Fri. Apr 26th, 2019

ਕਲਤੂਰਾ ਸਿੱਖ ਇਟਲੀ ਵਲੋ ਪੰਥ ਦੇ ਮਹਾਨ ਸ਼ਹੀਦ ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਨੂੰ ਸਮਰਪਿਤ ਕਲੰਡਰ 2018

ਕਲਤੂਰਾ ਸਿੱਖ ਇਟਲੀ ਵਲੋ ਪੰਥ ਦੇ ਮਹਾਨ ਸ਼ਹੀਦ ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਨੂੰ ਸਮਰਪਿਤ ਕਲੰਡਰ 2018

ਮਿਲਾਨ 02 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋ):- ਯੋਰਪ ਵਿੱਚ ਲੰਮੇ ਸਮੇ ਤੋ ਸਿੱਖੀ ਦਾ ਪ੍ਰਚਾਰ ਕਰ ਰਹੀ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਸੰਨ ਯਾਕਮੋ ਬਰੇਸ਼ੀਆ ਵਲੋ ਪੰਥ ਦੇ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ, ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਨੂੰ ਸਮਰਪਿਤ ਕਲੰਡਰ 2018 ਇਟਲੀ ਅਤੇ ਯੂਰੋਪ ਦੀਆ ਸਿੱਖ ਸੰਗਤਾ ਲਈ ਤਿਆਰ ਕੀਤਾ ਗਿਆ ਹੈ। ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਲੰਡਰ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਇਟਲੀ ਅਤੇ ਯੂਰਪ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਰਲੀਜ ਕੀਤਾ ਜਾਵੇਗਾ ਅਤੇ ਸਮੂਹ ਸੰਗਤਾਂ ਨੂੰ ਵੰਡਿਆ ਜਾਵੇਗਾ। ਅਤੇ ਆਉਣ ਵਾਲੇ ਦਿਨਾ ਵਿੱਚ ਇਟਲੀ ਤੋ ਇਲਾਵਾਂ ਯੂਰੋਪ ਦੇ ਸਾਰਿਆ ਗੁਰੂ ਘਰਾਂ ਵਿੱਚ ਪਹੁੰਚਾਇਆ ਜਾਵੇਗਾ। ਇਸ ਕਲੰਡਰ ਉਪਰ ਪੰਥ ਦੇ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੋ ਇਲਾਵਾ ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਰਾਮ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਆਦਿ ਦੀਆ ਤਸਵੀਰਾ ਸ਼ਸ਼ੋਵਿਤ ਹਨ।

Share Button

Leave a Reply

Your email address will not be published. Required fields are marked *

%d bloggers like this: