ਕਲਮ ਵਰਕੇ

ss1

ਕਲਮ ਵਰਕੇ

ਕੀ ਲਿਖਾਂ, ਕਲਮ-ਵਰਕੇ ਥੱਕ ਕੇ ਬਹਿ ਗਏ ਨੇ|
ਕੁਝ ਜਜਬਾਤ ਚੰਦਰੇ, ਹਿੱਕੜੀ ‘ਚ ਰਹਿ ਗਏ ਨੇ|
ਅੱਲੇ ਨਾਸੂਰ, ਫੱਟਾਂ ਦੀ ਪਾਕ ਰੋਮ ਰੋਮ ਵਿਚ,
ਬਣਕੇ ਹੰਝੂ ਖਾਰੇ, ਮੇਰੇ ਨੈਣਾਂ ‘ਚੋਂ ਵਹਿ ਗਏ ਨੇ|
ਰੂਹਾਂ ਤਾਂ ਜਿਸਮਾਂ ਤੋਂ ਕੋਹਾਂ ਦੂਰ ਤੁਰ ਗਈਆਂ,
ਖੋਖਲੇ ਹੋਏ ਰੁੱਖ, ਵਾਂਗਰ ਢਾਰੇ ਢਹਿ ਗਏ ਨੇ|
ਗੱਲਾਂ ਸੱਚ ਹੋ ਨਿੱਬੜੀਆਂ, ਸਦੀਆਂ ਦੀਆਂ ਅੱਜ,
ਕੌੜੇ ਸੱਚੇ ਸ਼ਬਦ, ਮਹਾਂ-ਪਰਸ਼ ਜੋ ਕਹਿ ਗਏ ਨੇ|
‘ਰੰਧਾਵੇ’ ਕੀ ਕੀ ਭੇਦ ਤੂੰ ਖੋਲ੍ਹੇਗਾ ਛੁਪੇ ਹੋਏ,
ਕਰਾਂ ਸਿਜਦਾ ਰੁੱਖਾਂ ਨੂੰ ਅੱਤਿਆਚਾਰ ਜੋ ਸਹਿ ਗਏ ਨੇ|

copy-of-varinder-randhawaਵਰਿੰਦਰ ਕੌਰ ਰੰਧਾਵਾ
ਜੈਤੋ ਸਰਜਾ (ਬਟਾਲਾ)
(9646852416)

Share Button

Leave a Reply

Your email address will not be published. Required fields are marked *