ਕਲਗੀਧਰ ਪਬਲਿਕ ਸਕੂਲ ਵੱਲੋਂ ਗਰੀਬ ਪਰਿਵਾਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ

ss1

ਕਲਗੀਧਰ ਪਬਲਿਕ ਸਕੂਲ ਵੱਲੋਂ ਗਰੀਬ ਪਰਿਵਾਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ
ਲੋੜਵੰਦ ਤੇ ਗਰੀਬ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ – ਮੱਲੀ

img-20160927-wa0004ਭਿੱਖੀਵਿੰਡ 27 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਚੇਅਰਮੈਂਨ ਬੁੱਢਾ ਸਿੰਘ ਮੱਲੀ ਵੱਲੋਂ ਪਿੰਡ ਭਗਵਾਨਪੁਰਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਮਰੇ ਬਣਾ ਕੇ ਦੇਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਿੰਡ ਵਾਸੀ ਸਾਹਿਬ ਸਿੰਘ ਦੇ ਕਮਰੇ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਮੇਂ ਚੇਅਰਮੈਂਨ ਬੁੱਢਾ ਸਿੰਘ ਮੱਲੀ ਨੇ ਕਿਹਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਕੱਚੇ ਘਰ ਹਨ ਤੇ ਮੀਹ ਪੈਣ ਨਾਲ ਡਿੱਗ ਸਕਦੇ ਹਨ, ਉਹਨਾਂ ਗਰੀਬ ਲੋਕਾਂ ਦੇ ਘਰਾਂ ਨੂੰ ਪਹਿਲ ਦੇ ਆਧਾਰ ‘ਤੇ ਬਣਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਵੰਡ ਛੱਕਣ ਦੀ ਸਿੱਖਿਆ ‘ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਸਹੂਲਤਾਂ ਨੂੰ ਘੱਟ ਕਰਕੇ ਗਰੀਬ ਤੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ, ਕਿਉਕਿ ਲੋੜਵੰਦ ਤੇ ਗਰੀਬ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਇਸ ਸਮੇਂ ਵੀਰ ਸ਼ਾਮ ਸਿੰਘ, ਮਨਿੰਦਰਜੀਤ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ ਨੇ ਗਰੀਬਾਂ ਦੀ ਮਦਦ ਕਰਨਾ ਦਾ ਭਰੋਸਾ ਦਿੱਤਾ।

Share Button

Leave a Reply

Your email address will not be published. Required fields are marked *