ਕਲੇਰ ਇਟਰਨੈਸ਼ਨਲ ਕਾਲਜ, ਸਮਾਧ ਭਾਈ ਵਿਖੇ ਹੋਵੇਗਾ ਮੋਗਾ ਫਿਰੋਜ਼ਪੁਰ ਜ਼ੋਨ ਦਾ ਯੂਥ ਫੈਸਟੀਵਲ

ss1

ਕਲੇਰ ਇਟਰਨੈਸ਼ਨਲ ਕਾਲਜ, ਸਮਾਧ ਭਾਈ ਵਿਖੇ ਹੋਵੇਗਾ ਮੋਗਾ ਫਿਰੋਜ਼ਪੁਰ ਜ਼ੋਨ ਦਾ ਯੂਥ ਫੈਸਟੀਵਲ

ਬਾਘਾ ਪੁਰਾਣਾ, 26 ਜੁਲਾਈ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-: ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ ਜਲਾਲ ਰੋਡ, ਸਮਾਧ ਭਾਈ, ਜਿੱਥੇ ਵਿਦਿਆਰਥੀਆਂ ਲਈ ਚੰਗੀ ਪੜਾਈ ਅਤੇ ਵਧੀਆ ਅਨੁਸ਼ਾਸਨ ਲਈ ਜਾਣਿਆ ਜਾਂਦਾ ਹੈ, ੳੁੱਥੇ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਸਾਰੇ ਇਲਾਕੇ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ।ਇਸ ਦਿਸ਼ਾ ਵਿੱਚ ਨਵਾਂ ਕਦਮ ਪੁਟਦਿਆਂ ਪੰਜਾਬ ਯੂਨੀਵਰਸਿਟੀ ਦਾ 58 ਵਾਂ ਖੇਤਰੀ ਯੁਵਕ ਮੇਲਾ (2016-17), ਮਾਤਾ ਬਲਜਿੰਦਰ ਕੋਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਸਾਹਿਬ ਸ੍ਰ. ਸ਼ਰਦੇਵ ਸਿੰਘ ਗਿੱਲ ਜੀ ਨੇ ਦੱਸਿਆ ਕਿ ਮਿਤੀ 22 ਜੁਲਾਈ 2016 ਨੂੰ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ (ਲੁਧਿਆਣਾ) ਵਿਖੇ ਮੋਗਾ-ਫਿਰੋਜਪੁਰ ਜ਼ੋਨ ਦੇ ਲਗਭਗ 16 ਕਾਲਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਸਾਹਿਬਾਨ ਦੀ ਖੇਤਰੀ ਯੁਵਕ ਮੇਲੇ ਸੰਬੰਧੀ ਮੀਟਿੰਗ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ ਸਾਲ 2016-17 ਦਾ ਖੇਤਰੀ ਯੁਵਕ ਮੇਲਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ, ਸਮਾਧ ਭਾਈ ਵਿੱਚ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ, ਜਿਸ ਸੰਬੰਧੀ ਅਗਲੀ ਮੀਟਿੰਗ ਮਿਤੀ 11 ਅਗਸਤ 2016 ਨੂੰ ਸਵੇਰੇ 11 ਵਜੇ ਕਲੇਰ ਇੰਟਰਨੈਸ਼ਨਲ ਕਾਲਜ ਵਿੱਚ ਹੋਵੇਗੀ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਸਾਹਿਬਾਨ ਸ਼ਿਰਕਤ ਕਰਨਗੇ ਅਤੇ ਇਸ ਯੁਵਕ ਮੇਲੇ ਸੰਬੰਧੀ ਵਿਚਾਰ ਚਰਚਾ ਕਰਨਗੇ ।

ਪ੍ਰਿੰਸੀਪਲ ਸਾਹਿਬ ਸ੍ਰੀ. ਗਿੱਲ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕਾਲਜ ਵਿੱਚ ਸਾਰੀਆਂ ਸਹੂਲਤਾਂ ਜਿਵੇਂ- ਮਿਹਨਤੀ ਸਟਾਫ, ਵੱਡਾ ਹਾਲ, ਸ਼ਾਨਦਾਰ ਇਮਾਰਤ, ਖੁੱਲ੍ਹਾ ਮੈਦਾਨ ਆਦਿ ਉਪਲੱਬਧ ਹਨ ਜਿਸਦੀ ਸਹਾਇਤਾ ਨਾਲ ਇਹ ਯੁਵਕ ਮੇਲਾ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਾਵੇਗਾ ਙ

ਕਾਲਜ ਦੇ ਚੇਅਰਮੈਨ ਸ੍ਰ. ਕੁਲਵੰਤ ਸਿੰਘ ਮਲੂਕਾ ਅਤੇ ਵਾਈਸ ਚੇਅਰ ਪਰਸਨ ਮੈਡਮ ਰਣਧੀਰ ਕੌਰ ਕਲੇਰ ਨੇ ਕਾਲਜ ਵਿੱਚ ਯੂਥ ਫੈਸਟੀਵਲ ਦੇਣ ਤੇ ਡਾਇਰੈਕਟਰ ਨਿਰਮਲ ਜੌੜਾ ਜੀ ਅਤੇ ਸਮੂਹਿਕ ਜ਼ੋਨ ਦੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਟੀਚਰ ਇਨਚਾਰਜ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਇਹ ਮਹਾਂਯੱਗ ਪੂਰੀ ਸ਼ਾਨੋ ਸ਼ੌਕਤ ਨਾਲ ਨੇਪਰੇ ਚਾੜਿਆ ਜਾਵੇਗਾ, ਯਾਦ ਰਹੇ ਕਿ ਇਸ ਜੋਨ ਵਿੱਚ ਇਲਾਕੇ ਦੇ ਲਗਭਗ 20 ਕਾਲਜ ਆਉਂਦੇ ਹਨ ਜਿਨ੍ਹਾਂ ਦੇ ਵਿਦਿਆਰਥੀ ਇਸ ਯੁਵਕ ਮੇਲੇ ਵਿੱਚ ਭੰਗੜਾ, ਗਿੱਧਾ, ਨਾਟਕ, ਸਕਿਟਸ, ਮਾਈਮ, ਗੀਤ, ਲੋਕ ਗੀਤ, ਗਜਲ਼, ਭਜਨ ਤੇ ਕਈ ਆਫ ਸਟੇਜ ਆਈਟਮਾਂ ਵਿੱਚ ਹਿੱਸਾ ਲੈਣਗੇ, ਇਹ ਯੁਵਕ ਮੇਲਾ ਅਕਤੂਬਰ ਵਿੱਚ ਹੋਵੇਗਾ ।

Share Button

Leave a Reply

Your email address will not be published. Required fields are marked *