Tue. Sep 24th, 2019

ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ (ਮਾਨਤੋਵਾ) ਵਲੋ ਕਬੱਡੀ ਕੱਪ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ

ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ (ਮਾਨਤੋਵਾ) ਵਲੋ ਕਬੱਡੀ ਕੱਪ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ

ਰੋਮ (ਇਟਲੀ) 20 ਜੂਨ (ਟੇਕ ਚੰਦ ਜਗਤਪੁਰ): ਪੰਜਾਬੀਆਂ ਦੀ ਮਾਂ- ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਹਿੱਤ 23 ਜੂਨ ਦਿਨ ਐਤਵਾਰ ਨੂੰ ਗੁਨਜਾਗਾ (ਮਾਨਤੋਵਾ)ਵਿਖੇ ਕਲਗੀਧਰ ਖਾਲਸਾ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ ਵਲੋਂ ਕਰਵਾਇਆ ਜਾ ਰਿਹਾ ਵਿਸ਼ਾਲ ਕਬੱਡੀ ਕੱਪ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ ,ਜਿਸ ਲਈ ਸਮੁੱਚੀ ਕਲੱਬ ,ਗੁਨਜਾਗਾ ਨਿਵਾਸੀ ਅਤੇ ਖੇਡ ਪ੍ਰੇਮੀ ਵਧਾਈ ਦੇ ਪਾਤਰ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਖੇਡ ਪ੍ਰੇਮੀ ਮਹਿੰਦਰ ਸਿੰਘ ਬਿੰਦਰ,ਸੁਖਵਿੰਦਰ ਸਿੰਘ ਸੁੱਖਾ,ਸਤਪਾਲ ਮੱਲੀ ਅਤੇ ਕੁਲਵੰਤ ਸਿੰਘ ਮੱਲੀ ਨੇ ਵਿਸੇਸ਼ ਗਲਬਾਤ ਦੋਰਾਨ ਕੀਤਾ।

ਉਨਾਂ ਅੱਗੇ ਕਿਹਾ ਕਿ ਜਿਥੇ ਇਟਲੀ ਚ ਖੇਡਾਂ ਤਾਂ ਕੀ ਖੇਡ ਮੇਲੇ ਹੀ ਅਲੋਪ ਹੋ ਗਏ ਹਨ, ਉਥੇ ਕਲੱਬ ਵਲੋ ਕਰਵਾਇਆ ਜਾ ਰਿਹਾ ਕਬੱਡੀ ਕੱਪ ਖੇਡ ਪ੍ਰੇਮੀਆਂ ਚ ਨਵੀਂ ਰੂਹ ਫੂਕੇਗਾ।ਅਲੋਪ ਹੋ ਰਹੀ ਪੰਜਾਬੀਆਂ ਦੀ ਰਵਾਇਤੀ ਖੇਡ ਰੱਸਾਕਸ਼ੀ ਨੂੰ ਖੇਡ ਮੇਲੇ ਚ ਸ਼ਾਮਿਲ ਕਰਕੇ ਮੁੜ ਸੁਰਜੀਤ ਕਰਨ ਦਾ ਉਪਰਾਲਾ ਕਾਬਲੇ-ਤਾਰੀਫ ਹੈ।ਜਿਸ ਲਈ ਕਲੱਬ ਮੈਂਬਰਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ । ਜਿਥੇ ਇਸ ਖੇਡ ਮੇਲੇ ਚ ਉਚ-ਕੋਟੀ ਦੀਆਂ ਟੀਮਾਂ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ,ਉਥੇ ਇਸ ਖੇਡ ਮੇਲੇ ਚ ਬੱਚਿਆਂ ਦੀਆਂ ਦੌੜਾਂ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ।ਉਨਾਂ ਸਮੂੰਹ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਸ਼ਨ ਚ ਰਹਿੰਦੇ ਹੋਏ ਖੇਡ ਮੇਲੇ ਦਾ ਪੂਰਾ ਆਨੰਦ ਮਾਨਣ। ਖੇਡ ਮੇਲੇ ਨੂੰ ਹੋਰ ਦਿਲਚਸਪ ਬਣਾਉਣ ਲਈ ਬੋਲਾਂ ਦੇ ਬੇ-ਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਯੂਰਪ ਦੇ ਉਘੇ ਖੇਡ ਕੁਮੇਂਟੇਟਰ ,ਨਰਿੰਦਰ ਸਿੰਘ ਤਾਜਪੁਰੀ ,ਅਤੇ ਬੱਬੂ ਜਲੰਧਰੀਆ ਦੀ ਮਾਖਿਓ ਮਿੱਠੇ ਅਤੇ ਪ੍ਰਭਾਵਸ਼ਾਲੀ ਬੋਲਾਂ ਨਾਲ ਲੈਸ ਕੁਮੈਂਟਰੀ ਇਸ ਖੇਡ ਪ੍ਰੇਮੀਆਂ ਨੂੰ ਕੀਲੀ ਰੱਖੇਗੀ।

Leave a Reply

Your email address will not be published. Required fields are marked *

%d bloggers like this: