ਕਲਯੁੱਗ ਦਾ ਗਵਾਹ

ss1

ਕਲਯੁੱਗ ਦਾ ਗਵਾਹ

ਸੱਥ ਵਿੱਚ ਬੈਠਿਆਂ ਸੱਤਰਵਿਆਂ ਨੂੰ ਢੁਕੇ ਨੱਥਾ ਸਿੰਘ ਅਕਸਰ ਹੀ ਨੌਜ਼ਵਾਨ ਕੁੜੀ ਅਤੇ ਮੁੰਡੇ ਨੂੰ ਇਕੱਠਿਆ ਆਉਦੇ ਦੇਖਕੇ ਕਹਿੰਦਾ ਰਹਿੰਦਾ ਕਿ ਦੇਖੋ ਲੋਕੋ ਕਿੰਨ੍ਹਾਂ ਘੋਰ ਕਲਯੁਗ ਹੈ,ਇਸ ਗੱਲ ਨੂੰ ਸੁਣਦਿਆਂ ਉਸਦੇ ਬਜ਼ੁਰਗ ਸਾਥੀ ਉਸਨੂੰ ਅਕਸਰ ਹੀ ਸਮਝਾਉਦੇ ਕਿ ਇਹ ਜਰੂਰੀ ਨਹੀ ਕਿ ਹਰ ਮੁੰਡਾ,ਕੁੜੀ ਗਲਤ ਹੀ ਹੋਵੇ,ਇੰਨ੍ਹਾਂ ਮੁੰਡੇ/ਕੁੜੀਆਂ ਵਿੱਚ ਕੋਈ ਅਗਾਂਹ ਵਧਣ ਵਾਲੀ ਸਾਂਝ ਵੀ ਹੋ ਸਕਦੀ ਹੈ,ਪਰ ਨੱਥਾ ਸਿੰਘ ਇਸ ਗੱਲ ਨਾਲ ਸਹਿਮਤ ਨਾ ਹੁੰਦਾ।ਇੱਕ ਦਿਨ ਇੱਕ ਬਜ਼ੁਰਗ ਨੇ ਖਿੱਝਦੇ ਹੋਏ ਨੱਥਾ ਸਿੰਘ ਨੂੰ ਕਹਿ ਦਿੱਤਾ ਕਿ ਨੱਥਾਂ ਸਿਆਂ ਜਦੋ ਆਪਣੀ ਹੀ ਸੋਚ ਚੰਗੀ ਨਾ ਹੋਵੇ ਤਾਂ ਹਰ ਪਾਸੇ ਗਲਤ ਹੀ ਦਿੱਸਦਾ ਹੈ,ਇਹ ਗੱਲ ਸੁਣਦਿਆਂ ਨੱਥਾ ਸਿੰਘ ਉਸਤੇ ਭੜਕ ਪਿਆ ਅਤੇ ਦੂਜ਼ੇ ਬਜ਼ੁਰਗਾਂ ਨੇ ਵਿੱਚ ਪੈਕੇ ਮਸਾਂ ਸ਼ਾਂਤ ਕਰਵਾਇਆ।ਇੱਕ ਦਿਨ ਸੱਥ ਵਿੱਚ ਕਾਫੀ ਭੀੜ ਲੱਗੀ ਹੋਈ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਨੱਥਾਂ ਸਿੰਘ ਨੂੰ ਘੇਰਿਆ ਹੋਇਆ ਸੀ,ਇੱਕ ਬਜ਼ੁਰਗ ਔਰਤ ਨੱਥਾਂ ਸਿੰਘ ਨੂੰ ਉਚੀ-ਉਚੀ ਬੋਲ ਰਹੀ ਸੀ ਕਿ ਵਿੱਚੌਰਿਆ ਕੁਝ ਤਾਂ ਸ਼ਰਮ ਕਰ ਲੈਦਾਂ,ਘੱਟੋ-ਘੱਟ ਅਜਿਹੀ ਕਰਤੂਤ ਕਰਦਿਆਂ ਆਪਣੀ ਉਮਰ ਹੀ ਦੇਖ ਲੈਦਾਂ,ਤੈਨੂੰ ਮੇਰੀ ਭੋਰਾ-ਭਰ ਕੁੜੀ ਨੂੰ ਛੇੜਦਿਆਂ ਰਤਾ ਵੀ ਸ਼ਰਮ ਨਹੀ ਆਈ?ਭਰੀ ਭੀੜ ਵਿੱਚ ਨੱਥਾਂ ਸਿੰਘ ਨੀਵੀ ਪਾਈ ਬੈਠਾ ਸੀ।ਕਾਲਜ਼ ਵਿੱਚੋ ਛੁੱਟੀ ਹੋਣ ਤੇ ਕਾਲਜ਼ ਦੇ ਕੁਝ ਮੁੰਡੇ/ਕੁੜੀਆਂ ਵੀ ਇਹ ਤਮਾਸ਼ਾਂ ਦੇਖ ਰਹੇ ਸਨ,ਇੱਕ ਮੁੰਡਾ ਬੋਲਿਆ,ਇਹ ਤਾਂ ਉਹੀ ਬਾਬਾ ਹੈ,ਜਿਹੜਾ ਆਪਾਂ ਨੂੰ ਦੇਖਕੇ ਕਹਿੰਦਾ ਹੁੰਦਾ ਸੀ,ਕਿੰਨ੍ਹਾਂ ਘੋਰ ਕਲਯੁਗ ਹੈ,ਇੱਕ ਕੁੜੀ ਬੋਲੀ ਹਾਂ,ਇਹ ਸੱਚ ਹੀ ਕਹਿੰਦਾ ਸੀ,ਆਪਣੀ ਉਮਰ ਵਾਲਿਆਂ ਵੱਲੋ ਕੀਤੀ ਗਈ ਅਜਿਹੀ ਗਲਤੀ ਤਾਂ ਸ਼ਾਇਦ ਬੇਸਮਝੀ ਉਮਰ ਦੀ ਗਿਣੀ ਜ਼ਾਂਦੀ,ਪਰ ਇਸ ਵੱਲੋ ਇਸ ਉਮਰ ਵਿੱਚ ਕੀਤੀ ਗਈ ਗਲਤੀ ਹੀ ਘੋਰ ਕਲਯੁਗ ਸਿੱਧ ਕਰਦੀ ਹੈ,ਇਹ ਸੱਚੀ ਗੱਲ ਸੁਣਦਿਆਂ ਸਾਰੇ ਲੋਕ ਨੱਥਾਂ ਸਿੰਘ ਨੂੰ ਇੰਝ ਦੇਖ ਰਹੇ ਸਨ,ਜਿਵੇ ਉਹ ਹੀ ਕਲਯੁੱਗ ਦਾ ਗਵਾਹ ਹੋਵੇ।

ਸੁਰਿੰਦਰ ‘ਮਾਣੂੰਕੇ ਗਿੱਲ’
ਮੋਬਾਇਲ ਨੰ:8872321000
ਮਕਾਨ ਨੰ:22202-ਬੀ,ਗਲੀ ਨੰ:13,
ਧੋਬੀਆਣਾ ਰੋਡ ਬਠਿੰਡਾ।

Share Button

Leave a Reply

Your email address will not be published. Required fields are marked *