ਕਲਿਆਣ ਵਿਖੇ 19.5 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਸਿਵਲ ਪਸ਼ੂ ਹਸਪਾਤਲ ਦੀ ਨਵੀਂ ਇਮਾਰਤ ਦਾ ਉਦਘਾਟਨ

ss1

ਕਲਿਆਣ ਵਿਖੇ 19.5 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ  ਸਿਵਲ ਪਸ਼ੂ ਹਸਪਾਤਲ ਦੀ ਨਵੀਂ ਇਮਾਰਤ ਦਾ ਉਦਘਾਟਨ
ਪੰਜਾਬ ਵਿੱਚ 10351 ਹਜਾਰ ਟਨ ਦੁੱਧ ਦੀ ਸਲਾਨਾ ਪੈਦਾਵਾਰ-ਰਣੀਕੇ
ਹਸਪਤਾਲ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗਾ-ਰੱਖੜਾ
ਕਲਿਆਣ ਵੱਲੋਂ ਰਣੀਕੇ ਤੇ ਰੱਖੜਾ ਦਾ ਧੰਨਵਾਦ

17-26 (4)

ਪਟਿਆਲਾ 16, ਜੂਨ: (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਕਿਤੇ ਨੂੰ ਪ੍ਰਫੁੱਲਤ ਕਰਨ ਪਸ਼ੂ ਹਸਪਤਾਲਾਂ, ਵੈਟੀਨਰੀ ਪੌਲੀਕਲੀਨਿਕਾਂ ਅਤੇ ਪਸ਼ੁੂ ਡਿਸਪੈਂਸਰੀਆਂ ਦਾ ਮਿਆਰ ਉੱਚਾ ਚੁੱਕਣ ਲਈ ਵਿਆਪਕ ਪੱੱਧਰ ’ਤੇ ਵਿਕਾਸ ਕਾਰਜ ਕੀਤੇ ਹਨ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਇੱਥੇ ਪਿੰਡ ਕਲਿਆਣ ਵਿਖੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਨੇ ਕਰੀਬ ਸਾਢੇ 19 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਸਿਵਲ ਪਸ਼ੂ ਹਸ਼ਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਇਲਾਕੇ ਦੇ ਪਿੰਡਾਂ ਦੇ ਭਰਵਂੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਜਲੰਧਰ, ਕਪੂਰਥਲਾ, ਫਤਿਹਗੜ ਸਾਹਿਬ, ਐਸ.ਏ.ਐਸ ਨਗਰ, ਲੁਧਿਆਣਾ, ਤਰਨ-ਤਾਰਨ, ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵੇਂ ਵੈਟਨਰੀ ਪੌਲੀਕਲੀਨਿਕਾਂ ਦੀ ਉਸਾਰੀ ਦੇ ਨਾਲ-ਨਾਲ, 42 ਤਹਿਸੀਲ ਪੱਧਰ, 62 ਬਾਲਕ ਪੱਧਰ ਅਤੇ 110 ਹੋਰ ਪਸ਼ੂ ਹਸਪਤਾਲਾਂ ਦੀਆਂ ਨਵੀਂਆਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ 10 ਪਹਿਲਾਂ ਤੋਂ ਚੱਲੇ ਆ ਰਹੇ ਵੈਟਨਰੀ ਪੋਲੀਕਲੀਨਿਕਾਂ, 785 ਪਸ਼ੁੂ ਹਸਪਤਾਲਾਂ ਅਤੇ 800 ਪਸ਼ੁੂ ਡਿਸਪੈਂਸਰੀਆਂ ਨੂੰ ਅਧੁਨਿਕ ਸਾਜੋ ਸਮਾਨ ਮੁਹੱਈਆ ਕਰਵਾ ਕੇ ਅਪਗ੍ਰੇਡ ਕੀਤਾ ਹੈ।
ਸ. ਰਣੀਕੇ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਵਿਕਾਸਸ਼ੀਲ ਮੁਹਿੰਮ ਸਦਕਾ ਪੰਜਾਬ ਵੱਲੋਂ ਰਾਸ਼ਟਰੀ ਪੱਧਰ ਦੇ ਅਨੁਪਾਤ ਦੇ ਅਨੁਸਾਰ 2 ਪ੍ਰਤੀਸਤ ਗਾਵਾਂ ਅਤੇ ਮੱਝਾਂ ਨਾਲ ਸੂਬੇ ਵਿੱਚ 10351 ਹਜਾਰ ਟਨ ਦੁੱਧ ਦੀ ਸਲਾਨਾ ਪੈਦਾਵਾਰ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 8 ਪ੍ਰਤੀਸ਼ਤ ਹੈ ਅਤੇ 993 ਗ੍ਰਾਮ ਪ੍ਰਤੀ ਜੀਅ ਪ੍ਰਤੀ ਦਿਨ ਦੁੱਧ ਦੀ ਪੈਦਾਵਾਰ ਦੇਸ਼ ਪੱਧਰ ਨਾਲੋਂ 3 ਗੁਣਾ ਜਿਆਦਾ ਹੈ। ਇਸੇ ਤਰਾਂ ਹੀ ਸੂਬੇ ਵਿਚ 4264 ਮਿਲੀਅਨਜ਼ ਅੰਡਿਆਂ ਦੇ ਉਤਪਾਦਨ ਨਾਲ 144 ਅੰਡੇ ਪ੍ਰਤੀ ਜੀਅ ਪ੍ਰਤੀ ਸਾਲ ਉਪਲਬਧਤਾ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਪੱਧਰ ਨਾਲੋ 2.5 ਗੁਣਾ ਤੋਂ ਜਿਆਦਾ ਹੈ ਜਦ ਕਿ ਮੀਟ ਦੀ ਪੈਦਾਵਾਰ 236.87 ਹਜਾਰ ਟਨ ਹੈ। ਉਹਨਾਂ ਦੱਸਿਆ ਕਿ ਸੂਬੇ ਵਿੱਚ ਦੁੱਧ ਦੀ ਸਾਲਾਨਾ ਪੈਦਾਵਾਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਕਿੱਤੇ ਨਾਲ ਜੁੜੇ ਕਿਸਾਨ ਵਿਸ਼ੇਸ਼ ਤੌਰ ’ਤੇ ਮੱਝਾਂ ਗਾਵਾਂ ਤੋਂ ਇਲਾਵਾ ਭੇਡਾਂ, ਬੱਕਰੀਆਂ, ਸੂਰ, ਘੋੜਿਆਂ, ਮੁਰਗੀ ਅਤੇ ਟਰਕੀ ਪਾਲਣ ਦਾ ਕੰਮ ਕਰ ਰਹੇ ਹਨ । ਉਨਾਂ ਦੱਸਿਆ ਕਿ ਪੰਜਾਬ ਵਿੱਚ 2012 ਦੀ ਜਨਗਨਣਾ ਅਨੁਸਾਰ 24.30 ਲੱਖ ਗਾਵਾਂ ਅਤੇ 51.52 ਲੱਖ ਮੱਝਾਂ ਹਨ । ਜਦਕਿ ਸੂਬੇ ਵਿੱਚ ਪਸ਼ੂਆਂ ਦੀ ਕੁੱਲ ਗਿਣਤੀ ਦੇਸ਼ ਦੇ ਪਸ਼ੂਧੰਨ ਦਾ ਸਿਰਫ 2% ਹਿੱਸਾ ਹੋਣ ਦੇ ਬਾਵਜੂਦ ਦੇਸ਼ ਦੇ ਦੁੱਧ ਉਤਪਾਦਨ ਵਿੱਚ 8% ਹਿੱਸਾ ਪਾ ਰਿਹਾ ਹੈ ਜੋ ਸਾਡੇ ਲਈ ਮਾਣ ਕਰਨ ਵਾਲੀ ਗੱਲ ਹੈ।
ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦਾ ਮੁੱਢਲਾ ਕੰਮ ਰਾਜ ਦੇ ਪਸ਼ੂਧਨ ਨੂੰ ਮਿਆਰੀ ਅਤੇ ਨਿਯਮਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਜਿਸ ਲਈ ਵਿਭਾਗ ਪਸ਼ੂਆਂ ਨੂੰ ਮੁੱਖ ਤੌਰ ’ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮੂੰਹ-ਖੁਰ, ਗਲਘੋਟੂ, ਬਰੂਸੀਲੋਸਿਸ ਅਤੇ ਮੈਸਟਾਈਟਸ ਆਦਿ ਦੇ ਇਲਾਜ ਅਤੇ ਰੋਕਥਾਮ ਲਈ ਮਾਹਿਰਾਂ ਦੇ ਸੁਝਾਅ ਅਨੁਸਾਰ ਚੱਲਣ ਲਈ ਪ੍ਰੇਰਿਤ ਕਰਦਾ ਹੈ। ਉਨਾਂ ਦੱਸਿਆ ਕਿ 2007 ਤੋਂ ਪਹਿਲਾ ਮੂੰਹ-ਖੁਰ ਦੇ ਟੀਕਿਆਂ ਦੀ ਫੀਸ ਪਸ਼ੂ ਪਾਲਕਾਂ ਤੋਂ ਵਸੂਲੀ ਜਾਂਦੀ ਸੀ ਪਰ ਪੰਜਾਬ ਸਰਕਾਰ ਦੇ ਉ੍ਯੱਦਮ ਸਦਕਾ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਇਹ ਫੀਸ ਮੁਆਫ ਕਰ ਦਿਤੀ ਗਈ । ਉਨਾਂ ਅੱਗੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀ ਨਸਲ ’ਚ ਸੁਧਾਰ ਲਈ ਵਧੀਆ ਸੀਮਨ ਉਪਲੱਬਧ ਕਰਵਾਉਣ ਅਤੇ ਵਿਭਾਗ ਵਿੱਚ ਨਵੀ ਟੈਕਨਾਲੋਜੀ ਲਿਆਉਣ ਹਿੱਤ ਵਿਦੇਸ਼ਾਂ ਨਾਲ ਤਾਲਮੇਲ ਕਰਕੇ ਯੂ.ਐ੍ਯੱਸ.ਏ., ਫਰਾਂਸ, ਜਰਮਨੀ ਅਤੇ ਕੈਨੇਡਾ ਆਦਿ ਦੇਸ਼ਾ ਵਿੱਚੋਂ ਵਧੀਆ ਕਿਸਮ ਦਾ ਸੀਮਨ ਰਾਜ ਦੇ ਪਸ਼ੂ ਪਾਲਕਾਂ ਨੂੰ ਉਪਲੱਬਦ ਕਰਵਾਇਆ ਜਾ ਰਿਹਾ ਹੈ ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਲਿਆਣ ਵਿਖੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਕਰਨ ਕਾਰਨ ਮੁੱਖ ਮੰਤਰੀ ਅਤੇ ਸ. ਰਣੀਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਸ਼ੂ ਹਸਪਤਾਲ ਕਲਿਆਣ ਅਤੇ ਨਾਲ ਲਗਦੇ ਦਰਜਨ ਦੇ ਕਰੀਬ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗਾ। ਉਹਨਾਂ ਕਿਹਾ ਰਾਜ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਲਈ ਭਲਾਈ ਸਕੀਮਾਂ ਲਿਆਦਿਆਂ ਅਤੇ ਮੌਜੂਦਾ ਸਰਕਾਰ ਵੱਲੋਂ ਮਿਸਾਲ ਯੋਗ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਦੇ ਪਿੰਡ ਵਿੱਚ ਪਸ਼ੂ ਹਸਪਾਤਲ ਦੀ ਨਵੀਂ ਇਮਾਰਤ ਉਸਾਰਨ ਤੇ ਸ. ਰਣੀਕੇ ਤੇ ਸ. ਰੱਖੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਉਹਨਾਂ ਕਿਹਾ ਕਿ ਅਜਿਹੇ ਹਸਪਤਾਲ ਪਸ਼ੂ ਪਾਲਕਾ ਲਈ ਵਰਦਾਨ ਸਿੱਧ ਹੋਣਗੇ। ਇਸ ਮੌਕੇ ਸ. ਕਲਿਆਣ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ. ਰਣੀਕੇ ਤੇ ਸ. ਰੱਖੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਸ਼੍ਰੋਮਣੀ ਅਕਾਲੀ ਦਲ ਸਰਕਲ ਕਲਿਆਣ ਦੇ ਪ੍ਰਧਾਨ ਸ. ਗੁਰਮੀਤ ਸਿੰਘ ਆਸੇਮਾਜਰਾ, ਪਿੰਡ ਕਲਿਆਣ ਦੇ ਸਰਪੰਚ ਸ. ਸਤਪਾਲ ਸਿੰਘ, ਪਿੰਡ ਕਲਿਆਣ ਦੇ ਸਾਬਕਾ ਸਰਪੰਚ ਸ. ਅਵਤਾਰ ਸਿੰਘ, ਸ. ਸੁਖਦੇਵ ਸਿੰਘ, ਪਿੰਡ ਦਦਹੇੜਾ ਦੇ ਸਰਪੰਚ ਸ. ਮੇਵਾ ਸਿੰਘ, ਪਿੰਡ ਰੌਣੀ ਦੇ ਸਰਪੰਚ ਸ੍ਰੀ. ਰਾਮਰਤਨ, ਨਵੀਂ ਰੌਣੀ ਦੇ ਸਰਪੰਚ ਸ. ਭੁਪਿੰਦਰ ਸਿੰਘ, ਪਿੰਡ ਆਸੇਮਾਜਰਾ ਦੇ ਸਰਪੰਚ ਸ. ਹਰਦੀਪ ਸਿੰਘ, ਯੂਥ ਵਿੰਗ ਦੇ ਸਰਕਲ ਪ੍ਰਧਾਨ ਸ. ਰਘਵੀਰ ਸਿੰਘ ਕਾਲਾ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਐਚ.ਐਮ.ਵਾਲੀਆ, ਐਕਸੀਅਨ ਪੰਚਾਇਤੀ ਰਾਜ ਸ. ਤੇਜਇੰਦਰ ਸਿੰਘ ਮੁਲਤਾਨੀ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਅਸ਼ੋਕ ਰੌਣੀ, ਜ਼ਿਲਾ ਭਲਾਈ ਅਫ਼ਸਰ ਸ. ਪਰਮਿੰਦਰ ਸਿੰਘ ਗਿੱਲ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਸ਼ੂ ਪਾਲਕ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *