੈਨ ਸ਼੍ਰ: ਕੁਲਵੰਤ ਸਿੰਘ ਮਲੂਕਾ,ਪ੍ਰਿੰਸੀਪਲ ਸੰਜੇ ਸਕਲਾਨੀ, ਕੋਆਰਡੀਨੇਟਰ ਮੈਡਮ ਨਵਜੋਤ ਕੌਰ ਅਤੇ ਸਮੂਹ ਸਟਾਫ ਨੇ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਹੌੰਸਲਾ ਅਫਜਾਈ ਕਰਦੇ ਹੋਏ ਜਿੱਤ ਪਾ੍ਰਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਬੋਲਦਿਆਂ ਸ੍ਰ: ਕੁਲਵੰਤ ਸਿੰਘ ਮਲੂਕਾ ਨੇ ਕਿਹਾ ਕਿ ਇਹ ਨਿੱਕੇ ਸਿਤਾਰੇ ਹੀ ਕੱਲ੍ਹ ਦਾ ਸੂਰਜ ਹਨ, ਜੋ ਕਿ ਆਉਣ ਵਾਲੇ ਸਮੇਂ ਨੂੰ ਰੋਸ਼ਨਾਉਣਗੇ। ਇਸ ਲਈ ਇਹਨਾਂ ਦੀ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜਰੂਰੀ ਹੈ ਅਤੇ ਇਹ ਖੇਡਾਂ ਇਸ ਪਾਸੇ ਵੱਲ ਪਹਿਲ ਕਦਮੀ ਹਨ।

Share Button

Leave a Reply

Your email address will not be published. Required fields are marked *

%d bloggers like this: