Fri. Aug 23rd, 2019

ਕਲੇਅ ਮਾਡਲਿੰਗ ਦਾ ਗੋਲਡ-ਮੈਡਲਿਸਟ ਆਰਟਿਸਟ “ਸਤਗੁਰ ਸਾਦੀਹਰੀ”

ਕਲੇਅ ਮਾਡਲਿੰਗ ਦਾ ਗੋਲਡ-ਮੈਡਲਿਸਟ ਆਰਟਿਸਟ “ਸਤਗੁਰ ਸਾਦੀਹਰੀ”

ਹੁਨਰ ਕਿਸੇ ਵੀ ਇਨਸਾਨ ਨੂੰ ਦੁਨੀਆਂ ਦੀ ਭੀੜ ਤੋਂ ਵੱਖ ਖੜਾ ਕਰ ਦਿੰਦਾ ਹੈ ਤੇ ਇਹ ਵੱਖਰਾਪਣ ਹੀ ਕਿਸੇ ਦੀ ਖਾਸੀਅਤ ਬਣ ਜਾਦਾਂ ਹੈ।ਬਚਪਨ ਦੀ ਮਿੱਟੀ ਦੀਆਂ ਖੇਡਾਂ ਨਾਲ ਜਨਮੀ ਇਹ ਕਲਾ ਅਜੋਕੇ ਦੌਰ ਦੀ ਕਲੇਅ ਮਾਡਲਿੰਗ ਬਣ ਗਈ ਹੈ।ਬੁੱਤ ਤਰਾਸ਼ੀ ਦੀ ਤਰਜ ਤੇ ਇਹ ਕਲਾ ਮਿੱਟੀ ਦੀਆਂ ਮੂਰਤਾਂ ਬਣਾ ਕੇ ਉਹਨਾਂ ਰਾਹੀ ਕੋਈ ਭਾਵਪੂਰਨ ਸੰਦੇਸ਼ ਦੇਣਾ ਜੋ ਕਿ ਹਸਤਕਲਾ ਦਾ ਬੇਹਤਰੀਨ ਨਮੂਨਾ ਹੁੰਦਾਂ ਹੈ।ਇਨਸਾਨ ਦੀ ਸੂਝ-ਬੂਝ ਦਾ ਖਲਾਅ ਬਹੁਤ ਵੱਡਾ ਹੈ।ਆਪਣੀ ਵਿਲੱਖਣ ਸਮਝ ਅਤੇ ਆਪਣੀ ਮਿਹਨਤ, ਸ਼ੌਕ ਅਤੇ ਕਲਾ ਦੇ ਨਾਲ ਵਿਅਕਤੀ ਜਦੋਂ ਜਿੰਦਗੀ ਦੇ ਕੁਦਰਤੀ ਦ੍ਰਿਸ਼ਾਂ ਨੂੰ ਆਪਣੀ ਕਲਾ ਦੇ ਨਾਲ ਜਦੋਂ ਪੇਸ਼ ਕਰਦਾ ਤਾਂ ਦੇਖਣ ਵਾਲਿਆ ਨੂੰ ਅਚੰਬਿਤ ਕਰ ਦਿੰਦਾਂ ਹੈ।
ਅਜਿਹੀ ਹੀ ਸਖਸ਼ੀਅਤ ਦਾ ਮਾਲਕ ਹੈ ਜਿਲਾ ਸੰਗਰੂਰ ਦੇ ਪਿੰਡ ਸਾਦੀਹਰੀ ਵਿੱਚ ਪਿਤਾ ਸ੍ਰ:ਬਲਵੀਰ ਸਿੰਘ ਤੇ ਮਾਤਾ ਬਿੰਦਰ ਕੌਰ ਦੇ ਘਰ ਜਨਮਿਆਂ ਕਲੇਅ ਮਾਡਲਿੰਗ ਆਰਟਿਸਟ ਸਤਗੁਰ ਸਿੰਘ ਜੋ ਕਿ ਆਪਣੀ ਇਸ ਵੱਖਰੀ ਕਲਾ ਦੇ ਨਾਲ ਕੁੁੱਝ ਨਵਾਂ ਕਰਨ ਦਾ ਜਜਬਾ ਰੱਖਣ ਵਾਲਾ ਇਹ ਨੋਜਵਾਨ ਚੰਡੀਗੜ੍ਹ ਯੂਨੀਵਰਸਿਟੀ ਤੋਂ ਨੈਸ਼ਨਲ ਕਲੇਅ ਮਾਡਲਿੰਗ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲਿਸਟ ਦਾ ਖਿਤਾਬ ਹਾਸਿਲ ਕਰ ਚੁੱਕਾ ਹੈ।ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਗ੍ਰੇਜੂਏਸ਼ਨ ਦੀ ਪੜਾਈ ਕਰ ਰਿਹਾ ਇਹ ਹੋਣਹਾਰ ਨੋਜਵਾਨ ਹੁਣ ਤੱਕ ਵੱਖ-ਵੱਖ ਪੜਾਵਾਂ ਦੇ ਯੂਨੀਵਰਸਿਟੀ ਨੈਸ਼ਨਲ ਜ਼ੌਨਲ ਅਤੇ ਇੰਟਰਜ਼ੋਨਲ ਕਲੇਅ ਮਾਡਲਿੰਗ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ।ਆਪਣੀ ਹੱਥ ਦੀ ਕਿਰਤ ਨਾਲ ਮਿੱਟੀ ਦੀਆਂ ਮੂਰਤਾਂ ਬਣਾ ਕੇ ਉਹਨਾ ਦੇ ਭਾਵਪੂਰਨ ਸੰਦੇਸ਼ਾਂ ਨੂੰ ਮੂਰਤਾਂ ਦੁਆਰਾ ਪ੍ਰਵਾਹਿਤ ਕਰਨਾ ਕਲਾ ਦਾ ਅਨੋਖਾ ਸੰਚਾਰ ਹੁੰਦਾਂ ਹੈ।ਜੋ ਕਿ ਇੱਕ ਸੰਦੇਸ਼ ਦੇ ਰੂਪ ਵਿੱਚ ਦੇਖਣ ਵਾਲਿਆ ਦੁਆਰਾ ਗ੍ਰਹਿਣ ਕੀਤਾ ਜਾਦਾਂ ਹੈ।ਬਚਪਨ ਦੇ ਕਿਸੇ ਸ਼ੌਕ ਨੂੰ ਜਦੋਂ ਕੋਈ ਸਹੀ ਸੇਧ ਮਿਲਦੀ ਹੈ ਤਾਂ ਉਹ ਸ਼ੌਕ ਹੋਰ ਨਿੱਘਰ ਕੇ ਸਾਹਮਣੇ ਆਉਦਾਂ ਹੈ।
ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿੱਚ ਪੜਦਿਆਂ ਸਤਗੁਰ ਸਿੰਘ ਦਾ ਇਹ ਹੁਨਰ ਕਾਫੀ ਉਭਰਿਆ।ਕਾਲਜ ਦੇ ਵਿੱਚ ਫਾਇਨ ਆਰਟਸ ਦੇ ਇੱਕ ਸਹਾਇਕ ਪ੍ਰੋਫੈਸਰ ਸ੍ਰ: ਸੰਦੀਪ ਸਿੰਘ (ਚਿੱਤਰਕਾਰ) ਜੀ ਦੀ ਦੇਖ-ਰੇਖ ਵਿੱਚ ਇਸ ਨੋਜਵਾਨ ਨੇ ਆਪਣੇ ਹੱਥ ਦੇ ਹੁਨਰ ਨੂੰ ਨਿਖਾਰਿਆ ਅਤੇ ਪੜਾਈ ਦੇ ਨਾਲ-ਨਾਲ ਆਪਣਾ ਅਭਿਆਸ ਜਾਰੀ ਰੱਖਿਆ।ਆਪਣੀ ਮਿਹਨਤ ਅਤੇ ਆਪਣੇ ਹੁਨਰ ਦੇ ਇਸ ਕਾਰਵੇ ਵਿੱਚ ਇਸ ਕਲਾਕਾਰ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 34 ਵੇਂ ਨੋਰਥ ਜ਼ੋਨ ਮੁਕਾਬਲਿਆਂ ਲਈ ਕੀਤੀ ਗਈ।ਆਪਣੀ ਮਿਹਨਤ ਤੇ ਲਗਨ ਨਾਲ ਕੀਤੀ ਤਿਆਰੀ ਸਦਕਾ ਸਤਗੁਰੂ ਨੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਆਪਣੀ ਇਸ ਕਲਾ ਦੇ ਨਾਲ ਸਤਗੁਰ ਸਿੰਘ ਨੇ ਨੋਰਥ ਜ਼ੋਨ ਕਲੇਅ ਮਾਡਲਿੰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦਾ ਨਾਮ ਨੈਸ਼ਨਲ ਪੱਧਰ ਤੇ ਰੋਸ਼ਨ ਕੀਤਾ।ਇਹ ਬਹੁਤ ਵੱਡੀ ਪ੍ਰਾਪਤੀ ਹੈ।ਇਸ ਮਾਣਮੱਤੀ ਪ੍ਰਾਪਤੀ ਲਈ ਸਦਕਾ ਕਾਲਜ ਦੇ ਪ੍ਰਬੰਧਕੀ ਸਟਾਫ ਵੱਲੋਂ ਸਤਗੁਰੂ ਨੂੰ 10,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਇਸ ਤੋਂ ਬਗੈਰ ਜਿਲਾ ਸੰਗਰੂਰ ਦੇ ਪਾਰਲੀਮੈਂਟ ਮੈਬਰ ਭਗਵੰਤ ਮਾਨ ਜੀ ਦੇ ਦੁਆਰਾ ਵੀ ਇਸ ਨੋਜਵਾਨ ਦਾ ਸਨਮਾਨ ਕੀਤਾ ਜਾ ਚੁੱਕਾ ਹੈ।ਛੋਟੀ ਉਮਰ ਵਿੱਚ ਅਜਿਹੇ ਵੱਖਰੇ ਸ਼ੌਕ ਤੇ ਹੁਨਰ ਸਦਕਾ ਅਜਿਹੇ ਮੁਕਾਮ ਹਾਸਿਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ।ਸਾਂਤ ਅਤੇ ਹੱਸਮੁੱਖ ਸੁਭਾਅ ਦਾ ਮਾਲਕ ਸਤਗੁਰ ਆਪਣੇ ਦੋਸਤ ਮਿੱਤਰਾਂ ਵਿੱਚ ਹਰਮਨ ਪਿਆਰਾ ਖੁਸ਼-ਮਿਜਾਜ ਸਖਸ਼ੀਅਤ ਦਾ ਮਾਲਕ ਹੈ।
ਉੱਚੀਆਂ ਅੰਬਰੀ ਉਡਾਰੀਆਂ ਭਰਨ ਦੇ ਸੁਪਨੇ ਲੈ ਕੇ ਇਹ ਕਲਾਕਾਰ ਬੁੱਤ ਤਰਾਸ਼ੀ ਵਿੱਚ ਆਪਣਾ ਭਵਿੱਖ ਦੇਖਦਾ ਹੈ।ਸੋ ਸਾਡੀਆਂ ਕੇਂਦਰੀ ਤੇ ਰਾਜ ਸਰਕਾਰਾਂ ਅਤੇ ਸਿੱਖਿਆ ਸਹਿਯੋਗੀ ਸੰਸਥਾਵਾਂ ਨੂੰ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਮੋਕਾ ਦੇਣਾ ਚਾਹੀਦਾ ਹੈ ਤਾਂ ਜੋ ਇਸ ਤਰਾਂ ਆਪਣੀ ਕਲਾ ਨਾਲ ਕੁੱਝ ਵੱਖਰਾ ਕਰ ਰਹੇ ਵਿਦਿਆਰਥੀ ਆਪਣੇ ਭਵਿੱਖ ਵਿੱਚ ਹੋਰ ਉੱਚੇ ਮੁਕਾਮ ਹਾਸਿਲ ਕਰ ਸਕਣ। ਪ੍ਰਮਾਤਮਾਂ ਅੱਗੇ ਦੁਆ ਹੈ ਕਿ ਆਪਣੀ ਇਸ ਕਲਾ ਦੇ ਨਾਲ ਅਤੇ ਆਪਣੇ ਸਹਿਯੋਗੀਆਂ ਦੇ ਪਿਆਰ ਅਤੇ ਆਪਣੇ ਜਨੂੰਨ ਦੇ ਬਲਬੂਤੇ ਇਹ ਕਲਾਕਾਰ ਹਮੇਸ਼ਾਂ ਤਰੱਕੀਆਂ ਕਰਦਾ ਰਹੇ।ਅਤੇ ਹੋਰ ਬੁਲੰਦੀਆਂ ਛੂਹੇ।

ਹਰਦੀਪ ਸਿੰਘ ਦੁਤਾਲ

Leave a Reply

Your email address will not be published. Required fields are marked *

%d bloggers like this: